ਧੂਰੀ, 23 ਸਤੰਬਰ (ਸੰਜੀਵ ਸਿੰਗਲਾ, ਤਰਸੇਮ ਸ਼ਰਮਾ)- ਸ੍ਰੀ ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਜਿਲ੍ਹਾਂ ਸੰਗਰੂਰ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੇਰਾ ਸੱਚਾ ਸੌਦਾ ਸਰਸਾ ਦੇ ਮੁੱਖੀ ਗੁਰਮੀਤ ਰਾਮ ਰਾਹੀਮ ਸਿੰਘ ਨੂੰ ਮਾਣਯੋਗ ਸੀ.ਬੀ.ਆਈ ਦੀ ਪੰਚਕੂਲਾ ਅਦਾਲਤ ਵਲੋ ਮਿਤੀ 25-08-17 ਨੂੰ ਸਜਾ ਸੁਣਾਏ ਜਾਣ ਤੋ ਬਾਅਦ ਡੇਰਾ ਸਰਸਾ ਦੇ ਸਰਧਾਲੂਆ ਵਲੋ ਸਰਕਾਰੀ ਅਤੇ ਪ੍ਰਾਈਵੇਟ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਏ ਜਾਣ ਸਬੰਧੀ ਜਿਲ੍ਹਾਂ ਸੰਗਰੂਰ ਦੇ ਵੱਖ-2 ਥਾਣਿਆ ਵਿੱਚ ਦਰਜ ਮੁਕੱਦਮੇ ਟਰੇਸ ਕਰਨ ਸਬੰਧੀ ਵਿੱਢੀ ਵਿਸੇਸ ਮੁਹਿੰਮ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ ਜਦੋ ਥਾਣਾ ਸਦਰ ਧੂਰੀ ਵਿੱਚ ਦਰਜ ਮੁਕੱਦਮਾ ਨੰਬਰ 143 ਮਿਤੀ 25.08.2017 ੁ/ਸ 307,353, 186, 436, 427, 120-ਭ, 34 ੀਫਛ ਤੇ ੁ/ਸ 5 ਫਰੲਵੲਨਟੋਿਨ ੋਡ ਧੳਮੳਗੲਸ ਟੋ ਫੁਬਲਚਿੲ ਅਚਟ,1984 ਥਾਣਾ ਸਦਰ ਧੂਰੀ ਜੋ ਨਾ-ਮਲੂਮ ਵਿਅਕਤੀਆ ਦੇ ਖਿਲਾਫ ਦਰਜ ਸੀ ਇਸ ਸਬੰਧੀ ਨਾਹਰ ਸਿੰਘ ਉਪ-ਕਪਤਾਨ ਪੁਲਿਸ ਸ:ਡ: ਧੂਰੀ, ਇੰਸ. ਪਰਮਿੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਧੂਰੀ ਅਤੇ ਥਾਣੇਦਾਰ. ਹੀਰਾ ਸਿੰਘ ਇੰਚਾਰਜ ਪੁਲਿਸ ਚੌਕੀ ਰਣੀਕੇ ਦੇ ਠੋਸ ਯਤਨਾਂ ਸਦਕਾ ਉਕਤ ਮੁਕੱਦਮਾ ਦੇ ਹੱਕੀ ਦੋਸੀਆਨ ਰਜਿੰਦਰ ਕੁਮਾਰ ਕਾਲੜਾ ਪੁੱਤਰ ਲਛਮਣ ਦਾਸ ਕੌਮ ਖੱਤਰੀ ਵਾਸੀ ਨੇੜੈ ਮਹਾਬੀਰ ਚੌਂਕ ਸੰਗਰੂਰ, ਭਗਤ ਸਿੰਘ ਉਰਫ ਭਗਤ ਰਾਮ ਪੁੱਤਰ ਮੱਲ ਸਿੰਘ ਕੌਮ ਸੁਨਿਆਰ ਵਾਸੀ ਬੂਗਰਾ ,ਅਮਨਦੀਪ ਉਰਫ ਅਮਨ ਪੁੱਤਰ ਪ੍ਰੇਮ ਕੁਮਾਰ ਖੋਮ ਬ੍ਰਾਹਮਣ ਵਾਸੀ ਘਨੌਰੀ ਕਲਾਂ ,ਪ੍ਰਦੀਪ ਸਿੰਘ ਪੁੱਤਰ ਤਰਲੋਚਨ ਸਿੰਘ ਕੋਮ ਰਾਮਦਾਸੀਆਂ ਸਿੱਖ ਵਾਸੀ ਘਨੌਰੀ ਕਲਾਂ ਅਤੇ ਨਰਿੰਦਰ ਪਾਲ ਉਰਫ ਬੰਟੂ ਪੁੱਤਰ ਓਮ ਪ੍ਰਾਕਸ ਕੋਮ ਪਡੰਤ ਵਾਸੀ ਸਾਂਝੀ ਪੱਤੀ ਕਾਂਝਲਾ ਨੂੰ ਮਿਤੀ 22.09.2017 ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਉਕਤਾਨ ਦੋਸੀਆਨ ਨੇ ਦੌਰਾਨੇ ਪੁੱਛਗਿੱਛ ਮੰਨਿਆ ਹੈ ਕਿ ਮਿਤੀ 25.08.2017 ਨੂੰ ਜਦੋ ਡੇਰਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਨੂੰ ਛਭੀ ਅਦਾਲਤ ਵੱਲੋ ਉਸ ਖਿਲਾਫ ਚੱਲੇ ਰਹੇ ਕੇਸ਼ ਵਿੱਚ ਦੋਸੀ ਕਰਾਰ ਦਿੱਤਾ ਸੀ ਤਾਂ ਉਸ ਸਬੰਧੀ ਪਹਿਲਾ ਤੋਂ ਹੀ ਪ੍ਰੇਮੀ ਦੁਨੀ ਚੰਦ ਵਾਸੀ ਸ਼ੇਰਪੁਰ ਵੱਲੋ ਰਜਿੰਦਰ ਕੁਮਰ ਕਾਲੜਾ ਜਿਸ ਨੂੰ ਬਲਾਕ ਲੱਡਾ,ਧੂਰੀ, ਮਲੇਰਕੋਟਲਾ, ਅਹਿਮਦਗੜ੍ਹ, ਦੇ ਚੋਣਵੇਂ ਪ੍ਰਬੰਧਕਾ ਨੂੰ ਸਜਾ ਹੋਣ ਦੀ ਸੂਰਤ ਵਿੱਚ ਸਰਕਾਰੀ/ਪ੍ਰਾਈਵੇਟ ਪ੍ਰੋਪਰਟੀ ਦਾ ਨੁਕਸਾਨ ਕਰਨ ਸਬੰਧੀ ਹਦਾਇਤਾ ਦਿੱਤੀਆ ਗਈਆ ਸੀ ਇਸ ਸਬੰਧੀ ਰਜਿੰਦਰ ਕੁਮਾਰ ਵੱਲੋ ਅੱਗੇ ਭਗਤ ਸਿੰਘ ਅਤੇ ਅਮਨਦੀਪ ਉਰਫ ਅਮਨ ਉਕਤਾਨ ਨੂੰ ਇਹ ਹਦਾਇਤਾ ਜਾਰੀ ਕੀਤੀਆ ਸੀ, ਇਹਨਾ ਵੱਲੋ ਉਕਸਾਏ ਜਾਣ ਕਰਕੇ ਹੀ ਪਰਦੀਪ ਸਿੰਘ ਅਤੇ ਨਰਿੰਦਰਪਾਲ ਉਰਫ ਬੰਟੂ ਉਕਤਾਨ ਨੇ ਪਿੰਡ ਕਿਲ੍ਹਾ ਹਕੀਮਾ ਨਾਮ ਚਰਚਾ ਘਰ ਦੇ ਬਾਹਰ ਸੜਕ ਪਰ ਖੜੀ ਸਕੂਲ ਦੀ ਮਿੰਨੀ ਬੱਸ ਨੂੰ ਤੇਲ ਪਾ ਕੇ ਅੱਗ ਲਾ ਕੇ ਨਰਿੰਦਰਪਾਲ ਦੇ ਮੋਟਰ ਸਾਇਕਲ ਪਰ ਮੌਕਾ ਤੋ ਭੱਜ ਗਏ ਸੀ,ਉਕਤਾਨ ਦੋਸੀਆਨ ਨੇ ਮੰਨਿਆ ਹੈ ਕਿ ਇਹਨਾ ਨੇ ਉਕਤ ਘਟਨਾ ਨੂੰ ਡੇਰਾ ਮੁੱਖੀ ਨੂੰ ਦੋਸੀ ਕਰਾਰ ਦੇਣ ਦੇ ਰੋਸ ਵੱਜੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਦੋਸ਼ੀਆਨ ਉਕਤਾਨ ਨੂੰ ਮਾਣਯੋਗ ਅਦਾਲਤ ਵਿੱਚ ਪੇਸ ਕੀਤਾ ਜਾ ਰਿਹਾ ਹੈ। ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛ ਗਿੱਛ ਕੀਤੀ ਜਾਵੇਗੀ।
ਧੂਰੀ ਪੁਲਿਸ ਵੱਲੋਂ ਸਕੂਲ ਬੱਸ ਸਾੜਨ ਦੇ ਦੋਸ਼ ’ਚ 5 ਪ੍ਰੇਮੀ ਫੜੇ



