Skip to content
Independent perspectives. Global stories.
BREAKING

ਐਸਆਰਐਸ ਵਿੱਦਿਆਪੀਠ ਦੇ ਬੱਚਿਆਂ ਵੱਲੋਂ ਧਾਰਮਿਕ ਟੂਰ

Share this story

ਸਮਾਣਾ, 26 ਸਤੰਬਰ (ਪ੍ਰੇਮ ਵਧਵਾ)- ਸਮਾਣਾ ਵਿਖੇ ਐਸ ਆਰ ਐਸ ਵਿੱਦਿਆਪੀਠ ਵਿੱਚ ਕੇ ਜੀ ਸੈਕਿੰਡ ਦੇ ਬੱਚਿਆਂ ਨੂੰ ਮਾਤਾ ਮਾਈਸਰ ਦੇਵੀ ਜੀ ਮੰਦਿਰ ਜੋਕਿ ਸਮਾਣਾ (ਸ਼ਾਦੀਪੁਰ) ਵਿੱਚ ਸਥਿਤ ਹੈ, ਵਿਖੇ ਲੈਕੇ ਗਏ। ਬੱਚਿਆਂ ਵਿੱਚ ਕਾਫੀ ਉਤਸ਼ਾਹ ਵੇਖਿਆ ਗਿਆ। ਜਾਣ ਤੋਂ ਪਹਿਲਾਂ ਸਕੂਲ ਦੇ ਚੇਅਰਮੈਨ ਸ਼੍ਰੀ ਅੰਮਿਤ ਸਿੰਗਲਾ ਜੀ ਅਤੇ ਸ਼੍ਰੀ ਲਲਿਤ ਸਿੰਗਲਾ ਜੀ ਨੇ ਬੱਚਿਆਂ ਨੂੰ ਸ਼ੁਭ ਇ ਾਵਾਂ ਦਿੱਤੀਆਂ। ਪ੍ਰਿੰਸੀਪਲ ਮੈਡਮ ਪੁਸ਼ਪਿੰਦਰ ਕਰ ਜੀ ਤੇ ਵਾਈਸ ਪ੍ਰਿੰਸੀਪਲ ਮੈਡਮ ਮੀਨੂੰ ਗੁਪਤਾ ਜੀ ਨੇ ਬੱਚਿਆਂ ਨੂੰ ਅਨੁਸ਼ਾਸ਼ਨ ਵਿੱਚ ਰਹਿਣ ਲਈ ਕਿਹਾ। ਇਹ ਮੰਦਿਰ ਬਾਲਾ ਸੁੰਦਰੀ ਜੀ ਦਾ ਹੈ। ਇਥੇ ਆਉਣ ਵਾਲੇ ਸ਼ਰਧਾਲੂਆਂ ਦੀ ਹਰ ਮਨਕਾਮਨਾ ਪੂਰੀ ਹੁੰਦੀ ਹੈ। ਇਸ ਮੰਦਿਰ ਵਿੱਚ ਮਾਤਾ ਨੈਣੀ ਦੇਵੀ ਜੀ ਤੇ ਮਨਸਾ ਦੇਵੀ ਜੀ ਦੀਆਂ ਮੂਰਤੀਆਂ ਵੀ ਸਥਾਪਿਤ ਹਨ। ਸਾਰੇ ਬੱਚਿਆਂ ਨੇ ਬੜੀ ਹੀ ਸ਼ਰਧਾ ਪੂਰਵਕ ਮੱਥਾ ਟੇਕਿਆ। ਪੰਡਿਤ ਜੀ ਵਲਂ ਬੱਚਿਆਂ ਨੂੰ ਫਲ ਫਰੂਟ ਦਾ ਪ੍ਰਸ਼ਾਦ ਦਿੱਤਾ ਗਿਆ। ਬੱਚਿਆਂ ਨੇ ਖੇਡਾਂ ਅਤੇ ਝੂਲਿਆਂ ਦਾ ਖੂਬ ਆਨੰਦ ਮਾਣਿਆ। ਸਕੂਲ ਵਲਂ ਵੀ ਬੱਚਿਆਂ ਨੂੰ ਖਾਣ ਪੀਣ ਦਾ ਸਾਮਾਨ ਦਿੱਤਾ ਗਿਆ। ਅਧਿਆਪਕ ਆਪਣੀ ਪੂਰੀ ਜਿੰਮੇਵਾਰੀ ਨਿਭਾਉ ਹਏ ਸਹੀ ਸਲਾਮਤ ਸਕੂਲ ਵਾਪਿਸ ਲੈਕੇ ਆਏ।

WRITTEN BY