Skip to content
Independent perspectives. Global stories.
BREAKING

ਗੈਰ ਮਾਨਤਾ ਪ੍ਰਾਪਤ ਗੁਜਰਾਤੀ ਨਰਮੇ ਨੇ ਪਾਇਆ ਕਿਸਾਨੀ ਨੂੰ ਖੁਦਕਸ਼ੀਆਂ ਦੇ ਰਾਹ

Share this story

ਤਲਵੰਡੀ ਸਾਬੋ, 24 ਸਤੰਬਰ (ਰਾਮ ਰੇਸ਼ਮ ਨਥੇਹਾ)- ਭਾਵੇਂ ਕਿ ਪੰਜਾਬ ਅੰਦਰਲੇ ਨਰਮਾ ਪੱਟੀ ਖੇਤਰ ਵਿੱਚ ਸਮੇਂ ਸਮੇਂ ‘ਤੇ ਕਿਸਾਨਾਂ ਨੂੰ ਨਰਮੇ ਦੇ ਹਰ ਪੱਖ ਤੋਂ ਗਾਹੇ-ਵਗਾਹੇ ਜਾਣੂੰ ਕਰਵਾਇਆ ਜਾਂਦਾ ਹੈ, ਪਿੰਡਾਂ ਅੰਦਰ ਸਕਾਉੂਟ ਕੈਂਪਾਂ ਦਾ ਆਯੋਜਨ ਆਦਿ ਵੀ ਕੀਤਾ ਜਾਂਦਾ ਹੈ। ਨਦੀਨਾਂ ਦੇ ਖਾਤਮੇ ਲਈ ਇੱਕ ਖਾਸ ਵਿਉਤਵੰਦੀ ਤਹਿਤ ਅਫਸਰ ਨਿਯੁਕਤ ਕਰਨ ਦੇ ਨਾਲ ਨਾਲ ਸਰਕਾਰ ਦੁਆਰਾ ਸਰਵੇਅ ਟੀਮਾਂ ਦਾ ਵੀ ਗਠਨ ਕਰਕੇ ਚਿੱਟੀ ਮੱਖੀ ਅਤੇ ਹੋਰ ਕੀੜਿਆਂ ਬਾਰੇ ਰਿਪੋਰਟਾਂ ਇਕੱਠੀਆਂ ਕਰਕੇ ਆਪੋ ਆਪਣੇ ਆਹਲਾ ਅਫਸਰਾਂ ਤੱਕ ਪਹੁੰਚਾ ਰਹੇ ਹਨ ਪ੍ਰੰਤੂ ਇਸਦੇ ਦੇ ਚਲਦਿਆ ਫਿਰ ਵੀ ਕਿਸਾਨਾਂ ਦੀ ਫਸਲ ਕਿਸਾਨਾਂ ਨਾਲੋਂ ਦਿਨ ਪ੍ਰਤੀ ਦਿਨ ਨਾਤਾ ਤੋੜਦੀ ਜਾ ਰਹੀ ਹੈ ਜਿਸ ਦੀ ਵਜ੍ਹਾ ਕਰਕੇ ਹਰ ਰੋਜ ਸਰਕਾਰੀ ਅੰਕੜਿਆਂ ਮੁਤਾਬਿਕ 4 ਕਿਸਾਨ ਪੰਜਾਬ ਅੰਦਰ ਖੁਦਕੁਸ਼ੀਆਂ ਦੀ ਭੇਂਟ ਚ੍ਹੜ ਰਹੇ ਹਨ। ਭਾਵੇਂ ਕਿ ਇਹਨਾਂ ਖੁਦਕੁਸ਼ੀਆਂ ਦੇ ਕਾਰਨ ਵੱਖੋ-ਵੱਖਰੇ ਹੋ ਸਕਦੇ ਹਨ ਜਾਂ ਹਨ ਵੀ ਪ੍ਰੰਤੂ ਜਿੱਥੇ ਘਟੀਆ ਕਿਸਮ ਦੀਆਂ ਕੀਟਨਾਸ਼ਕ ਦਵਾਈਆਂ ਅਤੇ ਆਪਣੀਆਂ ਜਰੂਰੀ ਅਤੇ ਗੈਰ ਜ਼ਰੂਰੀ ਲੋੜਾਂ ਦੀ ਪੂਰਤੀ ਲਈ ਲਏ ਚੁੱਕੇ ਗਏਕਰਜ਼ੇਦੀ ਪੰਡ ਦਾ ਬੋਝ ਵੀ ਖੁਦਕੁਸ਼ੀਆਂ ਦਾ ਕਾਰਨ ਬਣਦੇ ਹਨਉਥੇ ਸਭ ਤੋਂ ਵੱਡਾ ਕਾਰਨ ਕਿਸਾਨਾਂ ਨੂੰ ਘੱਟ ਖਰਚੇ ‘ਤੇ ਚੰਗੀ ਉਪਜ ਦੇਣ ਦੇ ਨਾਂ ‘ਤੇਪੈਕਿਟਾਂ ‘ਚ ਬੰਦ ਕੀਤੇ ਗ਼ੈਰ ਮਾਨਤਾ ਪ੍ਰਾਪਤ ਗੁਜਰਾਤੀ ਨਰਮੇਦੇ ਦੋ ਨੰਬਰ ਵਿੱਚ ਬਿਨ੍ਹਾਂ ਬਿੱਲ ‘ਤੇ ਵੇਚੇ ਜਾਣ ਵਾਲੇ ਬੀਜ਼ ਵੀ ਇੱਕ ਵੱਡਾ ਕਾਰਨ ਹੋ ਸਕਦਾ ਹੈ। ਖੇਤਰ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੂੰ ਮਿਲ ਕੇ ਕੀਤੇ ਸਰਵੇਖਣ ਮੁਤਾਬਿਕ ਪਤਾ ਲੱਗਿਆ ਹੈ ਕਿ ਜਿੱਥੇ ਉਕਤ ਬਿਨਾਂ ਗਰੰਟੀ, ਬਿਨ੍ਹਾਂ ਬਿੱਲ ਵਾਲਾ ਨਰਮਾ ਖਰੀਦਣਾ ਕਿਸਾਨਾਂ ਦੀ ਵੱਡੀ ਅਣਗਹਿਲੀ ਹੈ ਉਥੇ ਬਹੁਤ ਵੱਡੀ ਗਲਤੀ ਵੀ ਕਹੀ ਜਾ ਸਕਦੀ ਹੈ। ਪ੍ਰੰਤੂ ਦੂਜੇ ਪਾਸੇ ਗੁਜਰਾਤ ਵਿੱਚ ਰੇਲਾਂ ਭਰ ਕੇ ਜਾਂਦੇ ਕਿਸਾਨਾਂ ਨੂੰ ਬੜੀਆਂ ਲੁਭਾਵਣੀਆਂ ਅਤੇ ਮਿੱਠੀਆਂ ਗੱਲਾਂ, ਵੀ ਆਈ ਪੀ ਕਿਸਮ ਦੀ ਆਓ-ਭਗਤ ਅਤੇ ਕਈ ਕਿਸਮ ਦੇ ਗਿਫਟ ਦੇ ਕੇ ਇਹ ਵੀ ਭੁਲਾ ਦਿੱਤਾ ਜਾਂਦਾ ਹੈ ਕਿ ਬੀਜ਼ ਦੀ ਖਰੀਦ ਦਾ ਬਿੱਲ ਲੈਣਾ ਕਿੰਨਾ ਜ਼ਰੂਰੀ ਹੁੰਦਾ ਹੈ। ਉਕਤ ਸਬੰਧੀ ਇੱਕ ਅਗਾਂਹ ਵਧੂ ਕਿਸਾਨ ਅਤੇ ਮਾਲਵਾ ਵੈਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਨੂੰ ਗੁਜਰਾਤੀ ਬੀਜ਼ ਕੰਪਨੀਆਂ ਦੇ ਦਲਾਲ ਗੁੰਮਰਾਹ ਕਰਕੇ ਗੁਜਰਾਤ ਲੈ ਜਾਂਦੇ ਹਨ ਅਤੇ ਉਥੇ 100 ਜਾਂ 200 ਰੁਪਏ ਸਸਤੇ ਬੀਜ਼ਾਂ ਦੇ ਭੁਲੇਖੇ ਨਕਲੀ ਬੀਜ਼ ਵੱਧ ਝਾੜ ਦੇਣ ਦੇ ਲਾਲਚ ਵੱਸ 500 ਤੋਂ 600 ਰੁਪਏ ਪੈਕਿਟ ਦੇ ਹਿਸਾਬ ਨਾਲ ਕਿਸਾਨ ਬੀਜ਼ਾਂ ਦੀਆਂ ਗੱਡੀਆਂ ਭਰ ਲਿਆਉਂਦੇ ਹਨ ਜਿਸ ਦੀ ਵਜ੍ਹਾ ਕਰਕੇ ਕਿਸਾਨ ਦੀ ਆਰਥਿਕ ਲੁੱਟ ਕਰਕੇ ਉਕਤ ਗ਼ੈਰ ਕਾਨੂੰਨੀ ਧੰਦਾ ਕਰਦੀਆਂ ਕੰਪਨੀਆਂ ਆਪਣੇ ਢਿੱਡ ਭਰ ਰਹੀਆਂ। ਖੇਤੀਬਾੜੀ ਮਹਿਕਮੇ ਨਾਲ ਮਿਲ ਕੇ ਲਗਾਏ ਜਾ ਰਹੇ ਕੈਂਪਾਂ ਦੌਰਾਨ ਕਲੱਬ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕਿਸਾਨ ਮਹਿਕਮੇ ਦੀ ਸਿਫਾਰਸ਼ ਅਨੁਸਾਰ ਬੀਜ਼ ਖਰੀਦਣ ਅਤੇ ਨਕਲੀ ਗੁਜਰਾਤੀ ਬੀਜ਼ਾਂ ਦੇ ਉਲਝੇਵੇਂ ਵਿੱਚ ਨਾ ਫਸਣ। ਮਾਹਿਰਾਂ ਅਨੁਸਾਰ ਇਸ ਵਾਰ 95 ਪ੍ਰਤੀਸ਼ਤ ਉਹਨਾਂ ਕਿਸਾਨਾਂ ਦਾ ਨੁਕਾਸਨ ਹਇਆ ਹੈ ਜਿੰਨ੍ਹਾਂ ਨੇ ਗੁਜਰਾਤ ਤੋਂ ਬੀਜ਼ ਲਿਆਂਦਾ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਨਤਾ ਪ੍ਰਾਪਤ ਬੀਜ਼ ਖਰੀਦ ਕੇ ਹੀ ਫਸਲ ਦੀ ਬਿਜਾਈ ਕੀਤੀ ਜਾਵੇ ਤਾਂ ਕਿ ਖੁਦਕੁਸ਼ੀਆਂ ਦੇ ਰਾਹ ਪਏ ਪੰਜਾਬ ਦੇ ਕਿਸਾਨ ਅਤੇ ਕਿਸਾਨੀ ਨੂੰ ਬਚਾਇਆ ਜਾ ਸਕੇ।

WRITTEN BY