ਵਾਰਾਨਸੀ- ਬਨਾਰਸ ਹਿੰਦੂ ਯੂਨੀਵਰਸਿਟੀ ਦੇ ਕੁਲਪਤੀ ਪ੍ਰੋਫੈਸਰ ਗਿਰੀਸ਼ ਚੰਦਰ ਤਿਵਾਰੀ ਨੇ ਯੂਨੀਵਰਸਿਟੀ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨ ਬਾਰੇ ਕਿਹਾ ਕਿ ਦਿੱਲੀ ਅਤੇ ਅਲਾਹਾਬਾਦ ਦੇ ਕੁਝ ਅਰਾਜਕ ਤਤ ਕੈਂਪਸ ਦਾ ਮਾਹੌਲ ਖ਼ਰਾਬ ਕਰ ਰਹੇ ਹਨ। ਪ੍ਰੋਫੈਸਰ ਤਿਵਾਰੀ ਨੇ ਦਾਅਵਾ ਕੀਤਾ ਕਿ ਬੀਏਚਿਊ ਅੰਦਰ ਬਾਹਰੀ ਤਤ ਵਿਦਿਆਰਥੀਆਂ ਨੂੰ ਭੜਕਾ ਰਹੇ ਹਨ। ਅਤੇ ਜਦੋਂ ਪ੍ਰਸ਼ਾਸਨ ਜਾਂ ਯੂਨੀਵਰਸਿਟੀ ਦੇ ਅਧਿਆਪਕ ਵਿਦਿਆਰਥੀਆਂ ਨੂੰ ਮਿਲਣ ਲਈ ਜਾਂਦੇ ਹਨ ਤਾਂ ਉਹ ਪਥਰਾਅ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਗੱਲਬਾਤ ਕਰਨ ਲਈ ਤਿਆਰ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਵਿਦਿਆਰਥੀ ਮੈਨੂੰ ਕਿਸੇ ਵੀ ਸਮੇਂ ਮਿਲ ਸਕਦੇ ਹਨ ਅਤੇ ਵਿਦਿਆਰਥੀਆਂ ਨੂੰ ਆਪਣੇ ਕੀਤੇ ’ਤੇ ਹੁਣ ਪਛਤਾਵਾ ਹੋ ਰਿਹਾ ਹੈ। ਵਿਦਿਆਰਥੀਆਂ ’ਤੇ ਪੁਲਿਸ ਵੱਲੋਂ ਕੀਤੀ ਗਈ ਸਖਤਾਈ ਦੇ ਹੱਕ ਵਿੱਚ ਬੋਲਦਿਆਂ ਸ੍ਰੀ ਤਿਵਾਰੀ ਨੇ ਬੀਐਚਯੂ ਵਿੱਚ ਰਾਸ਼ਟਰਵਾਦ ਨਾ ਖਦਮ ਹੋਣ ਦੀ ਗੱਲ ਕਹੀ।
ਕੈਂਪਸ ’ਚ ਰਾਸ਼ਟਰਵਾਦ ਖ਼ਤਮ ਨਹੀਂ ਹੋਣ ਦੇਵਾਂਗੇ : ਕੁਲਪਤੀ



