ਕਾਦੀਆਂ, 24 ਸਤੰਬਰ (ਅਬਦੁਲ ਸਲਾਮ ਤਾਰੀ)- ਭਾਜਪਾ ਦੇ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਉਮੀਦਵਾਰ ਸਵਰਨ ਸਲਾਰਿਆ ਅਜ ਅਹਿਮਦੀਆ ਹੈਡਕਵਾਟਰ ਪੰਹੁਚੇ ਅਤੇ ਇਥੇ ਅਹਿਮਦੀਆ ਜਮਾਤ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੋਕੇ ਤੇ ਉਹਨਾਂ ਦੇ ਨਾਲ ਸਾਬਕਾ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ, ਐਡਵੋਕੇਟ ਜਗਰੂਪ ਸਿੰਘ ਸੇਖਵਾਂ, ਗੁਰਤਿੰਦਰਪਾਲ ਸਿੰਘ ਗੋਰਾ ਸਮੇਤ ਅਕਾਲੀ ਦਲ (ਬਾਦਲ) ਅਤੇ ਭਾਜਪਾ ਦੇ ਵਰਕਰ ਵੀ ਮੋਜੂਦ ਸਨ।ਸਵਰਨ ਸਲਾਰਿਆ ਅਜ ਕਾਦੀਆਂ ਚ ਅਜਿਹੇ ਸਮੇਂ ਚ ਪਹੁੰਚੇ ਹਨ ਜਦੋਂ ਉਨ੍ਹਾਂ ਦੀ ਹੀ ਪਾਰਟੀ ਦੇ ਪੰਜਾਬ ਪ੍ਰਾਂਤ ਦੇ ਪ੍ਰਧਾਨ ਅਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਵੱਲੋਂ ਕਾਦੀਆਂ-ਬਿਆਸ ਰੇਲਵੇ ਲਾਈਨ ਦੀ ਸਖ਼ਤ ਵਿਰੋਧਦਤਾ ਕੀਤੀ ਜਾ ਰਹੀ ਹੈ। ਉਹਨਾਂ ਪਿਛਲੀ ਦਿਨੀਂ ਕਾਦੀਆਂ ਦੇ ਨੇੜਲੇ ਪਿੰਡ ਢਪਈ ਚ ਕਿਸਾਨਾਂ ਦੇ ਸਾਹਮਣੇ ਕਾਦੀਆਂ-ਬਿਆਸ ਰੇਲਵੇ ਲਾਈਨ ਪਾਉਣ ਦੀ ਵਿਰੋਧਦਤਾ ਕਰਦੇ ਹੋਏ ਕਿਹਾ ਸੀ ਕਿ ਇਹ ਲਾਈਨ ਹਰਗਿਜ਼ ਨਹੀਂ ਵਿਛਾਉਣ ਦਿਤੀ ਜਾਵੇਗੀ। ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਕਾਦੀਆਂ ਵਿਖੇ ਸਾਲਾਨਾਂ ਸਾਮਾਰੋਹ ਦੇ ਮੋਕੇ ਤੇ ਪਤਰਕਾਰਾਂ ਦੇ ਸਾਹਮਣੇ ਇਹ ਕਾਦੀਆਂ-ਬਿਆਸ ਰੇਲਵੇ ਲਾਈਨ ਦੇ ਵਿਰੁਧ ਬਿਆਨ ਦੇ ਚੁਕੇ ਹਨ। ਹਾਲ ਵਿਚ ਵਿਜੇ ਸਾਂਪਲਾ ਦੇ ਇਸ ਰਵੈਆ ਤੋਂ ਕਾਦੀਆਂ ਵਾਸੀ ਉਹਨਾਂ ਤੋਂ ਕਾਫੀ ਨਾਰਾਜ਼ ਹਨ। ਦੂਸਰੇ ਪਾਸੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸਾਬਕਾ ਸਾਂਸਦ ਰਹਿ ਚੁਕੇ ਵਿਨੋਦ ਖੰਨਾਂ ਵਲੋਂ ਕਾਦੀਆਂ-ਬਿਆਸ ਰੇਲਵੇ ਲਾਈਨ ਨੂੰ ਜੋੜਨ ਦਾ ਵਾਆਦਾ ਵੀ ਕਾਦੀਆਂ ਵਾਸੀਆਂ ਨਾਲ ਕੀਤਾ ਗਿਆ ਸੀ।ਪਰ ਵਿਜੇ ਸਾਂਪਲਾ ਵਲੋਂ ਉਨ੍ਹਾਂ ਵੱਲੋਂ ਕੀਤੇ ਵਾਅਦੇ ਨੂੰ ਤੋੜਨ ਦਾ ਇਸ਼ਾਰਾ ਕਰਦੇ ਹੋਏ ਕਾਦੀਆਂ-ਬਿਆਸ ਰੇਲਵੇ ਲਾਈਨ ਨੂੰ ਬਣਾਉਣ ਤੋਂ ਰੋਕਣ ਲਈ ਕਿਸਾਨਾਂ ਨੂੰ ਭਰਪੂਰ ਸਮਰਥਨ ਦੇ ਦਿਤਾ ਹੈ। ਸਵਰਨ ਸਲਾਰਿਆ ਇਕ ਵਡੇ ਬਿਜ਼ਨੈਸਮੈਨ ਹਨ। ਅਤੇ 2009 ਤੋਂ ਭਾਜਪਾ ਨਾਲ ਜੁੜੇ ਹੋਏ ਹਨ। ਉਹਨਾਂ ਕਿਹਾ ਕਿ ਇਹਨਾਂ ਉਪ- ਚੋਣਾਂ ਚ ਭਾਜਪਾ ਇਕ ਵਡੀ ਲੀਡ ਨਾਲ ਜਿਤ ਪ੍ਰਾਪਤ ਕਰੇਗੀ। ਭਾਜਪਾ ਦੇ ਪੰਜਾਬ ਪ੍ਰਧਾਨ ਵਿਜੇ ਸਾਂਪਲਾ ਵਲੋਂ ਰੇਲ ਨਾ ਬਣਾਏ ਜਾਣ ਸੰਬਧੀ ਦਿਤੇ ਬਿਆਨ ਤੇ ਉਹ ਕੋਈ ਜਵਾਬ ਨਾ ਦੇ ਸਕੇ ਅਤੇ ਕਿਹਾ ਕਿ ਚੋਣਾਂ ਤੋਂ ਬਾਅਦ ਸਬ ਕੁਝ ਸਹੀ ਹੋ ਜਾਵੇਗਾ। ਉਹਨਾਂ ਕਿਹਾ ਕਿ ਭਾਜਪਾ ਵਲੋਂ ਕੇਂਦਰ ਚ ਪਿਛਲੇ 3 ਸਾਲਾਂ ਤੋਂ ਕਾਫੀ ਬਦਲਾਅ ਲਿਆਂਦੇ ਗਏ ਹਨ। ਉਹਨਾਂ ਕਿਹਾ ਕਿ ਦੇਸ਼ ਵਿਚ ਇਤਿਹਾਸਿਕ ਤਬਦੀਲੀਆਂ ਹੋਈਆਂ ਹਨ।ਇਸ ਮੌਕੇ ’ਤੇ ਉਨ੍ਹਾਂ ਨਾਲ ਡਾਕਟਰ ਰੋਮੀ, ਗੁਰਤਿੰਦਰਪਾਲ ਸਿੰਘ ਮਾਂਟੂ, ਵਰਿੰਦਰ ਪ੍ਰਭਾਕਰ, ਜਤਿੰਦਰਪਾਲ ਸਿੰਘ ਵਿਕੀ, ਗਗਨਦੀਪ ਸਿੰਘ ਭਾਟੀਆ, ਵਿਜੇ ਕੁਮਾਰ, ਜੋਗਿੰਦਰਪਾਲ ਨੰਦੂ, ਰਾਕੇਸ਼ ਕੁਮਾਰ ਡੈਨੀ।
ਸਵਰਨ ਸਲਾਰਿਆ ਕਾਦੀਆਂ ਪੰਹੁਚੇ ਵੋਟਾਂ ਪਾਉਣ ਦੀ ਕੀਤੀ ਅਪੀਲ



