Skip to content
Independent perspectives. Global stories.
BREAKING

ਨਗਰ ਕੌਂਸਿਲ ਦੇ ਮੁਲਾਜ਼ਮ ਯੂਨੀਅਨ ਵੱਲੋਂ ਹਰਜੀਤ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ

Share this story

ਧੂਰੀ, 15 ਸਤੰਬਰ (ਸੰਜੀਵ ਸਿੰਗਲਾ)- ਧੂਰੀ ਨਗਰ ਕੌਂਸਿਲ ਦੀ ਮੁਲਾਜ਼ਮ ਯੂਨੀਅਨ ਵਲੋਂ ਨਗਰ ਕੌਂਸਿਲ ਦੇ ਦਫਤਰ ਵਿਖੇ ਪ੍ਰਧਾਨਗੀ ਦੀ ਚੋਣ ਸੰਬੰਦੀ ਮੀਟਿੰਗ ਰਖੀ ਗਈ ਜਿਸ ਵਿਚ ਸਰਵ ਸੰਮਤੀ ਨਾਲ ਯੂਨੀਅਨ ਦੇ ਮੈਂਬਰਾਂ ਨੇ ਹਰਜੀਤ ਸਿੰਘ ਨੂੰ ਧੂਰੀ ਨਗਰ ਕੌਂਸਿਲ ਮੁਲਾਜਮ ਯੂਨੀਅਨ ਦਾ ਪ੍ਰਧਾਨ ਚੁਣਿਆ, ਪ੍ਰਵੀਨ ਕੌਰ ਨੂੰ ਮੀਤ ਪ੍ਰਧਾਨ, ਜਸਬੀਰ ਸਿੰਘ ਖਜਾਨਚੀ, ਨਵਦੀਪ ਕੁਮਾਰ ਨੂੰ ਸਕਤਰ, ਗਗਨਦੀਪ ਸਿੰਗਲਾ ਜਰਨਲ ਸਕਤਰ ਅਤੇ ਤਰਸੇਮ ਚੰਦ, ਬਲਵਿੰਦਰ ਸਿੰਘ, ਸੁਰਿੰਦਰ ਕੁਮਾਰ, ਪਰਮਜੀਤ ਸਿੰਘ, ਰਮਨਦੀਪ ਕੌਰ, ਅਲਕਾ ਰਾਣੀ, ਦਰਬਾਰਾ ਸਿੰਘ ਅਤੇ ਦਰਸ਼ਨ ਸਿੰਘ ਕਾਰਜਕਾਰੀ ਮੈਂਬਰ ਚੁਣੇ ਗਏ।ਇਸ ਮੌਕੇ ਪ੍ਰਧਾਨ ਹਰਜੀਤ ਸਿੰਘ ਨੇ ਵਿਸ਼ਵਾਸ਼ ਦਵਾਂਦੇ ਹੋਏ ਕਿਹਾ ਕੀ ਧੂਰੀ ਨਗਰ ਕੌਂਸਿਲ ਮੁਲਾਜਮਾਂ ਵਲੋਂ ਜੋ ਮੇਨੂੰ ਜੁਮੇਂਵਾਰੀ ਸੋਂਪੀ ਗਈ ਹੈ ਮੈਂ ਉਸ ਜੁਮੇਂਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਂਗਾ।

WRITTEN BY