ਉਘੇ ਕਲਾਕਾਰ ਰਣਜੀਤ ਬਾਵਾ, ਬੀਨੂੰ ਢਿੱਲੋਂ, ਕਰਮਜੀਤ ਅਨਮੋਲ ਦਰਸ਼ਕਾਂ ਦਾ ਕਰਨਗੇ ਮਨੋਰੰਜਨ
ਜਲੰਧਰ, 27 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਸੁੱਖ ਸਾਗਰ ਇੰਟਰਟੇਨਰਜ਼ ਵੱਲੋਂ ਰਣਜੀਤ ਬਾਵਾ ਦਾ ਲਾਇਵ ਸ਼ੋਅ ਵੰਡਰਲੈਂਡ ਜਲੰਧਰ ਵਿਖੇ 30 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਪੰਜਾਬੀ ਲੋਕ ਗਾਇਕੀ ਦੇ ਉਘੇ ਸਿਤਾਰੇ, ‘ਜੱਟ ਦੀ ਅਕਲ’, ‘ਮਿੱਟੀ ਦਾ ਬਾਵਾ’, ‘ਟਰੱਕਾਂ ਵਾਲੇ’, ‘ਸ਼ੇਰ ਮਾਰਨਾ’ ਵਰਗੇ ਮਸ਼ਹੂਰ ਗੀਤਾਂ ਨੂੰ ਦਰਸ਼ਕਾਂ ਦੇ ਰੂ-ਬ-ਰੂ ਕਰਨ ਵਾਲੇ ਰਣਜੀਤ ਬਾਵਾ ਇਸ ਸ਼ੋਅ ਦਾ ਸ਼ਿੰਗਾਰ ਬਣਨਗੇ। ਇਹ ਸ਼ੋਅ ਜਲੰਧਰ ਦੇ ਮਸ਼ਹੂਰ ਮਨੋਰੰਜਨ ਪਾਰਕ ਵੰਡਰਲੈਂਡ ਵਿਖੇ ਕਰਵਾਇਆ ਜਾ ਰਿਹਾ ਹੈ।
ਰਣਜੀਤ ਬਾਵਾ ਤੋਂ ਇਲਾਵਾ ਪੰਜਾਬੀ ਥਿਏਟਰ ਅਤੇ ਫਿਲਮ ਇੰਡਸਟਰੀ ਕਲਾਕਾਰ ਬੀਨੂੰ ਢਿੱਲੋਂ ਆਪਣੇ ਹਾਸਿਆਂ ਭਰੇ ਠਹਾਕਿਆਂ ਨਾਲ ਦਰਸ਼ਕਾਂ ਨੂੰ ਹਸਾਉਣਗੇ। ਉਨ੍ਹਾਂ ਤੋਂ ਇਲਾਵਾ ਪੰਜਾਬੀ ਫਿਲਮ ਇੰਡਸਟਰੀ ਦੇ ਇੱਕ ਹੋਰ ਉਭਰਦੇ ਕਲਾਕਾਰ ਹੋਬੀ ਧਾਲੀਵਾਲ ਵੀ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਬੀਨੂੰ ਢਿੱਲੋਂ ਆਪਣੀਆਂ ਅਸੀਮ ਫਿਲਮਾਂ ‘ਵੇਖ ਬਰਾਤਾਂ ਚੱਲੀਆਂ’, ‘ਬੰਬੂਕਾਟ’, ‘ਅੰਗਰੇਜ’, ਨਾਲ ਦਰਸ਼ਕਾਂ ਦੇ ਮਨਾਂ ਵਿੱਚ ਅਲੱਗ ਥਾਂ ਬਣਾ ਚੁੱਕੇ ਹਨ ਅਤੇ ਆਪਣੀ ਕਾਮੇਡੀ ਨਾਲ ਉਹ ਸ਼ੋਅ ਨੂੰ ਚਾਰ ਚੰਨ ਲਾਉਣਗੇ। ਇਸੇ ਤਰ੍ਹਾਂ ਉਘੇ ਕਾਮੇਡੀਅਨ ਅਤੇ ‘ਮੰਜੇ ਬਿਸਤਰੇ’, ‘ਨਿੱਕਾ ਜੈਲਦਾਰ’ ਵਰਗੀਆਂ ਪੰਜਾਬੀ ਫਿਲਮਾਂ ਨਾਲ ਨਾਮਣਾ ਖੱਟਣ ਵਾਲੇ ਕਰਮਜੀਤ ਅਨਮੋਲ ਵੀ ਲਾਈਵ ਸ਼ੋਅ ਵਿੱਚ ਪਹੁੰਚਣਗੇ। ਇਨ੍ਹਾਂ ਤੋਂ ਇਲਾਵਾ ਨਵੀਂ ਆਉਣ ਵਾਲੀ ਫਿਲਮ ਬਾਈਲਾਰਸ ਦੀ ਅਭਿਨੇਤਰੀ ਪਰਾਚੀ ਤਹਿਲਾਨ ਵੀ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ। ਇਹ ਸ਼ੋਅ ਸ਼ਾਮੀ 5:30 ਵਜੇ ਨਕੋਦਰ ਰੋਡ ’ਤੇ ਪੈਂਦੇ ਵੰਡਰਲੈਂਡ ਜਲੰਧਰ ਵਿਖੇ ਸ਼ੁਰੂ ਹੋਵੇਗਾ। ਟਿਕਟਾਂ ਅਤੇ ਪਾਸ ਵੰਡਰਲੈਂਡ ਦੇ ਮੇਨ ਗੇਟ ਤੋਂ ਲਏ ਜਾ ਸਕਦੇ ਹਨ। ਟਿਕਟਾਂ ਦੀ ਇਨਕੁਆਇਰੀ ਲਈ ਫੋਨ ਨੰ. 0181-2791886, 0181-2791420 ’ਤੇ ਸੰਪਰਕ ਕੀਤਾ ਜਾ ਸਕਦਾ ਹੈ।



