Skip to content
Independent perspectives. Global stories.
BREAKING

ਬੀ.ਐਚ.ਯੂ. ਲਾਠੀਚਾਰਜ ਬਾਅਦ ਮਾਮਲਾ ਭਖਿਆ ਵਾਰਾਨਸੀ ਦੇ ਸਾਰੇ ਡਿਗਰੀ ਕਾਲਜ ਬੰਦ

Share this story

ਰਾਜ ਬੱਬਰ ਸਮੇਤ 3 ਕਾਂਗਰਸੀ ਆਗੂ ਪੁਲਿਸ ਹਿਰਾਸਤ ’ਚ

ਵਾਰਾਨਸੀ/ਨਵੀਂ ਦਿੱਲੀ, 24 ਸਤੰਬਰ- ਬਨਾਰਸ ਹਿੰਦੂ ਯੂਨੀਵਰਸਿਟੀ ਵਿਖੇ ਛੇੜਖਾਨੀ ਵਿਰੁੱਧ ਸੁਰੱਖਿਆ ਦੀ ਮੰਗ ਕਰ ਰਹੀਆਂ ਵਿਦਿਆਰਥਣਾਂ ’ਤੇ ਸ਼ਨੀਵਾਰ ਦੀ ਰਾਤ ਨੂੰ ਕੀਤੇ ਗਏ ਪੁਲਿਸ ਲਾਠੀਚਾਰਜ ਤੋਂ ਬਾਅਦ ਮਾਮਲਾ ਹੋਰ ਭਖ ਗਿਆ ਹੈ। ਇਸ ਦੇ ਚਲਦਿਆਂ ਪੂਰੇ ਬਨਾਰਸ ਵਿੱਚ ਤਣਾਅ ਦਾ ਮਾਹੌਲ ਬਣ ਚੁੱਕਾ ਹੈ। ਵਿਦਿਆਰਥੀ ਅੰਦੋਲਨ ਵਿੱਚ ਯੂਪੀ ਕਾਂਗਰਸ ਪ੍ਰਧਾਨ ਰਾਜ ਬੱਬਰ ਦੇ ਗ੍ਰਿਫਤਾਰ ਹੋਣ ਤੋਂ ਬਾਅਦ 3 ਕਾਂਗਰਸੀ ਨੇਤਾ ਵੀ ਹਿਰਾਸਤ ਵਿੱਚ ਲਏ ਗਏ ਹਨ। ਉਹ ਬੀਐਚਯੂ ਕੈਂਪਸ ਵਿੱਚ ਪੀੜਤ ਵਿਦਿਆਰਥੀਆਂ ਨਾਲ ਮੁਲਾਕਾਤ ਕਰਨ ਲਈ ਜਾ ਰਹੇ ਸਨ ਅਤੇ ਇਸ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਦੁਸ਼ਹਿਰੇ ਦੀਆਂ ਛੁੱਟੀਆਂ ਤੋਂ ਪਹਿਲਾਂ ਹੀ ਮਹਾਵਿਦਿਆਲਾ ਨੂੰ ਬੰਦ ਕਰਨ ਦੇ ਆਦੇਸ਼ ਦੇ ਦਿੱਤੇ ਹਨ। ਸੋਮਵਾਰ ਤੱਕ ਵਾਰਾਨਸੀ ਦੇ ਸਾਰੇ ਡਿਗਰੀ ਕਾਲਜ ਬੰਦ ਰਹਿਣਗੇ। ਬੀਐਚਯੂ ਵਿੱਚ ਵਿਦਿਆਰਥਣਾਂ ਤੋਂ ਜ਼ਬਰਦਸਤੀ ਹੋਸਟਲ ਵੀ ਖਾਲੀ ਕਰਾਏ ਜਾ ਰਹੇ ਹਨ। ਹਾਲਾਂਕਿ ਬੀਐਚਯੂ ਦੇ ਕੁਲਪਤੀ ਨੇ ਇਸ ਖਬਰ ਦਾ ਖੰਡਣ ਕੀਤਾ ਹੈ। ਬੀਐਚਯੂ ਅਤੇ ਕਾਸ਼ੀ ਵਿੱਦਿਆਪੀਠ ਯੂਨੀਵਰਸਿਟੀ ਨੂੰ 2 ਅਕਤੂਬਰ ਤੱਕ ਬੰਦ ਰੱਖਣ ਦਾ ਆਦੇਸ਼ ਦਿੱਤਾ ਗਿਆ ਹੈ।
ਬੀਐਚਯੂ ਵਿਖੇ ਦੋ ਦਿਨਾਂ ਤੋਂ ਚੱਲ ਰਹੇ ਰੋਸ ਪ੍ਰਦਰਸ਼ਨ ਵਿੱਚ ਆਵਾਜ਼ ਬੁਲੰਦ ਕਰ ਰਹੀਆਂ ਵਿਦਿਆਰਥਣਾਂ ’ਤੇ ਕੀਤੇ ਗਏ ਪੁਲਿਸ ਲਾਠੀਚਾਰਜ ਦਾ ਪੂਰੇ ਦੇਸ਼ ਵਿੱਚ ਵਿਰੋਧ ਕੀਤਾ ਗਿਆ ਹੈ। ਪੁਲਿਸ ਦੀ ਇਸ ਕਾਰਵਾਈ ਵਿੱਚ ਵਿਦਿਆਰਥਣਾਂ ਦੇ ਨਾਲ-ਨਾਲ ਕਈ ਮੀਡੀਆ ਕਰਮੀ ਵੀ ਜ਼ਖਮੀ ਹੋ ਗਏ। ਲਾਠੀਚਾਰਜ ਦੌਰਾਨ ਜ਼ਖਮੀ ਹੋਈ ਇੱਕ ਵਿਦਿਆਰਥਣਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਮੁੱਖ ਗੇਟ ’ਤੇ ਹਵਾਈ ਫਾਇਰ ਵੀ ਕੀਤੇ ਗਏ। ਪੁਲਿਸ ਤੇ ਪੀਏਸੀ ਦੇ ਤਕਰੀਬਨ 1500 ਜਵਾਨ ਕੈਂਪਸ ਵਿੱਚ ਤਾਇਨਾਤ ਕੀਤੇ ਗਏ ਹਨ। ਅਜਿਹੇ ਮਾਹੌਲ ਵਿੱਚ ਵਿਦਿਆਰਥਣਾਂ ਨੇ ਆਪਣੇ ਪ੍ਰਦਰਸ਼ਨ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਵਿਦਿਆਰਥੀਆਂ ਵੱਲੋਂ ਜਿਹੜੀਆਂ ਮੰਗਾਂ ਯੂਨੀਵਰਸਿਟੀ ਸਾਹਮਣੇ ਰੱਖੀਆਂ ਗਈਆਂ ਸਨ। ਉਨ੍ਹਾਂ ਵਿੱਚ ਛੇੜਖਾਨੀ ਕਰਨ ਵਾਲੇ ਦੋਸ਼ੀਆਂ ਖਿਲਾਫ ਕਾਰਵਾਈ, ਯੂਨੀਵਰਸਿਟੀ ਵਿੱਚ ਸੁਰੱਖਿਆ ਨੂੰ ਵਧਾਏ ਜਾਣਾ, ਯੂਨੀਵਰਸਿਟੀ ਦੇ ਅੰਦਰ ਮਹਿਲਾ ਹੈਲਪਲਾਈਨ ਨੰਬਰ ਦੀ ਸੁਵਿਧਾ ਅਤੇ ਯੂਜੀਸੀ ਵੱਲੋਂ ਵਿਦਿਆਰਥੀਆਂ ਦੀ ਸੁਰੱਖਿਆ ਲਈ ਲਾਗੂ ਕੀਤੀਆਂ ਗਈਆਂ ਸਾਰੀਆਂ ਸੇਧਾਂ ਨੂੰ ਮੰਨਣਾ ਸ਼ਾਮਿਲ ਹੈ।

WRITTEN BY