ਤਪਾ ਮੰਡੀ, 24 ਸਤੰਬਰ (ਰੋਹਿਤ ਸਿੰਗਲਾ)- ਨੇੜਲੇ ਪਿੰਡ ਢਿਲਵਾਂ ਦੇ ਬੱਸ ਅੰਡੇ ਉਪਰ ਦੋ ਧੜਿਆਂ ਵਿਚਕਾਰ ਹੋਈ ਜਬਰਦਸਤ ਲੜਾਈ ਵਿਚ ਦਰਜਨ ਤੋ ਵੱਧ ਵਿਅਕਤੀਆਂ ਖਿਲਾਫ ਮਾਮਲਾ ਦਰਜ ਹੋਇਆ ਹੈ। ਸਰਕਾਰੀ ਹਸਪਤਾਲ ਅੰਦਰ ਇਲਾਜ ਅਧੀਨ ਜਗਜੀਤ ਸਿੰਘ ਪੁੱਤਰ ਹਰਦੇਵ ਸਿੰਘ ਨੂੰ ਦੱਸਿਆਂ ਕਿ ਬੱਸ ਅੱਡੇ ਲਾਗੇ ਦਰਜੀ ਦੀ ਦੁਕਾਨ ਉਪਰ ਬੈਠੇ ਹੋਣ ਦੋਰਾਨ ਟਰੈਕਟਰ-ਟਰਾਲੀ ਉਪਰ ਮਾਰੂ ਹਥਿਆਰਾਂ ਨਾਲ ਸਵਾਰ ਕੁਝ ਵਿਅਕਤੀ ਨੇ ਪੁਰਾਣੀ ਰੰਜਿਸ਼ ਦੇ ਚਲਦਿਆਂ ਉਸ ਉਪਰ ਕਾਤਲਾਨਾ ਹਮਲਾ ਕਰ ਦਿੱਤਾ। ਜਿਸ ਵਿਚ ਉਹ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਘਟਨਾ ‘ਚ ਦੂਜੀ ਧਿਰ ਦੀਆਂ 2 ਔਰਤਾਂ ਦੇ ਵੀ ਕੁਝ ਸੱਟਾਂ ਲੱਗਣ ਕਾਰਨ ਉਹ ਵੀ ਹਸਪਤਾਲ ਅੰਦਰ ਦਾਖਲ ਹੋਈਆ। ਪੁਲਿਸ ਕੋਲ ਮਾਮਲੇ ਵਿਚ ਤਰਸੇਮ ਸਿੰਘ, ਜੀਵਨ ਸਿੰਘ, ਬਾਬੂ ਖਾਂ, ਲਾਲ ਸਿੰਘ, ਰਿੰਕਾ ਸਿੰਘ, ਮੇਵਾ ਖਾਂ, ਸੀਰਾ ਸਿੰਘ, ਗੁਰਮੇਲ ਸਿੰਘ, ਬਾਲੀ ਸਿੰਘ, ਬਿਲੂ ਸਿੰਘ ਡਿਪੂ ਹੋਲਡਰ, ਗੁਰਚਰਨ ਸਿੰਘ, ਨਰੰਜਨ ਸਿੰਘ, ਤਾਰੀ ਸਿੰਘ, ਮਨਪ੍ਰੀਤ ਕੋਰ, ਸੁਰਜੀਤ ਕੋਰ ਵਾਸੀਆਨ ਢਿਲਵਾਂ ਦੇ ਨਾਮ ਲਿਖਵਾਏ ਗਏ ਹਨ। ਉਧਰ ਪੁਲਿਸ ਨੇ ਦੂਜੀ ਧਿਰ ਦੀਆ ਔਰਤਾਂ ਦੇ ਵੀ ਬਿਆਨ ਕਲਮਬੰਦ ਕੀਤੇ। ਉਧਰ ਭਾਕਿਯੂ ਦੇ ਦਰਸ਼ਨ ਸਿੰਘ, ਹਰਬੰਸ ਸਿੰਘ, ਬਿੱਕਰ ਸਿੰਘ,ਧੰਨਾ ਸਿੰਘ,ਬੂਟਾ ਸਿੰਘ,ਬਿੰਦਰ ਸਿੰਘ ਪੰਚਾਇਤ ਮੈਂਬਰ ਨੇ ਪੁਲਿਸ ‘ਤੇ ਦੋਸ਼ ਲਗਾਇਆ ਕਿ ਉਪਰੋਕਤ ਵਿਅਕਤੀਆਂ ਨੇ ਕੁਝ ਦਿਲ ਪਹਿਲਾ ਵੀ ਹਮਲਾ ਕੀਤਾ ਸੀ ਪਰ ਸਮੇਂ ਸਿਰ ਢੁਕਵੀ ਕਾਰਵਾਈ ਨਾ ਹੋਣ ਕਾਰਲ ਉਕਤ ਘਟਨਾ ਨੇ ਜਨਮ ਲਿਆ। ਤਪਾ ਥਾਣੇ ਅੰਦਰ ਸਹਾਇਕ ਥਾਣੇਦਾਰ ਗੁਰਸੇਵਕ ਸਿੰਘ ਅਤੇ ਹੌਲਦਾਰ ਤਰਸੇਮ ਸਿੰਘ ਨੇ ਦੱਸਿਆਂ ਕਿ ਪਿਛਲੇ ਹੋਏ ਝਗੜੇ ਵਿਚ ਮਾਮੂਲੀ ਸੱਟਾਂ ਲੱਗਣ ਕਾਰਨ ਦੋਵੇ ਧਿਰਾਂ ਵਿਚ ਸਮਝੋਤੇ ਦੀ ਗੱਲ ਚੱਲੀ ਸੀ ਪਰ ਹੁਣ ਜਖਮੀ ਜਗਜੀਤ ਸਿੰਘ ਦੇ ਬਿਆਨ ਕਲਮਬੰਦ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ।
ਢਿਲਵਾਂ ਬੱਸ ਅੱਡੇ ਉਪਰ ਦੋ ਧੜਿਆਂ ਵਿਚਕਾਰ ਲੜਾਈ-ਇੱਕ ਗੰਭੀਰ ਜ਼ਖਮੀ



