ਝਬਾਲ/ਸਰਾਂਏ ਅਮਾਨਤ ਖਾਂ (ਹਰਦੀਪ ਸਿੰਘ, ਜਤਿੰਦਰ ਵਿੱਕੀ)- ਜੇ. ਆਰ. ਐਸ. ਡੀ. ਏ. ਵੀ ਪਲਲਿਕ ਸਕੂਲ ਝਬਾਲ ਵਿਖੇ 14 ਸੰਤਬਰ ਨੂੰ ਹਿੰਦੀ ਦਿਵਸ ਮਨਾਇਆ ਗਿਆ। ਜਿਸ ਵਿੱਚ ਬੱਚਿਆਂ ਵੱਲੋਂ ਕਵਿਤਾ ਪ੍ਰਤੀਯੋਗਿਤਾ ਅਤੇ ਭਾਸ਼ਨ ਪ੍ਰਤੀਯੋਗਿਤਾ ਕਰਵਾਈ ਗਈ ਬੱਚੀਆਂ ਵਿੱਚ ਨੈਤਿਕਤਾ ਨੂੰ ਵਧਾਉਣ ਲਈ ਇੱਕ ਛੋਟਾ ਜਿਹਾ ਨਾਟਕ ਵੀ ਪੇਸ਼ ਕੀਤਾ ਗਿਆ ਇਸ ਮੌਕੇ ਸਮਾਜਿਕ ਬੁਰਾਈਆਂ ਨੂੰ ਦੁਰ ਕਰਨ ਲਈ ਗੀਤ ਪੇਸ਼ ਕੀਤੇ ਗਏ। ਹਿੰਦੀ ਦੇ ਅਧਿਆਪਕਾ ਸ੍ਰੀ ਮਤੀ ਰੰਜੂ ਸਚਦੇਵਾ ਵੱਲੋਂ ਬੱਚਿਆ ਤੋਂ ਪਰਿਆਵਰਣ ਸਵਚਸ਼ਤਾ ਤੇ ਆਧਾਰਿਤ ਨਾਟਕ ਕਰਵਾਇਆ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਮਤੀ ਕੁਸਮ ਸ਼ਰਮਾਂ ਨੇ ਸ਼ੁਪ ਹਿੰਦੀ ਦੇ ਉਚਾਰਣ ਤੇ ਜੋਰ ਦਿੱਤਾ ਤੇ ਭਾਸ਼ਨ ਪ੍ਰਤੀਯੋਗਿਤਾ ਅਤੇ ਕਵਿਤਾ ਪ੍ਰਤੀਯੋਗਿਤਾ ਵਿੱਚ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਇਨਾਮ ਵੰਡੇ ਅਤੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ ਪ੍ਰਿੰਸੀਪਲ ਸ੍ਰੀਮਤੀ ਕੁਸਮ ਸ਼ਰਮਾਂ ਨੇ ਆਪਣੀ ਮਾਤ ਭਾਸ਼ਾ ਦੇ ਨਾਲ ਨਾਲ ਰਾਸ਼ਟਰੀ ਭਾਸ਼ਾ ਹਿੰਦੀ ਨੂੰ ਵੀ ਸਿੱਖਣ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ। ਇਸ ਸਮੇਂ ਅਧਿਆਪਕ ਰੰਜੂ ਸਚਦੇਵਾ, ਮਨਪ੍ਰੀਤ, ਰਾਜਵਿੰਦਰ, ਹਰਜੀਤ, ਰਿਚਾ, ਸੋਨੀਆ, ਦਵਿੰਦਰ, ਘਨਸ਼ਾਮ, ਰਾਜਨ ਸਰ ਆਦਿ ਵੀ ਹਾਜਰ ਸ਼ਨ। ਜੇ. ਆਰ. ਐਸ. ਡੀ. ਏ. ਵੀ ਪਲਲਿਕ ਸਕੂਲ ਝਬਾਲ ਮਨਾਏ ਗਏ ਹਿੰਦੀ ਦਵਿਸ ਮੌਕੇ ਭਾਗ ਲੈਵ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰਸੀਪਲ ਕੁਸਮ ਸ਼ਰਮਾਂ ਅਤੇ ਹੋਰ।
ਝਬਾਲ ਡੀ ਏ ਵੀ ਸਕੂਲ ਵਿਖੇ ਹਿੰਦੀ ਦਿਵਸ ਮਨਾਇਆ



