ਫਰੀਦਕੋਟ, 27 ਸਤੰਬਰ (ਗੁਰਜੀਤ ਰੋਮਾਣਾ)- ਵਧੀਕ ਡਿਪਟੀ ਕਮਿਸ.ਨਰ (ਵਿਕਾਸ) ਫਰੀਦਕੋਟ ਜੀ ਦੇ ਦਫਤਰ ਵਿਖੇ ਪਿੰਡ ਡਗੋਰੁਮਾਣਾ ਅਤੇ ਰਤੀਰੋੜੀ ਤੋਂ ਕਿਸਾਨਾਂ ਦਾ ਵਫਦ ਮਿਲਣ ਲਈ ਪਹੁੰਚਿਆ ਉਨਾਂ ਵਲੋਂ ਦਸਿਆ ਗਿਆ ਕਿ ਸਰਹੰਦ ਫੀਡਰ ਅਤੇ ਰਾਜਸਥਾਨ ਫੀਡਰ ਜਿਨਾਂ ਦੇ ਪਾਣੀ ਦਾ ਲੈਵਲ ਧਰਤੀ ਦੇ ਲੈਵਲ ਤੋਂ ਛੇ ਤੋਂ ਸਤ ਫੁਟ ਤਕ ਉਚਾ ਹੈ ਅਤੇ ਇਨਾਂ ਨਹਿਰਾਂ ਵਿਚ ਕੁਝ ਹਿਸੇ ਦਾ ਫਰਸ ਟੁਟਾ ਹੋਇਆ ਹੈ ਜਿਸ ਕਰਕੇ ਉਹਨਾਂ ਦੇ ਖੇਤਾਂ ਵਿਚ ਹਰ ਸਮੇਂ ਸੇਮ ਰਹਿੰਦੀ ਹੈ। ਇਸ ਸੇਮ ਨਾਲ ਝੋਨੇ ਦੀ ਫਸਲ ਬਰਬਾਦ ਹੋ ਚੁਕੀ ਹੈ ਅਤੇ ਸਾਰੇ ਕਿਸਾਨ ਸਿਰਫ ਖੇਤੀਬਾੜੀ ਤੇ ਨਿਰਭਰ ਕਰਦੇ ਹਨ। ਉਹਨਾਂ ਨੇ ਮਾਨਯੋਗ ਮੁਖ ਮੰਤਰੀ ਜੀ ਨੂੰ ਸੰਬੋਧਿਤ ਮੰਗ ਪਤਰ ਵਧੀਕ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਦੇਣ ਸਮੇਂ ਖਰਾਬ ਹੋਈ ਫਸਲ ਦੀ ਸਪੈਸਲ ਗਿਰਦਾਵਰੀ ਕਰਵਾਉਣ ਲਈ ਮੰਗ ਕੀਤੀ ਅਤੇ ਇਸ ਹੋਏ ਨੁਕਸਾਨ ਲਈ ਮੁਆਵਜਾ ਸਰਕਾਰ ਪਾਸੋਂ ਦਿਲਾਉਣ ਲਈ ਬੇਨਤੀ ਕੀਤੀ। ਵਧੀਕ ਡਿਪਟੀ ਕਮਿਸ.ਨਰ (ਵਿਕਾਸ) ਫਰੀਦਕੋਟ ਜੀ ਵਲੋਂ ਹਾਜਰ ਆਏ ਵਫਦ ਪਾਸੋਂ ਮੰਗ ਪਤਰ ਪ੍ਰਾਪਤ ਕੀਤਾ ਗਿਆ ਅਤੇ ਵਿਸ਼ਵਾਸ ਦੁਆਇਆ ਗਿਆ ਕਿ ਇਸ ਨੂੰ ਮਾਨਯੋਗ ਮੁਖ ਮੰਤਰੀ ਪੰਜਾਬ ਜੀ ਪਾਸ ਤੁਰੰਤ ਭੇਜ ਦਿਤਾ ਜਾਵੇਗਾ।
ਪਿੰਡ ਡੱਗੋਰੋਮਾਣਾ ਤੇ ਰੱਤੀਰੋੜੀ ਦੇ ਕਿਾਸਨਾਂ ਵੱਲੋਂ ਖਰਾਬ ਹੋਈ ਫਸਲ ਦੇ ਮੁਆਵਜ਼ੇ ਲਈ ਮੰਗ ਪੱਤਰ



