ਅਮਲੋਹ , 25 ਸਤੰਬਰ (ਰਣਜੀਤ ਸਿੰਘ ਘੁੰਮਣ)- ਨਜਦੀਕ ਪਿੰਡ ਸਲਾਣਾ ਦੁੱਲਾ ਸਿੰਘ ਵਾਲਾ ਵਿਖੇ ਰਜਵਾਹੇ ਦੇ ਖਤਾਨਾ ਚੋ ਇੱਕ ਵਿਅਕਤੀ ਦੀ ਗਲੀ ਛੜੀ ਲਾਸ ਬਰਾਮਦ ਹੋਈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਮਲੋਹ ਥਾਣੇ ਵਿੱਚ ਤੈਨਾਂਤ ਏ.ਐਸ.ਆਈ ਅਵਤਾਰ ਸਿੰਘ ਨੇ ਦੱ੍ਯਸਿਆ ਕਿ ਪਿੰਡ ਸਲਾਣਾ ਦੁੱਲਾ ਸਿੰਘ ਵਾਲਾ ਦਾ ਰਜਵਾਹਾ ਜੋ ਸਲਾਣਾ ਪੁਲ ਤੋ ਘੁਟੀਡ ਸਾਇਡ ਨੂੰ ਜਾ ਰਿਹਾ ਦੇ ਖਤਾਨੇ ਵਿੱਚ ਇੱਕ 45-50 ਸਾਲ ਦੇ ਵਿਅਕਤੀ ਦੀ ਗਲੀ –ਛੜੀ ਲਾਸ ਬਰਾਮਦ ਹੋਈ ਹੈ ਜਿਸ ਦੇ ਕੁੱੜਤਾ-ਪਜਾਮਾ ਭੂਰੇ ਰੰਗ ਅਤੇ ਨੋਕਦਾਰ ਪੰਜਾਬੀ ਜੁੱਤੀ ਵਾਲੀ ਪਾਈ ਹੋਈ ਹੈ ਤੇ ਖੱਬੇ ਹੱਥ ਤੇ ਲਾਲ ਰੰਗ ਦਾ ਧਾਗਾ ਬਣਿਆ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਵਿਆਕਤੀ ਦੀ ਲਾਸ 72 ਘੰਟੇਂ ਸਨਾਂਖਤ ਲਈ ਸਿਵਲ ਹਸਪਤਾਲ ਅਮਲੋਹ ਵਿੱਚ ਰੱਖ ਦਿੱਤੀ ਗਈ ਹੈ ਤਾ ਕਿ ਇਸ ਵਿਅਕਤੀ ਦੀ ਸਨਾਖਤ ਹੋ ਸਕੇ।



