Skip to content
Independent perspectives. Global stories.
BREAKING

ਕਤਲ ਅਤੇ ਧੋਖਾਧੜੀ ਦੇ ਮਾਮਲੇ ’ਚ ਭਗੋੜੇ ਦੋ ਕਾਬੂ

Share this story

ਬੁਢਲਾਡਾ 23, ਸਤੰਬਰ (ਅਮਿਤ ਜਿੰਦਲ)- ਵੱਖ ਵੱਖ ਮੁਕੱਦਮੀਆ ਵਿੱਚ ਲੋੜੀਦੇ ਮੁਲਜ਼ਮਾਂ ਨੂੰ ਅਦਾਲਤ ਵੱਲੋਂ ਭਗੋੜਾ ਕਰਾਰ ਦਿੱਤੇ ਜਾਂਣ ਤੋਂ ਬਾਅਦ ਸਥਾਨਕ ਸਿਟੀ ਪੁਲਿਸ ਨੇ ਮਿਹਨਤ ਮੁਸ਼ੱਕਤ ਤੋਂ ਬਾਅਦ ਕਤਲ ਅਤੇ ਧੋਖਾਧੜੀ ਮਾਮਲੇ ਵਿੱਚ ਦੋਂ ਭਗੋੜਿਆ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਐਸ ਐਚ ਓ ਬਲਵਿੰਦਰ ਸਿੰਘ ਰੋਮਾਣਾਂ ਨੇ ਦੱਸਿਆ ਕਿ ਮਾਰਕਿਟ ਕਮੇਟੀ ਲਹਿਰਾਗਾਗਾ ਦੇ ਸਕੱਤਰ ਪ੍ਰਿਥੀਪਾਲ ਸ਼ਰਮਾਂ ਦੇ ਕਤਲ ਦੇ ਮਾਮਲੇ ਵਿੱਚ ਭਗੋੜਾ ਬਲਵਿੰਦਰ ਸਿੰਘ ਪੁੱਤਰ ਦਲਿਪ ਸਿੰਘ ਵਾਸਹ ਭੰਮੇ ਕਲਾ ਨੂੰ ਸਹਾਇਕ ਥਾਣੇਦਾਰ ਜ਼ਸਕਰਨ ਸਿੰਘ ਨੇ ਦੌਰਾਨੇੋ ਚੈਕਿੰਗ ਆਈ ਟੀ ਆਈ ਚੌਕ ਤੋਂ ਗ੍ਰਿਫਤਾਰ ਕੀਤਾ। ਇਸੇ ਤਰ੍ਹਾਂ ਭੋਲੇ ਭਾਲੇ ਲੋਕਾਂ ਨਾਲ ਕੇ ਵੀ ਪੀ ਕੰਪਨੀ ਬਣਾ ਕੇ ਲੋਕਾਂ ਨੂੰ ਰੁਜ਼ਗਾਰ ਦਿਵਾਉਣ ਅਤੇ ਕਰਜ਼ੇ ਦੀ ਆੜ ਹੇਠ ਠੰਗੀ ਮਾਰਨ ਵਾਲੇ ਗਿਰੋਹ ਦੇ ਮੈਂਬਰ ਜਿਸਨੂੰ ਅਦਾਲਤ ਵੱਲੋਂ ਭਗੋੜਾ ਕਰਾਰ ਦਿੱਤਾ ਸੀ ਗੁਰਪ੍ਰੀਤ ਸਿੰਘ ਪੁੱਤਰ ਮਹਿਦਰ ਸਿੰਘ ਮੋਠਾਵਾਲਾ ਕਪੂਰਥਲਾਂ ਨੂੰ ਕਾਬੂ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਗੋਲਡੀ ਮੈਂਡਮ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਦੋਵੇ ਭਗੋੜਿਆ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਦਿਆਂ ਸੈਟਰਲ ਜੇਲ੍ਹ ਵਿੱਚ ਭੇਜ਼ ਦਿੱਤਾ ਗਿਆ। ਵਰਨਣਯੋਗ ਹੈ ਕਿ 3 ਨਵੰਬਰ 2016 ਨੂੰ ਲਹਿਰਾਗਾਗਾ ਮਾਰਕਿਟ ਕਮੇਟੀ ਦੇ ਸੈਕਟਰੀ ਪ੍ਰਿਥੀਪਾਲ ਸ਼ਰਮਾਂ ਦੀ ਅਹਿਮਦਪੁਰ ਰੋਡ ਤੋਂ ਕਾਰ ਵਿੱਚੋਂ ਲਾਸ਼ ਬਰਾਮਦ ਹੋਈ ਸੀ ਡਾਕਟਰ ਦੀ ਰਿਪੋਰਟ ਅਨੁਸਾਰ ਸੈਕਟਰੀ ਦੀ ਮੋਤ ਸਾਹ ਘੁੱਟਣ ਕਾਰਨ ਦੱਸੀ ਗਈ ਸੀ ਜਿਸਤੇ ਪੁਲਿਸ ਨੇ 6 ਵਿਅਕਤੀਆਂ ਦੇ ਖਿਲਾਫ ਧਾਰਾ 302, 201, 379, 149 ਆਈ ਪੀ ਸੀ ਤਹਿਤ ਮਾਮਲਾ ਦਰਜ ਕੀਤਾ ਸੀ।

WRITTEN BY