ਨਾਂਭਾ, 25 ਸਤੰਬਰ (ਕਰਮਜੀਤ ਸੋਮਲ, ਸਿਕੰਦਰ)- ਨਾਭਾ ਜੇਲ ਬਰੇਕ ਮਾਮਲਾ 27 ਨਵੰਬਰ 2016 ਦਾ ਉਹ ਦਿਨ ਜਿਥੇ ਗੈਗਸਟਰਾ ਵਲੋ ਪੁਲੀਸ ਦੀ ਵਰਦੀ ਵਿਚ ਨਾਭਾ ਦੀ ਮੈਕਸੀਮਮ ਸਕਿਊਰਟੀ ਜੇਲ ਵਿਚੋ ਸਰੇਆਮ ਗੋਲੀਆ ਚਲਾਕੇ ਉਥੇ ਬੰਦ ਖਾਲਿਸਤਾਨ ਲਿਬਰੇਸਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ, ਅਤਵਾਦੀ ਕਸਮੀਰ ਸਿੰਘ, ਗੈਗਸਟਰ ਗੁਰਪ੍ਰੀਤ ਸਿੰਘ ਸੇਖੋ, ਗੈਗਸਟਰ ਹਰਜਿੰਦਰ ਸਿੰਘ ਓਰਫ ਵਿਕੀ ਗੋਡਰ, ਗੈਗਸਟਰ ਅਮਨਦੀਪ ਸਿੰਘ, ਗੈਗਸਟਰ ਕੁਲਪ੍ਰੀਤ ਸਿੰਘ ਓਰਫ ਨੀਟਾ ਦਿਓਲ ਨੂੰ ਭਜਾਕੇ ਅਪਣੇ ਨਾਲ ਲੈ ਗਏ ਸਨ।ਜੇਲ ਬਰੇਕ ਮਾਮਲੇ ਦੇ 6 ਅਰੋਪੀਆ ਵਿਚੋ ਪੁਲੀਸ ਨੇ ਹੁਣ ਤਕ 4 ਅਰੋਪੀਆ ਨੂੰ ਗ੍ਰਿਫਤਾਰ ਕਰ ਚੁਕੀ ਹੈ ਅਤੇ ਦੋ ਮੁਖ ਅਰੋਪੀ ਗੈਗਸਟਰ ਹਰਜਿੰਦਰ ਸਿੰਘ ਉਰਫ ਵਿਕੀ ਗੋਡਰ ਅਤੇ ਅਤਵਾਦੀ ਕਸਮੀਰ ਸਿੰਘ ਪੁਲੀਸ ਦੀ ਗ੍ਰਿਫਤ ਵਿਚੋ ਬਾਹਰ ਹਨ। ਬੀਤੇ ਕੁਝ ਦਿਨ ਪਹਿਲਾ ਬਬਰ ਖ਼ਾਲਸਾ ਦੇ ਦੋ ਖਾੜਕੂ ਉਤਰ ਪ੍ਰਦੇਸ਼ ਵਿਚ ਲਖੀਮਪੁਰ ਤੋਂ ਗਿਰਫ਼ਤਾਰ ਕੀਤੇ ਗਏ ਸੀ ਜਿਸ ਵਿਚ ਅਜ ਜਤਿੰਦਰ ਸਿੰਘ ਟੋਨੀ ਨੂੰ ਨਾਭਾ ਜੇਲ ਬਰੇਕ ਮਾਮਲੇ ਵਿਚ ਲੋੜੀਦੇ ਹੋਣ ਤੇ ਨਾਭਾ ਦੀ ਮਾਨਯੋਗ ਅਦਾਲਤ ਨੇ 14 ਦਿਨ ਤੇ ਨਇਆਕ ਹਿਰਾਸਤ ਜੇਲ ਭੇਜ ਦਿਤਾ ਨਾਭਾ ਜੇਲ ਬਰੇਕ ਮਾਮਲੇ ਵਿਚ ਹੁਣ ਤਕ ਪੁਲੀਸ ਨੇ 28 ਦੇ ਕਰੀਬ ਗ੍ਰਿਫਤਾਰੀਆ ਕੀਤੀਆ ਗਈਆ ਹਨ।ਬੀਤੇ ਦਿਨੀ ਪੰਜਾਬ ਪੁਲਿਸ ਅਤੇ ਉਤਰ ਪ੍ਰਦੇਸ਼ ਏ.ਟੀ.ਐਸ. ਅਤੇ ਲਖੀਮਪੁਰ ਖ਼ੀਰੀ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਦੋ ਖਾੜਕੂਆਂ ਨੂੰ ਹਿਰਾਸਤ ਵਿਚ ਲਿਆ ਸੀ ਜਿਸ ਦੋਰਾਨ ਜਤਿੰਦਰ ਸਿੰਘ ਟੋਨੀ ਪੁਤਰ ਬਲਦੇਵ ਸਿੰਘ ਵਾਸੀ ਲਖੀਮਪੁਰ ਖੀਰੀ ਅਤੇ ਸਤਨਾਮ ਸਿੰਘ ਪੁਤਰ ਅਵਤਾਰ ਸਿੰਘ ਵਾਸੀ ਸਿਕੰਦਰਪੁਰ, ਲਖੀਮਪੁਰ ਖੀਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਦੋਵਾਂ ਖਾੜਕੂਆਂ ‘ਤੇ ਬਬਰ ਖ਼ਾਲਸਾ ਨੂੰ ਅਸਲਾ ਸਪਲਾਈ ਕਰਨ ਦਾ ਦੋਸ਼ ਹੈ। ਇਹ ਦੋਵੇਂ ਨਾਭਾ ਜੇਲ ਬ੍ਰੇਕ ਕਾਂਡ ਵਿਚ ਮਦਦ ਦੇਣ ਦੇ ਦੋਸ਼ੀ ਦਸੇ ਜਾਂਦੇ ਹਨ। ਅਜ ਜਤਿੰਦਰ ਸਿੰਘ ਟੋਨੀ ਨੂੰ ਨਾਭਾ ਜੇਲ੍ਹ ਬਰੇਕ ਮਾਮਲੇ ਕੇਸ ਵਿਚ ਅਜ ਨਾਭਾ ਦੀ ਮਾਨਯੋਗ ਅਦਾਲਤ ਵਿਚ ਪੇਸ ਕੀਤਾ ਗਿਆ ਅਤੇ ਮਾਨਯੋਗ ਅਦਾਲਤ ਨੇ ਜਤਿੰਦਰ ਸਿੰਘ ਟੋਨੀ ਨੂੰ 14 ਦਿਨਾ ਜੁਡੀਅਸਲ ਕਸਟਡੀ ਦੇ ਤਹਿਤ ਨਾਭਾ ਦੀ ਜੇਲ ਵਿਚ ਭੇਜ ਦਿਤਾ ਹੈ।ਇਸ ਮੋਕੇ ਤਫਤੀਸੀ ਅਧਿਕਾਰੀ ਮੇਵਾ ਸਿੰਘ ਨੇ ਦਸਿਆ ਕਿ ਜਤਿੰਦਰ ਸਿੰਘ ਟੋਨੀ ਨਾਭਾ ਜੇਲ ਬਰੇਕ ਮਾਮਲੇ ਵਿਚ ਲੋੜੀਦਾ ਸੀ ਅਤੇ ਜਿਸ ਨੂੰ ਅਜ ਅਦਾਲਤ ਵਿਚ ਪੇਸ ਕਰਕੇ ਨਿਆਇਕਾ ਹਿਰਾਸਤ ਵਿਚ ਭੇਜ ਦਿਤਾ ਹੈ।ਇਸ ਸਬੰਧੀ ਜਿਲਾ ਅਟਾਰਨੀ ਅਫਸਰ ਰਜਿੰਦਰ ਸਿੰਘ ਨੇ ਕਿਹਾ ਕਿ ਜਤਿੰਦਰ ਸਿੰਘ ਟੋਨੀ ਹਥਿਆਰ ਸਪਲਾਈ ਕਰਨ ਵਿਚ ਇਸ ਦਾ ਹਥ ਸੀ ਜਿਸ ਨੂੰ ਅਜ ਪੇਸ ਕਰਕੇ 14 ਦਿਨਾ ਨਿਆਇਕਾ ਹਿਰਾਸਿਤ ਵਿਚ ਭੇਜ ਦਿਤਾ ਹੈ। ਇਸ ਸਬੰਧੀ ਕਥਿਤ ਦੋਸੀ ਜੰਿਤਦਰ ਸਿੰਘ ਟੋਨੀ ਦੇ ਪਿਤਾ ਬਲਦੇਵ ਸਿੰਘ ਨੇ ਕਿਹਾ ਕਿ ਮੇਰਾ ਬੇਟਾ ਬੇ ਕਸੂਰ ਹੈ ਅਤੇ ਅਸੀ ਇਨਸਾਫ ਦੀ ਮੰਗ ਕਰਦੇ ਹਾ ਭਾਵੇ ਕਿ ਪੁਲੀਸ ਨੇ ਜੇਲ ਬਰੇਕ ਵਿਚੋ ਭਜੇ 4 ਦੋਸੀਆ ਨੂੰ ਤਾ ਗਿਫ੍ਰਤਾਰ ਕਰ ਲਿਆ ਹੈ ਪਰ ਪੁਲੀਸ ਦੀ ਸਿਰ ਦਰਦ ਬਣੇ ਗੈਗਸਟਰ ਵਿਕੀ ਗੋਡਰ ਅਤੇ ਅਤਵਾਦੀ ਕਸਮੀਰ ਸਿੰਘ ਅਜੇ ਵੀ ਗ੍ਰਿਫਤ ਤੋ ਬਾਹਰ ਹਨ।
ਨਾਭਾ ਜੇਲ੍ਹ ਬਰੇਕ ਮਾਮਲੇ ਦਾ ਦੋਸ਼ੀ ਟੋਨੀ 14 ਦਿਨਾਂ ਲਈ ਨਿਆਇਕ ਹਿਰਾਸਤ ’ਚ



