ਕਜ਼ਾਕਿਸਤਾਨ, 11 ਨਵੰਬਰ (ਵਿਸ਼ਵ ਵਾਰਤਾ)-ਅਗਲੇ ਸਾਲ ਫਰਵਰੀ ਵਿੱਚ ਸ਼ੁਰੂ ਹੋਣ ਵਾਲੀਆਂ ਓਲੰਪਿਕ ਖੇਡਾਂ ਦੀ ਮਸ਼ਲ ਨੂੰ ਪੁਲਾੜ ਤੋਂ ਸੋਯੂਜ਼ ਜਹਾਜ਼ ਰਾਹੀਂ ਅੱਜ ਧਰਤੀ ‘ਤੇ ਲਿਆਂਦਾ ਗਿਆ। ਰੂਸੀ ਅਤੇ ਨਾਸਾ ਟੀ.ਵੀ ਦੀ ਫੁਟੇਜ ਵਿਚ ਇਸ ਜਹਾਜ਼ ਨੂੰ ਕਜ਼ਾਕ ਦੇ ਇਕ ਖੇਤਰਵਿਚ ਉਤਰਦੇ ਦਿਖਾਇਆ ਗਿਆ ਹੈ। ਇਸ ਮਸ਼ਾਲ ਨੂੰ ਰੂਸ ਦੇ ਫਿਓਦੋਰ ਯੁਰਚਿਖਿਨ ਅਮਰੀਕੀ ਕਾਰੇਨ ਨਾਈਬਰਗ ਅਤੇ ਇਟਲੀ ਦੇ ਲੁਕਾ ਪਾਰਾਮਿਤਾਨੋ ਲੈ ਕੇ ਆਏ ਹਨ। ਇਨ੍ਹਾਂ ਤਿੰਨਾਂ ਨੇ ਪੁਲਾੜ ਵਿਚ 166 ਦਿਨ ਬਿਤਾਏ ਹਨ। ਰੂਸ ਦੇ ਮਿਖਾਈਲ ਤਾਈਯੂਰਿਨ ਅਮਰੀਕਾ ਦੇ ਰਿਕ ਮਸਤਰਾਸ਼ੀਓ ਅਤੇ ਜਾਪਾਨ ਦੇ ਕੋਇਰੀ ਵਕਾਤਾ ਨੇ ਵੀਰਵਾਰ ਨੂੰ ਓਲੰਪਿਕ ਮਸ਼ਾਲ ਨੂੰ ਜਹਾਜ਼ ਵਿਚੋਂ ਬਾਹਰ ਕੱਢ ਕੇ ਪੁਲਾੜ ਵਿਚ ਚਹਿਲ ਕਦਮੀ ਕੀਤੀ ਸੀ। ਇਹ ਪਹਿਲਾ ਮੌਕਾ ਸੀ ਜਦੋ. ਓਲੰਪਿਕ ਮਸ਼ਾਲਨੂੰ ਜਹਾਜ਼ ਵਿਚੋਂ ਬਾਹਰ ਕੱਢ ਕੇ ਪੁਲਾੜ ਵਿਚ ਘੁਮਾਇਆ ਗਿਆ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਨ੍ਹਾਂ ਖੇਡਾਂ ਦੇ ਆਯੋਜਨ ਨਾਲ ਦੁਨੀਆਂ ਨੂੰ ਆਪਣੇ ਦੇਸ਼ ਦੀ ਤਾਕਤ ਬਾਰੇ ਜਾਣੂੰ ਕਰਵਾਉਣਾ ਚਾਹੁੰਦੇ ਸਨ। ਧਰਤੀ ‘ਤੇ ਪਰਤਣ ਤੋਂ ਬਾਅਦ ਮਸ਼ਾਲ ਦਾ ਦੇਸ਼ ਭਰ ਿਵਚ 65000 ਕਿਲੋਮੀਟਰ ਦਾ ਸਫ਼ਰ ਫਿਰ ਤੋਂ ਸ਼ੁਰੂ ਹੋ ਜਾਵੇਗਾ। ਮਸ਼ਾਲ ਉਤਰੀ ਧਰੁਵ ਦੀ ਯਾਤਰਾ ਕਰ ਚੁੱਕੀ ਹੈ। ਹੁਣ ਇਸ ਨੂੰ ਯੂਰਪ ਦੇ ਸਭ ਤੋਂ ਉਚੇ ਸਿਖ਼ਰ ਮਾਊਂਟ ਐਲਬ੍ਰਸ ਅਤੇ ਸਾਈਬ੍ਰੇਰੀਆ ਦੀ ਬੈਕਲ ਝੀਲ ਦੀ ਡੂੰਘਾਈ ਵਿਚ ਲਿਜਾਣ ਦੀ ਯੋਜਨਾ ਹੈ।