June 23, 2026 9:23 pm

11/12/13 ਨੂੰ ਹੋਣਗੇ ਲੱਖਾਂ ਵਿਆਹ

ਨਵੀਂ ਦਿੱਲੀ, 11 ਨਵੰਬਰ (ਪੀ.ਟੀ.) – 11/12/13 ਅਗਲੇ ਮਹੀਨੇ ਆਉਣ ਵਾਲੀ ਐਸੀ ਤਾਰੀਖ ਹੈ, ਜਿਸ ਤੋਂ ਬਾਅਦ ਐਸੀ ਕਿਸੇ ਜਾਦੂਈ ਤਾਰੀਖ ਲਈ ਇੱਕ ਸਦੀ ਤੱਕ ਉਡੀਕ ਕਰਨੀ ਪੈ ਸਕਦੀ ਹੈ। ਯਾਨੀ ਇਸ ਪੀੜ੍ਹੀ ਲਈ ਇਹ ਆਖਰੀ ਮੌਕਾ ਹੈ ਤੇ ਸਾਰੇ ਇਸ ਨੂੰ ਯਾਦਗਾਰ ਬਣਾਉਣ ਦੇ ਯਤਨ ‘ਚ ਜੁਟੇ ਹਨ। ਸਭ ਤੋਂ ਜ਼ਿਆਦਾ ਕ੍ਰੇਜ਼ ਵਿਆਹ ਤੇ ਔਲਾਦ ਦੇ ਜਨਮ ਨੂੰ ਲੈ ਕੇ ਹੈ। ਹਾਲਤ ਇਹ ਹੈ ਕਿ ਇਸ ਤਾਰੀਖ ‘ਤੇ ਨਾ ਤਾਂ ਕਿਸੇ ਮੈਰਿਜ ਗਾਰਡਨ ਜਾਂ ਹੋਟਲ ਵਿੱਚ ਜਗ੍ਹਾ ਬਚੀ ਹੈ ਤੇ ਨਾ ਹੀ ਧਰਮਸ਼ਾਲਾ ‘ਚ। 11 ਦਸੰਬਰ 2013 ਕਹਿਣ ਨੂੰ ਤਾਂ ਇੱਕ ਤਾਰੀਖ ਹੀ ਹੈ ਪਰ ਇਹ ਇਸ ਸਦੀ ਦੀ ਸਭ ਤੋਂ ਖਾਸ ਤਾਰੀਖ ਹੈ ਤੇ ਇਸ ਪੀੜ੍ਹੀ ਦੀ ਵੀ। ਐਸੀ ਕਿਸੇ ਵਿਸ਼ੇਸ਼ ਤਾਰੀਖ ਨੂੰ ਦੇਖਣ ਦਾ ਮੌਕਾ ਹੁਣ 22ਵੀਂ ਸਦੀ ‘ਚ ਹੀ ਮਿਲੇਗਾ।

Send this to a friend