ਕੁਝ ਗਾਇਕ ਅਜਿਹੇ ਹਨ ਜੋ ਆਪਣੀ ਗਾਇਕੀ ਦੇ ਬੋਲ ਪੂਰੇ ਤਰਾਸ਼ ਕੇ ਦਰਸ਼ਕਾਂ ਦੀ ਕਚਿਹਰੀ ਵਿੱਚ ਹਾਜ਼ਿਰ ਹੁੰਦੇਹਨ , ਇਹ ਪੰਜਾਬੀ ਲੋਕ ਗਾਇਕ ਪੰਜਾਬੀ ਸੱਭਿਆਚਾਰ ਨੂੰ ਆਪਣੀ ਪੰਜਾਬੀ ਮਾਂ ਬੋਲੀ ਨਾਲ ਦੇਸ਼ ਵਿਦੇਸ਼ ਪ੍ਰਫੂਲਿਤ ਕਰ ਰਹੇ ਹਨ। ਇਨ੍ਹਾਂ ਹੀ ਸੁਰੀਲੇ ਗਾਇਕਾਂ ਵਿੱਚ ਇੱਕ ਅਜਿਹਾ ਗਾਇਕ ਹੈ ਜਿਸ ਨੇ ਸੰਗੀਤਕ ਦੁਨੀਆਂ ਵਿੱਚ ਅਪਣੀ ਅਲੱਗ ਪਹਿਚਾਣ ਬਣਾ ਲਈ ਹੈ, ਉਹ ਹਨ ਮਿੱਠੀ ਤੇ ਸੁਰੀਲੀ ਆਵਾਜ਼ ਦੇ ਮਾਲਿਕ ਗਾਇਕ ਗੁਰਤੇਜ ਸਿੰਘ ਔਜਲਾ। ਮਿਤੀ 2 ਅਕਤੂਬਰ 1993 ਨੂੰ ਪਿੰਡ ਸ਼ੇਰਪੁਰ ਥਾਣਾ ਜਿਲ੍ਹਾਂ ਸੰਗਰੂਰ ਵਿੱਚ ਪਿਤਾ ਸੁਖਵਿੰਦਰ ਸਿੰਘ ਦੇ ਘਰ ਮਾਤਾ ਜਸਪਾਲ ਕੌਰ ਦੇ ਕੁੱਖੋ ਜਨਮ ਲਿਆਂ। ਸਿੱਖਿਆ ਬਾਰਵੀਂ ਪ੍ਰਾਪਤ ਕਰਨ ਤੱਕ ਕਿਸੇ ਨੂੰ ਕੀ ਪਤਾ ਸੀ ਂਿੲਸ ਨੇ ਗਾਇਕੀ ਵਿੱਚ ਪੈਰ ਧਰ ਕੇ ਸੰਗੀਤਕ ਦੁਨੀਆਂ ਵਿੱਚ ਅਲੱਗ ਪਹਿਚਾਣ ਬਣਾ ਲੈਣੀ। ਗਾਇਕੀ ਦੀ ਸ਼ੁਰੂਆਤ ਕਰਨ ਪਿੱਛੋ ਅਜਿਹੀ ਮਿਹਨਤ ਕੀਤੀ ਕਿ ਮੁੜ ਪਿੱਛੇ ਨਹੀ ਦੇਖਿਆਂ। ਇੱਕ ਦਿਨ ਵਿਰਾਸਤ ਮੇਲੇ ਵਿੱਚ ਸਟੇਜ ਤੇ ਗਾਉਣ ਦਾ ਅਜਿਹਾ ਮੌਕਾ ਮਿਲਿਆਂ ਕਿ ਗੁਰਤੇਜ ਸਿੰਘ ਔਜਲਾ ਨੂੰ ਬਤੌਰ ਪੰਜਾਬੀ ਗਾਇਕ ਵਜੋਂ ਸੰਗੀਤਕ ਪ੍ਰ੍ਰੇਮੀ ਜਾਣਨ ਲੱਗ ਪਏ। ਗਾਇਕ ਗੁਰਤੇਜ ਸਿੰਘ ਔਜਲਾ ਨੇ ਅੱਜ ਤੱਕ ਗਾਇਕ ਹਰਦੇਵ ਮਾਹੀਨੰਗਲ, ਜਸਵੀਰ ਸੀਰਾ, ਸੋਮੀ ਤੁੰਗਵਾਲੀ,ਜਸਪਾਲ ਜੱਸੀ ਵਰਗੇ ਗਾਇਕਾ ਨਾਲ ਸਟੇਜ ਤੇ ਕੰਮ ਕੀਤਾ । ਹੁਣ ਆਪਣੀ ਗਾਇਕੀ ਦਾ ਲੋਹਾ ਦੇਸ਼ ਵਿਦੇਸ਼ ਵਿੱਚ ਮਨ੍ਹਾਂ ਕੇ ਖੂਬ ਨਾਮ ਖੱਟ ਰਿਹਾ ਹੈ। -ਪੱਤਰਕਾਰ ਸਿਵਪ੍ਰੀਤ
ਸੁਰੀਲੀ ਤੇ ਬੁ¦ਦ ਅਵਾਜ ਦਾ ਮਾਲਕ ਪੰਜਾਬੀ ਲੋਕ ਗਾਇਕ ਗੁਰਤੇਜ ਸਿੰਘ ਔਜਲਾ



