ਸ਼ਾਹਕੋਟ, 24 ਸਤੰਬਰ (ਸੁਰਿੰਦਰ ਸਿੰਘ ਖਾਲਸਾ)- ਇੱਥੋ ਦੇ ਵਾਰਡ ਨੰਬਰ 5 ਦੇ ਡੀਪੂ ਹੋਲਡਰ ਨਰਿੰਦਰ ਕੁਮਾਰ, ਇੰਸਪੈਕਟਰ ਬਲਕਾਰ ਸਿੰਘ ਅਤੇ ਨਿਗਰਾਨ ਕਮੇਟੀ ਦੀ ਦੇਖ ਰੇਖ ਹੇਠ 2 ਰੁਪਏ ਕਿਲੋ ਵਾਲੀ ਕਣਕ 183 ਨੀਲੇ ਕਾਰਡ ਧਾਰਕਾਂ ਵਿਚ ਵੰਡੀ ਗਈ। ਕਣਕ ਵੰਡਣ ਦੀ ਸ਼ੁਰੂਆਤ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਸੂਬਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪੀ ਏ ਸੁਖਦੀਪ ਸਿੰਘ ਕੰਗ ਅਤੇ ਕੌਸ਼ਲਰ ਅਮਰਜੀਤ ਸਿੰਘ ਜੌੜਾ ਨੇ ਸੰਯੁਕਤ ਰੂਪ ’ਚ ਕੀਤੀ। ਕਣਕ ਵੰਡਣ ਤੋ ਪਹਿਲਾ ਸੋਨੂੰ ਪੀ ਏ ਨੇ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਸ਼ਕਾਇਤ ਹੋਵੇ ਤਾਂ ਨਿਗਰਾਨ ਕਮੇਟੀ ਨੂੰ ਦੱਸ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ਲਈ ਹਰ ਵਕਤ ਉਨ੍ਹਾਂ ਦੇ ਦਰਵਾਜ਼ੇ ਤੋ ਖੜੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੀਆ ਗਰੀਬ ਲੋਕਾਂ ਪ੍ਰਤੀ ਜੋ ਸਕੀਮਾ ਬਣਾਈਆ ਜਾ ਰਹੀਆ ਹਨ ਆਉਣ ਵਾਲੇ ਦਿਨਾਂ ਅੰਦਰ ਉਨ੍ਹਾਂ ਸਕੀਮਾ ਦਾ ਸਭ ਨੂੰ ਫਇਦਾ ਹੋਵੇਗਾ। ਇਸ ਮੌਕੇ ’ਤੇ ਨਿਗਰਾਨ ਕਮੇਟੀ ਦੇ ਮੈਬਰ, ਸਾਬਕਾ ਕੌਸ਼ਲਰ ਤਾਰਾ ਚੰਦ, ਟਿੰਪੀ ਕੁਮਾਰਾ, ਕਾਂਗਰਸੀ ਆਗੂ ਸ਼ਤੀਸ ਰਿਹਾਨ, ਸਾਬਕਾ ਕੌਸ਼ਲਰ ਜਗਦੀਸ ਵਡੈਹਿਰਾ, ਸੁੱਖਾ ਢੇਸੀ, ਟੋਨੀ ਸਰਪੰਚ, ਲੱਕੀ ਬਧੇਸ਼ਾ, ਹਰਦੀਪ ਸਿੰਘ ਦੀਪਾ ਗੇਹਲੜਾ, ਸੁਖਦਿਆਲ ਸਿੰਘ ਕਾਲਾ, ਕਿੰਦਰ ਭੱਟੀ, ਅਤਰ ਸਿੰਘ ਜੌੜਾ ਤੋ ਇਲਾਵਾ ਵੱਡੀ ਗਿਣਤੀ ‘ਚ ਨੀਲੇ ਕਾਰਡ ਧਾਰਕ ਵਿਅਕਤੀ ਹਾਜ਼ਰ ਸਨ।
ਵਾਰਡ ਨੰਬਰ 5 ਵਿਖੇ ਨੀਲੇ ਕਾਰਡ ਧਾਰਕਾਂ ਨੂੰ ਕਣਕ ਵੰਡੀ ਗਈ



