Skip to content
Independent perspectives. Global stories.
BREAKING

ਕੈਪਟਨ ਅਮਰਿੰਦਰ ਸਿੰਘ ਅੱਜ ਚੂਲੜ ਕਲਾਂ ’ਚ

Share this story

ਮੂਨਕ, 23 ਸਤੰਬਰ (ਕੁਲਵੰਤ ਸਿੰਘ ਦੇਹਲਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ 24 ਸਤੰਬਰ ਨੂੰ ਆਪਣੇ ਨਾਨਕੇ ਘਰ ਰਾਜ ਮਾਤਾ ਮਹਿੰਦਰ ਕੌਰ ਨਮਿਤ ਰੱਖੇ ਪਾਠ ਵਿੱਚ ਸ਼ਾਮਿਲ ਹੋਣਗੇ। ਜਾਣਕਾਰੀ ਦਿੰਦੇ ਹੋਏ ਮਹਿੰਦਰ ਸਿੰਘ ਨੇ ਦੱਸਿਆ ਕਿ ਸਾਬਕਾ ਵਿਧਾਇਕ ਇੰਦਰਜੀਤ ਸਿੰਘ ਜੇਜੀ ਅਤੇ ਸਾਬਕਾ ਡੀਆਈਜੀ ਗੁਰਸ਼ਰਨ ਸਿੰਘ ਤੇ ਸਮੂਹ ਜੋਜੀ ਪਰਿਵਾਰ ਵੱਲੋਂ ਮਾਤਾ ਮਹਿੰਦਰ ਕੌਰ ਜੋ ਮੁੱਖ ਮੰਤਰੀ ਦੀ ਮਾਤਾ ਜੀ ਹਨ ਨਮਿਤ ਰੱਖੇ ਪਾਠ ਦੇ ਭੋਗ 24 ਸਤੰਬਰ ਨੂੰ ਪਾਏ ਜਾਣਗੇ।
10 ਤੋਂ 11 ਵਜੇ ਤੱਕ ਪਰਿਵਾਰਿਕ ਮਿਲਣੀ ਹੋਵੇਗੀ। ਰੱਖੇ ਪਾਠ ਦਾ ਭੋਗ 12 ਤੋਂ 1 ਵਜੇ ਤੱਕ ਲਾਲ ਕੋਠੀ ਚੂਲੜ ਕਲਾਂ ਵਿਖੇ ਪਵੇਗਾ।

WRITTEN BY