Skip to content
Independent perspectives. Global stories.
BREAKING

ਕਾਂਗਰਸ ਸਰਕਾਰ ਦੇ 6 ਮਹੀਨਿਆਂ ਦੇ ਰਾਜ ’ਚ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ : ਸ. ਭੂੰਦੜ

Share this story

ਸਰਦੂਲਗੜ੍ਹ, 16 ਸਤੰਬਰ (ਵਿਪਨ ਗੋਇਲ)- ਪੰਜਾਬ ਦੀ ਕਾਂਗਰਸ ਸਰਕਾਰ ਦੇ ਰਾਜ ਅੰਦਰ ਹੁਣ ਤੱਕ ਨਾ ਤਾਂ ਕਿਸਾਨਾਂ ਦਾ ਕਰਜਾਂ ਮੁਆਫ ਹੋਇਆ ਹੈ ਅਤੇ ਨਾ ਹੀ ਪੰਜਾਬ ਚੋ ਨਸ਼ਾ ਖਤਮ ਹੋਇਆ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਅੱਜ ਸਰਦੂਲਗੜ੍ਹ ਹਲਕੇ ਦੇ ਸਮੁੱਚੇ ਵਰਕਰਾਂ ਦੀ ਰੱਖੀ ਮੀਟਿੰਗ ਦੌਰਾਨ ਕੀਤਾ। ਪੰਜਾਬ ਚ ਅਕਾਲੀ ਭਾਜਪਾ ਸਰਕਾਰ ਦੇ ਰਾਜ ਅੰਦਰ ਹੀ ਵਿਕਾਸ ਹੋਇਆ। ਜਦ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋ ਚੋਣਾਂ ਦੌਰਾਨ ਕੀਤੇ ਇੱਕ ਵੀ ਵਾਅਦੇ ਨੂੰ ਪੂਰੇ ਕਰਕੇ ਨਹੀ ਵਿਖਾਇਆ। ਬਲ ਕਿ ਗਰੀਬਾਂ ,ਮਜਦੂਰਾਂ ਦੀਆਂ ਸਕੀਮਾਂ ਬੰਦ ਕੀਤੀਆ ਜਾ ਰਹੀਆ ਹਨ। ਇਸ ਮੌਕੇ ਸਰਦੂਲਗੜ੍ਹ ਦੇ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੇ ਆਪਣੇ ਸੰਬੋਧਨ ਚ ਐਮ ਐਲ ਏ ਬਣਨ ਤੋ ਬਾਅਦ ਯੂਥ ਅਕਾਲੀ ਦਲ ਅਤੇ ਪਿੰਡਾਂ ਦੇ ਵੱਡੀ ਗਿਣਤੀ ਚ ਪੁੱਜੇ ਅਕਾਲੀ ਵਰਕਰਾਂ ਅਤੇ ਪਹੁੰਚੇ ਸਰਪੰਚਾਂ ਦਾ ਉਹਨਾਂ ਨੂੰ ਕਾਮਯਾਬ ਬਣਾਉਣ ਲਈ ਕੀਤੀ ਸਿਰ ਤੋੜ ਮਿਹਨਤ ਸਦਕਾ ਉਹਨਾਂ ਦਾ ਧੰਨਵਾਦ ਕੀਤਾ। ਦਿਲਰਾਜ ਨੇ ਕਿਹਾ ਕਿ ਉਹ ਇਲਾਕੇ ਦੇ ਵਿਕਾਸ ਲਈ ਯਤਨਸ਼ੀਲ ਰਹਿਣਗੇ। ਉਹਨਾਂ ਅਕਾਲੀ ਵਰਕਰਾਂ ਨੂੰ ਹੌਂਸਲਾ ਦਿੰਦਿਆਂ ਕਿਹਾ ਕਿ ਕਾਂਗਰਸੀਆਂ ਵੱਲੋ ਕੁਝ ਅਕਾਲੀ ਵਰਕਰਾਂ ਖਿਲਾਫ ਜਿਆਦਤੀਆਂ ਕੀਤੀਆਂ ਜਾ ਰਹੀਆਂ ਹਨ। ਜਿੰਨਾਂ ਖਿਲਾਫ ਉਹ ਡਟ ਕੇ ਪਹਿਰਾ ਦੇਣਗੇ।ਉਹਨਾਂ ਵੱਡੀ ਗਿਣਤੀ ਚ ਯੂਥ ਵਰਕਰਾਂ ਨੂੰ ਵੀ ਵਿਸ਼ੇਸ਼ ਤੌਰ ਤੇ ਹੌਂਸਲਾ ਅਫਜਾਈ ਕੀਤੀ।

WRITTEN BY