Skip to content
Independent perspectives. Global stories.
BREAKING

25 ਬੋਰੀਆਂ ਡੋਡੇ ਚੂਰਾ ਪੋਸਤ ਸਮੇਤ 3 ਕਾਬੂ

Share this story

ਫਗਵਾੜਾ, 23 ਸਤੰਬਰ (ਪਰਵਿੰਦਰ ਜੀਤ ਸਿੰਘ)- ਫਗਵਾੜਾ ਪੁਲਿਸ ਹਥ ਉਸ ਵੇਲੇ ਇਕ ਵਡੀ ਕਾਮਯਾਬੀ ਹਥ ਲਗੀ ਜਦ ਜੰਮੂ ਕਸ਼ਮੀਰ ਤੋਂ ਨਵਾਂ ਸ਼ਹਿਰ ਲਿਆਉਂਦੀ ਜਾ ਰਹੀ ਚੂਰਾ ਪੋਸਤ ਦੀਆ 25 ਬੋਰੀਆਂ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਸਬ ਡਵੀਜਨ ਫਗਵਾੜਾ ਦੀ ਨਿਗਰਾਨੀ ਅਤੇ ਸੀ.ਆਈ.ਏ ਸਟਾਫ ਦੇ ਸਾਂਝੇ ਆਪਰੇਸ਼ਨ ਦੌਰਾਨ ਕਾਰਵਾਈ ਕਰਦੇ, ਭੁਲਾਰਾਈ ਚੌਂਕ ਦੇ ਨੇੜੇ ਇਕ ਇੰਡਿਗੋ ਕਾਰ ਅਤੇ ਟਰਕ ਦੀ ਸ਼ਕ ਦੇ ਅਧਾਰ ਤੇ ਚੈਕਿੰਗ ਕੀਤੀ ਗਈ। ਜਿਸ ਵਿਚ ਕਾਰ ਸਵਾਰ ਵਿਅਕਤੀ ਟਰਕ ਤੋਂ ਸਮਾਨ ਉਤਾਰ ਆਪਣੀ ਕਾਰ ਤੇ ਚੜਾਅ ਰਿਹਾ ਸੀ। ਜਦ ਮੌਕੇ ਤੇ ਪਹੁੰਚ ਪੁਲਿਸ ਨੇ ਉਕਤ ਟਰਕ ਅਤੇ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚ ਚੂਰਾ ਪੋਸਤ ਦੀ 25 ਬੋਰੀਆ ਬਰਾਮਦ ਹੋਈ। ਦੋਸ਼ੀਆਂ ਦੀ ਪਹਿਚਾਨ ਰਮਨਜੀਤ ਸਿੰਘ ਵਾਸੀ ਕਰਿਆਮ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਨਰਿੰਦਰ ਸਿੰਘ ਬਟੋਰ ਜਿਲ੍ਹਾ ਰਾਮਬਨ, ਜੰਮੂ ਕਸ਼ਮੀਰ, ਗੋਰਖ ਨਾਥ ਵਾਸੀ ਕਰਿਆਮ ਜਿਲਾ ਸ਼ਹੀਦ ਭਗਤ ਸਿੰਘ ਵਜੋਂ ਹੋਈ ਹੈ। ਉਕਤ ਦੋਸ਼ੀਆਂ ਖਿਲਾਫ ਐਨ.ਡੀ.ਪੀ.ਐਸ ਤਹਿਤ ਮੁਕਦਮਾ ਦਰਜ ਕਰ ਲਿਆ ਗਿਆ ਹੈ।

WRITTEN BY