ਕੀਰਤਪੁਰ ਸਾਹਿਬ, 24 ਸਤੰਬਰ (ਅਮਰਾਨ ਖਾਨ)- ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਨੂੰ ਭੰਗ ਕਰਨ ਲਈ ਲੋਕ ਦੋ ਭਾਗਾਂ ਵਿਚ ਵੰਡੇ ਗਏ ਹਨ,ਸ਼ਹਿਰ ਵਾਸੀ ਨਗਰ ਪੰਚਾਇਤ ਦੇ ਹੱਕ ਵਿਚ ਹਨ ਜਦਕਿ ਬਾਹਰੀ ਪਿੰਡਾਂ ਦੇ ਕੁਝ ਲੋਕ ਇਸਦੇ ਵਿਰੋਧ ਵਿਚ ਹਨ।ਬੇਸ਼ਕ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਨਗਰ ਪੰਚਾਇਤ ਨੂੰ ਭੰਗ ਕਰਨ ਦੀ ਗੱਲ ਆਖੀ ਸੀ ਪਰ ਅਸੀਂ ਆਪਣਾ ਫੈਸਲਾ ਲੋਕਾਂ ਤੇ ਨਹੀਂ ਥੋਪਣਾ ।ਇਸ ਲਈ ਸਰਵੇ ਕਰਵਾ ਕਿ ਸ੍ਰੀ ਕੀਰਤਪੁਰ ਸਾਹਿਬ ਇਲਾਕੇ ਦੇ ਲੋਕਾਂ ਦੀ ਰਾਏ ਲਈ ਜਾਵੇਗੀ ।ਲੋਕ ਰਾਏ ਅਨੁਸਾਰ ਹੀ ਨਗਰ ਪੰਚਾਇਤ ਨੂੰ ਭੰਗ ਕਰਨ ਜਾਂ ਨਾ ਕਰਨ ਬਾਰੇ ਫੈਸਲਾ ਕੀਤਾ ਜਾਵੇਗਾ।ਇਸ ਗੱਲ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਹ ਇੱਥੇ ਇਲਾਕੇ ਦੇ ਉਘੇ ਵਪਾਰੀ ਲਾਲਾ ਅੰਮ੍ਰਿਤ ਲਾਲ ਕੌੜਾ ਦੇ ਸਰਧਾਂਜਲੀ ਸਮਾਗਮ ਵਿਚ ਉਹਨਾਂ ਨੂੰ ਸਰਧਾ ਦੇ ਫੁਲ ਭੇਟ ਕਰਨ ਲਈ ਆਏ ਸਨ।ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਇਹ ਚਾਹੁੰਦੀ ਹੈ ਕਿ ਜਿਹੜੇ ਗਰੀਬ ਲੋਕ ਝੁੱਗੀ ਝੌਂਪੜੀਆਂ ਵਿਚ ਰਹਿੰਦੇ ਹਨ ਉਹਨਾਂ ਨੂੰ ਰਹਿਣ ਲਈ ਮਕਾਨ ਬਣਾ ਕਿ ਦਿਤੇ ਜਾਣ ਤਾਂ ਜੋ ਗਰੀਬ ਲੋਕਾਂ ਪਾਸ ਵੀ ਰਹਿਣ ਲਈ ਆਪਣਾ ਪੱਕਾ ਮਕਾਨ ਹੋਵੇ ਤੇ ਇਹਨਾਂ ਨੂੰ ਝੁੱਗੀ ਝੋਪੜੀਆਂ ਵਿਚ ਰਹਿਣ ਲਈ ਮਜਬੂਰ ਨਾ ਹੋਣਾ ਪਵੇ। ਸ੍ਰੀ ਕੀਰਤਪੁਰ ਸਾਹਿਬ ਦੇ ਵਿਕਾਸ ਬਾਰੇ ਬੋਲਦੇ ਹੋਏ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਸ੍ਰੀ ਕੀਰਤਪੁਰ ਸਾਹਿਬ ਦੀ ਸੁੰਦਰਤਾ ਅਤੇ ਇੱਥੋਂ ਦੇ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਜਲਦ ਕੰਮ ਸ਼ੁਰੂ ਕਰਨ ਲੱਗੇ ਹਾਂ ਸਭ ਤੋਂ ਪਹਿਲਾਂ ਇੱਕ ਮੈਰਿਜ ਪੈਲੇਸ ਵਰਗਾ ਵੱਡਾ ਕਮਿਊਨੀਟੀ ਹਾਲ ਬਣਾਇਆ ਜਾਵੇਗਾ। ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਸ੍ਰੀ ਕੀਰਤਪੁਰ ਸਾਹਿਬ ਦੀਆਂ ਜਿਹੜੀਆਂ ਲਿੰਕ ਸੜਕਾਂ ਵੱਖ ਵੱਖ ਮਹਿਕਮੇ ਦੇ ਅਧੀਨ ਹਨ ,ਉਹਨਾਂ ਨੂੰ ਨਗਰ ਪੰਚਾਇਤ ਅਧੀਨ ਲਿਆਂਦਾ ਜਾਵੇਗਾ। ਇਸ ਮੌਕੇ ਸੇਠੀ ਕੌੜਾ, ਰੋਬਿਨ ਕੌੜਾ, ਸਵੀਟੀ ਕੌੜਾ, ਰਜਿੰਦਰ ਸਿੰਘ ਰਾਣਾ, ਰਜਨੀਸ਼ ਕੌੜਾ, ਹਰਬੰਸ ਲਾਲ ਮਹਿੰਦਲੀ, ਪਾਲੀ ਸਾਹ ਕੌੜਾ, ਬਲਵੀਰ ਸਿੰਘ ਭੀਰੀ, ਵਿਜੈ ਬਜਾਜ, ਜੁਗਰਾਜ ਸਿੰਘ ਬਿੱਲੂ, ਤੇਜਵੀਰ ਸਿੰਘ ਜਗੀਰਦਾਰ, ਤਾਜ ਪਠਾਣ ਸਾਬਕਾ ਚੇਅਰਮੈਨ, ਨਾਜਿਰ ਨਿੰਦੀ, ਅਭਿਸੇਕ ਕੌੜਾ, ਨਰਿੰਦਰ ਪੁਰੀ, ਗੁਰਚਰਨ ਸਿੰਘ ਚੰਨੀ, ਰਮਨ ਜੋਤ ਗੋਨਾ, ਕੁਲਦੀਪ ਸਿੰਘ ਸੈਣੀ, ਸੁਰਿੰਦਰ ਕੁਮਾਰ ਸਕਿਉਰਟੀ ਇੰਚਾਰਜ, ਸੋਮਦੱਤ ਜ਼ੋਸੀ ਆਦਿ ਹਾਜਰ ਸਨ।
ਨਗਰ ਪੰਚਾਇਤ ਕੀਰਤਪੁਰ ਸਾਹਿਬ ਨੂੰ ਭੰਗ ਕਰਨ ਲਈ ਲੋਕਾਂ ਦੀ ਰਾਏ ਲੈਣ ਲਈ ਸਰਵੇ ਕਰਵਾਇਆ ਜਾਵੇਗਾ : ਰਾਣਾ ਕੇ.ਪੀ ਸਿੰਘ



