ਅਮਲੋਹ, 27 ਸਤੰਬਰ, (ਰਣਜੀਤ ਸਿੰਘ ਘੁੰਮਣ)- ਸ਼੍ਰੌਮਣੀ ਅਕਾਲੀ ਦਲ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਜਿਹੜੇ ਕਿ ਯੂ ਐਸ ਏ (ਅਮਰੀਕਾ) ਦੇ ਵਿਦੇਸ਼ੀ ਦੌਰੇ ਤੇ ਹਨ, ਦੇ ਦਿਸ਼ਾ ਨਿਰਦੇਸ਼ਾ ਹੇਠ ਅੱਜ ਪਾਰਟੀ ਦਫਤਰ ਅਮਲੋਹ ਵਿਖੇ ਇਸਤਰੀ ਅਕਾਲੀ ਦਲ ਸ਼ਹਿਰੀ ਅਮਲੋਹ ਦੀ ਪ੍ਰਧਾਨ ਬੀਬੀ ਲਖਵੀਰ ਕੌਰ ਦੀ ਪ੍ਰਧਾਨਗੀ ਹੇਠ ਅਮਲੋਹ ਸ਼ਹਿਰੀ ਦੀ ਵਿਸ਼ੇਸ਼ ਮੀਟਿੰਗ ਹੋਈ।
ਜਿਸ ਵਿੱਚ ਸ਼ਹਿਰ ਦੀਆਂ ਅਹੁਦੇਦਾਰ ਬੀਬੀਆਂ ਤੋਂ ਇਲਾਵਾ ਅਮਲੋਹ ਸ਼ਹਿਰ ਦੇ ਹਰ ਵਾਰਡ ਵਿੱਚੋਂ ਵੱਡੀ ਗਿਣਤੀ ਵਿੱਚ ਬੀਬੀਆਂ ਨੇ ਸਮੂਲੀਅਤ ਕੀਤੀ। ਅੱਜ ਦੀ ਇਸ ਮੀਟਿੰਗ ਨੂੰ ਇਸਤਰੀ ਵਿੰਗ ਦੀ ਸੀਨੀ ਆਗੂ ਬੀਬੀ ਗੁਰਮੀਤ ਕੌਰ ਵਿਰਕ, ਬੀਬੀ ਪਰਮਜੀਤ ਕੌਰ ਭਗੜਾਣਾ, ਬੀਬੀ ਗੁਰਦੀਪ ਕੌਰ ਅਮਲੋਹ, ਬੀਬੀ ਲਖਵੀਰ ਕੌਰ, ਸੀਨੀ ਆਗੂ ਜੱਥੇਦਾਰ ਜਗਦੀਸ਼ ਸਿੰਘ ਰਾਣਾ ਤੇ ਰਾਜੂ ਖੰਨਾ ਦੇ ਪੀਏ ਧਰਮਪਾਲ ਭੜੀ ਨੇ ਵਿਸ਼ੇਸ਼ ਤੌਰ ਤੇ ਸੰਬੋਧਨ ਕੀਤਾ। ਇਸ ਮੀਟਿੰਗ ਵਿੱਚ ਉਪਰੋਕਤ ਬੁਲਾਰਿਆਂ ਵੱਲੋਂ ਜਿੱਥੇ ਹੇਠਲੇ ਪੱਧਰ ਤੇ ਸ਼੍ਰੌਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਆਪਣੇ ਆਪਣੇ ਸੁਝਾਅ ਮੀਟਿੰਗ ਵਿੱਚ ਰੱਖੇ ਉੱਥੇ ਵੱਖ ਵੱਖ ਵਾਰਡਾਂ ਤੋਂ ਆਈਆਂ ਵੱਡੀ ਗਿਣਤੀ ਬੀਬੀਆਂ ਨੇ ਕਾਂਗਰਸ ਸਰਕਾਰ ਵੱਲੋਂ ਅਮਲੋਹ ਸ਼ਹਿਰ ਦੇ ਰੋਕੇ ਵਿਕਾਸ ਦੇ ਕਾਰਜਾਂ ਤੇ ਚਿੰਤਾ ਪ੍ਰਗਟਾਈ ਉਥੇ ਉਨ੍ਹਾਂ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਭਰਪੂਰ ਸ਼ਲਾਘਾ ਕਰਦੇ ਹੋੲੋੇ ਕਿਹਾ ਕਿ ਜੇਕਰ ਪਿਛਲੇ 60 ਸਾਲਾਂ ਦੇ ਰਾਜਭਾਗ ਤੇ ਨਜਰ ਮਾਰੀ ਜਾਵੇ ਤਾਂ ਅਮਲੋਹ ਸ਼ਹਿਰ ਦਾ ਜੇਕਰ ਕਿਸੇ ਪਾਰਟੀ ਆਗੂ ਨੇ ਵਿਕਾਸ ਕਰਵਾੋਿੲਆ ਹੈ ਤਾਂ ਉਹ ਸਿਰਫ ਤੇ ਸਿਰਫ ਗੁਰਪ੍ਰੀਤ ਸਿੰਘ ਰਾਜੂ ਖੰਨਾ ਹੀ ਹਨ। ਜਿਹਨਾ ਵੱਲੋਂ ਹਰ ਇੱਕ ਦੇ ਦੁੱਖ ਸੁੱਖ ਵਿਚ ਸ਼ਰੀਕ ਹੋਕੇ ਹਰ ਸ਼ਹਿਰ ਵਾਸੀ ਦੀ ਸਮਸਿਆ ਨੂੰ ਆਪਣੀ ਸਮਸਿਆ ਸਮਝ ਕੇ ਫੋਰੀ ਤੌਰ ਤੇ ਹੱਲ ਕੀਤਾ ਜਾਂਦਾ ਹੈ। ਇਸ ਮੌਕੇ ਤੇ ਧਰਮਪਾਲ ਭੜੀ ਨੇ ਬੀਬੀਆਂ ਨੂੰ ਸੰਬੋਧਨ ਕਰਦੇ ਹੋਏ ਜਿੱਥੇ ਅੱਜ ਦੀ ਮੀਟਿੰਗ ਲਈ ਵਿਸ਼ੇਸ਼ ਤੌਰ ਤੇ ਸ਼ਹਿਰ ਦੀਆਂ ਬੀਬੀਆਂ ਦਾ ਧੰਨਵਾਦ ਕੀਤਾ ਉੱਥੇ ਉਹਨਾਂ ਰਾਜੂ ਖੰਨਾ ਵੱਲੋਂ ਵਿਸ਼ਵਾਸ ਦਿਵਾਇਆ ਕਿ ਉਹ ਪਿਛਲ਼ੇ ਸਮਿਆਂ ਦੀ ਤਰਾਂ ਹੀ ਹਲਕੇ ਦੇ ਲੋਕਾਂ ਦੀ ਸੇਵਾ ਕਰਦੇ ਰਹਣਗੇ।
ਅੱਜ ਦੀ ਇਸ ਮੀਟਿੰਗ ਵਿੱਚ ਬੀਬੀ ਜਸਵਿੰਦਰ ਕੌਰ ਬੇਬੀ, ਬੀਬੀ ਹਰਜੀਤ ਕੌਰ ਰਾਣੀ, ਬੀਬੀ ਸੁਨੀਤਾ ਰਾਣੀ, ਬੀਬੀ ਸ਼ਿੰਦਰਪਾਲ ਕੌਰ, ਬੀਬੀ ਕਿਰਨਦੀਪ ਕੌਰ, ਬੀਬੀ ਕਮਲਜੀਤ ਕੌਰ, ਬੀਬੀ ਜੀਨਤ ਬੇਗਮ, ਬੀਬੀ ਹਿਨਾ ਅਮਲੋਹ, ਬੀਬੀ ਰਾਜ ਕੌਰ ਤੂਰਾਂ, ਬੀਬੀ ਊਸ਼ਾ ਰਾਣੀ, ਬੀਬੀ ਜਸਮੀਨ, ਬੀਬੀ ਪਾਲ ਕੌਰ, ਬੀਬੀ ਪਰਮਜੀਤ ਕੌਰ, ਬੀਬੀ ਬਸੀਰਾ, ਬੀਬੀ ਜਾਨਕੀ ਰਾਣੀ, ਬੀਬੀ ਅਜੀਤ ਕੌਰ, ਬੀਬੀ ਕਿਰਨਾ ਦੇਵੀ, ਬੀਬੀ ਪੂਜਾ ਰਾਣੀ, ਬੀਬੀ ਗੁਰਦੇਵ ਕੌਰ, ਬੀਬੀ ਸੁਖਵਿੰਦਰ ਕੌਰ, ਜੱਥੇਦਾਰ ਕਾਲਾ ਸਿੰਘ ਬੈਣੀ, ਜੱਥੇਦਾਰ ਸੰਤੋਖ ਸਿੰਘ ਖਨਿਆਣ, ਜੱਥੇਦਾਰ ਮਾਨ ਸਿੰਘ ਬੈਣਾ, ਜੱਥੇਦਾਰ ਗੁਰਦੀਪ ਸਿੰਘ ਮੰਡੋਫਲ, ਹਰਜੀਤ ਸਿੰਘ ਰਾਈਏਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਦੀਆਂ ਬੀਬੀਆਂ ਹਾਜ਼ਰ ਸਨ।
ਇਸਤਰੀ ਅਕਾਲੀ ਦਲ ਪਾਰਟੀ ਦੀ ਮਜ਼ਬੂਤੀ ਲਈ ਸ਼ਹਿਰ ਦੇ ਘਰ-ਘਰ ਜਾਵੇਗਾ : ਬੀਬੀ ਲਖਵੀਰ ਕੌਰ, ਧਰਮਪਾਲ ਭੜੀ



