Skip to content
Independent perspectives. Global stories.
BREAKING

ਚਾਰ ਪੰਜਾਬੀ ਲੜਕਿਆਂ ਸਮੇਤ ਪੰਜ ਭਾਰਤੀ ਲੜਕਿਆਂ ਨੂੰ ਸ਼ਾਰਜਾਹ ’ਚ ਫਾਂਸੀ ਤੋਂ ਬਚਾਉਣ ਦੀ ਕਵਾਇਦ ਸ਼ੁਰੂ

Share this story

ਪਟਿਆਲਾ, 28 ਸਤਬੰਰ (ਪੰਜਾਬ ਟਾਇਮਜ਼ ਬਿਊਰੋ)-ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਸ਼ਾਰਜਾਹ ਸ਼ਹਿਰ ਵਿਚ ਚਾਰ ਪੰਜਾਬੀਆਂ ਸਮੇਤ ਪੰਜ ਭਾਰਤੀਆਂ ਦੀ ਫਾਂਸੀ ਤੋਂ ਬਚਾਏ ਜਾਣ ਦਾ ਮੁਆਫੀ ਨਾਮ ਸ਼ਾਰਜਾਂ ਅਦਾਲਤ ਵਿਚ ਸਰਬ¤ਤ ਦਾ ਭਲਾ ਚੈਰੀਟੇਬਲ ਟਰ¤ਸਟ ਦੇ ਮੈਨੇਜਿੰਗ ਟਰ¤ਸਟੀ ਡਾ ਐਸ ਪੀ ਸਿੰਘ ਓਬਰਾਏ ਵਲੋਂ ਬੁਧਵਾਰ ਨੂੰ ਦਾਖਿਲ ਕਰ ਦਿ¤ਤਾ ਗਿਆ। ਇਥੋਂ ਜਾਰੀ ਪ੍ਰੈਸ ਨੋਟ ਵਿਚ ਸਰਬ¤ਤ ਦਾ ਭਲਾ ਚੈਰੀਟੇਬਲ ਟਰ¤ਸਟ ਦੇ ਮੈਨੇਜਿੰਗ ਟਰ¤ਸਟੀ ਡਾ ਐਸ ਪੀ ਸਿੰਘ ਓਬਰਾਏ ਨੇ ਦ¤ਸਿਆ ਕਿ ਸ਼ਾਰਜਾਂਹ ਵਿਚ ਸ਼ਰਾਬ ਦੇ ਨਾਜਾਈਜ਼ ਧੰਦੇ ਵਿਚ ਲਿਪਤ ਲੋਕਾਂ ਦੇ ਆਪਸੀ ਝਗੜੇ ਵਿਚ 4 ਨਵੰਬਰ 2011 ਨੂੰ ਉ¤ਤਰ ਪ੍ਰਦੇਸ਼ ਆਜ਼ਮਗੜ੍ਹ ਜ਼ਿਲੇ ਦੇ ਸ਼ੇਖੂਪੁਰਾ ਪਿੰਡ ਦੇ ਵਰਿੰਦਰ ਚੌਹਾਨ ਦਾ ਕਤਲ ਹੋ ਗਿਆ ਸੀ ਅਤੇ ਜਿਸ ਦੇ ਦੋਸ਼ ਵਿਚ ਬਿਹਾਰ ਦੇ ਛਪਰਾ ਜ਼ਿਲੇ ਦੇ ਇਕ ਨਿਵਾਸੀ ਧਰਮਿੰਦਰ, ਅਮ੍ਰਿਤਸਰ ਦੇ ਅਜਨਾਲਾ ਦੇ ਰਵਿੰਦਰ ਸਿੰਘ, ਨਵਾ ਸ਼ਹਿਰ ਦੇ ਜ਼ੀਂਸਰਾ ਪਿੰਡ ਦੇ ਗੁਰਲਾਲ, ਹੁਸ਼ਿਆਰਪੁਰ ਜ਼ਿਲੇ ਦੇ ਮਾਲਪੁਰ ਪਿੰਡ ਦਾ ਦਲਵਿੰਦਰ ਸਿੰਘ ਅਤੇ ਪਟਿਆਲਾ ਦੇ ਜਸੋ ਮਾਜਰਾ ਪਿੰਡ ਦੇ ਸੁ¤ਚਾ ਸਿੰਘ ਨੂੰ 4 ਨਵੰਬਰ 2011 ਨੂੰ ਇ¤ਕ ਵਰਿੰਦਰ ਚੌਹਾਨ ਨੂੰ ਮਾਰਨ ਦੇ ਸ਼ਾਰਜਾਹ ਦੀ ਅਦਾਲਤ ਵਿ¤ਚ ਦੋਸ਼ੀ ਕਰਾਰ ਦਿ¤ਤਾ ਗਿਆ ਸੀ।ਸਰਬ¤ਤ ਦਾ ਭ¤ਲਾ ਟਰ¤ਸਟ ਦੇ ਪ੍ਰਧਾਨ ਐਸ.ਪੀ. ਐਸ ਓਬਰਾਏ ਨੇ ਦ¤ਸਿਆ ਕਿ ਮੁਲਜ਼ਮਾਂ ਦੇ ਮਾਪਿਆਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਉਸ ਤੋਂ ਬਾਅਦ ਉਹ ਉ¤ਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜ਼ਿਲੇ ਦੇ ਸ਼ੇਖੂਪੁਰਾ ਪਿੰਡ ਵਿਚ ਮ੍ਰਿਤਕ ਦੇ ਪਰਿਵਾਰਕ ਮੈਂਬਰ ਦੇ ਸੰਪਰਕ ਕੀਤਾ ਤਾਂ ਬਲ¤ਡ ਮਨੀ ਪਰਿਵਾਰ ਵਾਲਿਆਂ ਨੂੰ ਦਿ¤ਤੀ ਗਈ ਜਿਸ ਤੇ ਵਰਿੰਦਰ ਚੌਹਾਨ ਦੇ ਪਰਿਵਾਰ ਵਾਲਿਆਂ ਨੇ ਮੁਲਜ਼ਮਾਂ ਨੂੰ ਮੁਆਫ ਕਰਨ ਲਈ ਮੁਆਫੀ ਪ¤ਤਰ ਅਦਾਲਤ ਵਿਚ ਤਸਦੀਕ ਕਰਵਾ ਕੇ ਡਾ ਓਬਰਾਏ ਨੂੰ ਸ਼ੌਪ ਦਿ¤ਤਾ। ਇਹ ਸਮਝੌਤਾ ਪਿਛਲੇ ਮਹੀਨੇ ਹੋ ਗਿਆ ਸੀ ਜਿਸ ਦੇ ਲਈ ਡਾ ਓਬਰਾਏ ਖ਼ੁਦ ਉ¤ਤਰ ਪ੍ਰਦੇਸ਼ ਗਏ ਅਤੇ ਵਰਿੰਦਰ ਦੇ ਪਰਿਵਾਰ ਨੇ 20 ਲ¤ਖ ਰੁਪਏ ਬਲ¤ਡ ਮਨੀ ਦਾ ਪੈਸਾ ਦਿ¤ਤਾ ਗਿਆ। ਜਿਸ ਤੇ ਪਰਿਵਾਰ ਵਾਲਿਆਂ ਨੇ ਮਾਫੀ ਦਾ ਪ¤ਤਰ ਡਾ ਓਬਰਾਏ ਨੂੰ ਸੋਂਪ ਦਿ¤ਤਾ ਸੀ। ਮਾਫ਼ੀ ਪ¤ਤਰ ਸ਼ਾਰਜਾਹ ਅਦਾਲਤ ਸਾਹਮਣੇ ਬੁਧਵਾਰ ਨੂੰ ਡਾ ਓਬਰਾਏ ਵਲੋਂ ਪੇਸ਼ ਕੀਤਾ ਗਿਆ ਸੀ . ਅਦਾਲਤ ਨੇ ਦਸਤਾਵੇਜ਼ਾਂ ਨੂੰ ਮਨਜ਼ੂਰੀ ਦਿ¤ਤੀ । ਜਿਕਰ ਯੋਗ ਹੈ ਕਿ ਮੁਆਫੀ ਨਾਮਾ ਮੰਜੂਰ ਕਰਨ ਮਗਰੋਂ ਫਾਂਸੀ ਦੀ ਸਜ਼ਾ ਮੁਫ਼ ਹੋ ਜਾਂਦੀ ਹੈ ਅਤੇ ਸਿਰਫ ਰਸਮੀ ਐਲਾਨ ਹੀ ਬਾਕੀ ਰਹਿ ਜਾਂਦਾ ਹੈ। ਓਬਰਾਏ ਨੇ ਆਸ ਪ੍ਰਗਟ ਕੀਤੀ ਕਿ ਉਮੀਦ ਕੀਤੀ ਜਾ ਸਕਦੀ ਹੈ ਕਿ ਇਨ੍ਹਾਂ ਸਾਰਿਆਂ ਦੀ ਰਿਹਾਈ ਦੀ ਮਨਜ਼ੂਰੀ ਸ਼ਾਰਜਾਹ ਅਦਾਲਤ ਵਲੋਂ ਦੇ ਦਿ¤ਤੀ ਜਾਵੇਗੀ।ਅਦਾਲਤ ਦੇ ਦਸਤਾਵੇਜ਼ਾਂ ਦੇ ਅਨੁਸਾਰ, ਨਾਜਾਇਜ਼ ਸ਼ਰਾਬ ਵੇਚਣ ਉਪਰ ਲੜਾਈ ਦੌਰਾਨ ਵਰਿੰਦਰ ਦੀ ਹ¤ਤਿਆ ਕੀਤੀ ਗਈ ਸੀ।

WRITTEN BY