ਮੋਰਿੰਡਾ. 24 ਸਤੰਬਰ (ਹਰਜਿੰਦਰ ਸਿੰਘ ਛਿੱਬਰ)- ਵਿਵਾਦਿਤ ਸਤਲੁਜ ਯਮੁਨਾ ¦ਿਕ ਨਹਿਰ ਨਜ਼ਦੀਕੀ ਪਿੰਡ ਡੂਮਛੇੜੀ , ਆਲਮਪੁਰ ਅਤੇ ਨਹਿਰ ਦੇ ਨਾਲ ਲੱਗਦੇ ਪਿੰਡਾਂ ਦੇ ਕਿਸਾਨਾ ਲਈ ਵੱਡੀ ਸਿਰਦਰਦੀ ਬਣ ਗਈ ਹੈ। ਉਪਰੋਤਕ ਪਿੰਡਾਂ ਦੇ ਕਿਸਾਨਾ ਦੀ ਲਗਭੱਗ 200 ਏਕੜ੍ਹ ’ਚ ਲੱਗੀ ਝੋਨੇ ਦੀ ਫ਼ਸਲ ਐਸ.ਵਾਈ.ਐਲ ਨਹਿਰ ਅਤੇ ਸਬੰਧਤ ਅਧਿਕਾਰੀਆਂ ਦੀ ਅਣਦੇਖੀ ਕਾਰਨ ਬਰਬਾਦ ਹੋਣ ਦੀ ਕਗਾਰ ’ਤੇ ਖੜ੍ਹੀ ਹੈ। ਵਿਵਾਦਿਤ ਐਸ.ਵਾਈ.ਐਲ. ਕਾਰਨ ਬਰਬਾਦ ਹੋ ਰਹੀਆਂ ਫ਼ਸਲਾਂ ਨੂੰ ਲੈ ਕੇ ਕਿਸਾਨਾ ਵੱਲੋਂ ਪਹਿਲਾਂ ਵੀ ਸਰਕਾਰ ਅਤੇ ਪ੍ਰਸ਼ਾਸ਼ਨ ਵਿੱਰੁਧ ਨਾਅਰੇਬਾਜ਼ੀ ਕੀਤੀ ਜਾ ਚੁੱਕੀ ਹੈ। ਪ੍ਰੰਤੂ ਲਗਭੱਗ ਵੀਹ ਦਿਨ ਬੀਤ ਜਾਣ ਤੋਂ ਬਾਅਦ ਵੀ ਪ੍ਰਸ਼ਾਸ਼ਨ ਵੱਲੋਂ ਕੋਈ ਠੋਸ ਉਪਰਾਲ੍ਹਾ ਨਹੀਂ ਕੀਤਾ ਗਿਆ।
ਪਿੰਡ ਵਾਸੀਆਂ ਅਤੇ ਪੀੜ੍ਹਤ ਕਿਸਾਨਾ ਦੇ ਰੋਲਾ ਰੱਪਾ ਪਾਉਣ ਤੋਂ ਬਾਅਦ ਮੈਡਮ ਰੂਹੀ ਦੁੱਗ ਐਸ.ਡੀ.ਐਮ ਸ਼੍ਰੀ ਚਮਕੌਰ ਸਾਹਿਬ ਅਤੇ ਬੱਸੀ ਪਠਾਣਾ ਦੇ ਐਸ.ਡੀ.ਐਮ ਨੇ ਮਾਲ ਮਹਿਕਮੇ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਐਸ.ਵਾਈ.ਐਲ ਨਹਿਰ ਵਿੱਚੋਂ ਵਾਪਿਸ ਆਉਣ ਵਾਲੇ ਪਾਣੀ ਕਾਰਨ ਬਰਬਾਦ ਹੋ ਰਹੀਆਂ ਫ਼ਸਲਾ ਨੂੰ ਦੇਖਿਆ ਅਤੇ ਪੀੜ੍ਹਤ ਕਿਸਾਨਾ ਨੂੰ ਮਿਲ ਕੇ ਇਸ ਮਸਲੇ ਦਾ ਜਲਦ ਹੱਲ੍ਹ ਕੱਢਣ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਨੰਬਰਦਾਰ ਅਮਰੀਕ ਸਿੰਘ, ਨੰਬਰਦਾਰ ਸੁਖਵਿੰਦਰ ਸਿੰਘ , ਬਰਜਿੰਦਰ ਸਿੰਘ , ਗੁਰਵਿੰਦਰ ਸਿੰਘ , ਇਕਬਾਲ ਸਿੰਘ ਕੁਲਦੀਪ ਸਿੰਘ, ਅਮਰਿੰਦਰ ਸਿੰਘ, ਅਮਰੀਕ ਸਿੰਘ ਸਰਪੰਚ ਆਲਮਪੁਰ , ਹਰਜਿੰਦਰ ਸਿੰਘ, ਨੰਬਰਦਾਰ ਹਰਨੇਕ ਸਿੰਘ ਆਲਮਪੁਰ ਆਦਿ ਵੀ ਹਾਜ਼ਰ ਸਨ।
ਸਤਲੁਜ ਯਮੁਨਾ ¦ਿਕ ਨਹਿਰ ’ਚ ਆਏ ਪਾਣੀ ਕਾਰਨ ਕਿਸਾਨਾਂ ਦੀ 200 ਏਕੜ੍ਹ ਝੋਨੇ ਦੀ ਫ਼ਸਲ ਪ੍ਰਭਾਵਿਤ



