ਝਬਾਲ, 26 ਸਤੰਬਰ (ਹਰਦੀਪ ਸਿੰਘ, ਜਤਿੰਦਰ ਵਿੱਕੀ)- ਪੰਜਾਬ ਭਰ ਵਿਚਂੋ ਵੱਖ-ਵੱਖ ਗੁਰੁ ਗ੍ਰੰਥ ਸਾਹਿਬ ਸਤਿਕਾਰ ਕਮੇਟੀਆਂ ਦੇ ਆਗੂਆਂ ਦੀ ਇੱਕ ਹੰਗਮੀ ਮੀਟਿੰਗ ਭਾਈ ਹਰਜਿੰਦਰ ਸਿੰਘ ਲਾਡੀ ਪੰਜਵੜ ਦੀ ਅਗਵਾਈ ਹੇਠ ਪਿੰਡ ਬਘਿਆੜੀ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ। ਇਸ ਮੀਟਿੰਗ ਵਿੱਚ ਸਾਰੀਆਂ ਸਤਿਕਾਰ ਕਮੇਟੀਆਂ ਦੇ ਆਗੂਆਂ ਨੇ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਇੱਕ ਪੰਜ ਮੈਂਬਰੀ ਕਮੇਟੀ ਦਾ ਸੰਗਠਨ ਕੀਤਾ ਗਿਆ। ਜਿਸ ਵਿੱਚ ਸ੍ਰ. ਬਲਬੀਰ ਸਿੰਘ ਮੁੱਛਲ ਨੂੰ ਸ੍ਰਪਰਸਤ ਅਤੇ ਪੰਜ ਮੈਂਬਰੀ ਕਮੇਟੀ ਬਣਾਈ ਗਈ। ਇਸ ਮੀਟਿੰਗ ਵਿੱਚ ਪੰਜਾਬ ਭਰ ਤਂੋ 15 ਸਤਿਕਾਰ ਕਮੇਟੀਆਂ ਨੇ ਭਾਗ ਲਿਆ। ਇਸ ਵਿੱਚ ਕਈ ਅਹਿਮ ਮਤੇ ਪਾਸ ਕੀਤੇ ਗਏ। ਸਤਿਕਾਰ ਕਮੇਟੀਆਂ ਜਿੱਥੇ ਜਿੱਥੇ ਵੀ ਸੇਵਾ ਕਰ ਰਹੀਆਂ ਹਨ ਉਹ ਉਸੇ ਤਰਾਂ ਹੀ ਆਪਣੀ ਸੇਵਾ ਕਰਦੀਆਂ ਰਹਿਣਗੀਆਂ। ਜਥੇਬੰਦੀ ਦੇ ਮੁੱਖ ਸੇਵਾਦਾਰਾਂ ਦੀ ਹਰ ਮਹੀਨੇ ਮੀਟਿੰਗ ਹੋਇਆ ਕਰੇਗੀ। ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਪੁਰਾਤਨ ਸਮੇਂ ਤਂੋ ਚੱਲੀ ਆ ਰਹੀ ਮਰਿਆਦਾ ਨਾਲ ਹੀ ਚੱਲਿਆ ਜਾਵੇਗਾ। ਜਿਹੜੇ ਸ਼ਹਿਰ ਅਤੇ ਕਸਬਿਆਂ ਵਿੱਚ ਸਤਿਕਾਰ ਕਮੇਟੀਆਂ ਨਹੀਂ ਹਨ ਉਥੇ ਕਮੇਟੀਆਂ ਦੀ ਸਥਾਪਨਾ ਕੀਤੀ ਜਾਵੇਗੀ। ਇਸ ਮੋਕੇ ਭਾਈ ਸੂਬਾ ਸਿੰਘ ਰਾਮਰੌਣੀ, ਭਾਈ ਹਰਪ੍ਰੀਤ ਸਿੰਘ ਪੱਟੀ, ਭਾਈ ਦਵਿੰਦਰ ਸਿੰਘ ਹਰੀਏਵਾਲ, ਭਾਈ ਹਰਜਿੰਦਰ ਸਿੰਘ ਲਾਡੀ ਪੰਜਵੜ, ਭਾਈ ਦਿਲਬਾਗ ਸਿੰਘ ਵਲਟੋਹਾ, ਭਾਈ ਨਿਸ਼ਾਨ ਸਿੰਘ ਤਲਵੰਡੀ ਭਾਈ, ਭਾਈ ਸੁਖਵਿੰਦਰ ਸਿੰਘ ਸ਼ੇਖੂਪੁਰਾ, ਕਸ਼ਮੀਰ ਸਿੰਘ ਫਤਿਹਗੜ ਪੰਜਤੂਰ, ਬਾਬਾ ਗੁਰਵਿੰਦਰ ਸਿੰਘ ਡਮਰੂ, ਪਰਮਬੀਰ ਸਿੰਘ ਪਰਾਤ ਪਗੜੀਆਂ, ਮਨਬੀਰ ਸਿੰਘ ਨਿੱਜਰਪੁਰੀਆ, ਅਮਰਜੀਤ ਸਿੰਘ ਮਰਿਆਦਾ, ਰਣਜੀਤ ਸਿੰਘ ਉਦੋਕੇ, ਸੁਖਦੇਵ ਸਿੰਘ ਠੱਠਾ, ਮਾਨਦੀਪ ਸਿੰਘ ਦੀਨੇਵਾਲ ਅਤੇ ਵੱਡੀ ਗਿਣਤੀ ਵਿੱਚ ਸਿੰਘ ਇੱਕਠੇ ਹੋਏ।
ਪਿੰਡ ਬਘਿਆੜੀ ਵਿਖੇ ਸਤਿਕਾਰ ਕਮੇਟੀਆਂ ਦੇ ਆਗੂਆਂ ਦੀ ਭਾਰੀ ਇਕੱਤਰਤਾ



