Skip to content
Independent perspectives. Global stories.
BREAKING

ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਥੇਦਾਰ ਕੋਹਾੜ ਦੇ ਗ੍ਰਹਿ ਵਿਖੇ ਉਨ੍ਹਾਂ ਨਾਲ ਦੁੱਖ ਸਾਂਝਾ ਕਰਨ ਪੁੱਜੇ

Share this story

ਸ਼ਾਹਕੋਟ, 15 ਸਤੰਬਰ (ਸੁਰਿੰਦਰ ਸਿੰਘ ਖਾਲਸਾ)- ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ ਅਤੇ ਹਲਕਾ ਸ਼ਾਹਕੋਟ ਤੋ ਐਮ ਐਲ ਏ ਜਥੇਦਾਰ ਅਜੀਤ ਸਿੰਘ ਕੋਹਾੜ ਦੀ ਧਰਮ ਪਤਨੀ ਬੀਬੀ ਨਸੀਬ ਕੌਰ ਦਾ ਪਿਛਲੇ ਦਿਨੀ ਦਿਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਉਨ੍ਹਾਂ ਨਾਲ ਦੁਖ ਸਾਂਝਾ ਕਰਨ ਲਈ ਪੰਜਾਬ ਦੇ ਸਾਬਕਾ ਮੁਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਹੁੰਚੇ। ਉਨ੍ਹਾਂ ਨੇ ਕੋਹਾੜ ਖੁਰਦ ਵਿਖੇ ਤਕਰੀਬਨ ਇੱਕ ਘੰਟਾ ਜਥੇਦਾਰ ਕੋਹਾੜ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਬਤਾਇਆ। ਇਸ ਮੌਕੇ ’ਤੇ ਮਾਰਕੀਟ ਕਮੇਟੀ ਸ਼ਾਹਕੋਟ ਦੇ ਸਾਬਕਾ ਚੇਅਰਮੈਨ ਜਥੇਦਾਰ ਚਰਨ ਸਿੰਘ ਸਿੰਧੜ, ਨਾਇਬ ਸਿੰਘ ਕੋਹਾੜ, ਬਚਿੱਤਰ ਸਿੰਘ ਕੋਹਾੜ, ਬਲਵਿੰਦਰ ਸਿੰਘ ਬਿੱਲੀ ਚੁਹਾਰਮੀ, ਸਵਰਨ ਸਿੰਘ ਡੱਬ, ਜਗੀਰ ਸਿੰਘ ਲੋਹੀਆ, ਤਰਸੇਮ ਦੱਤ ਛੁਰਾ, ਤਾਰੀ ਖਾਲਸਾ, ਕੇਵਲ ਸਿੰਘ ਰੂਪੇਵਾਲੀ, ਜਤਿੰਦਰਪਾਲ ਸਿੰਘ ਬੱਲਾ, ਦਲਜੀਤ ਸਿੰਘ ਕਾਹਲੋ, ਬਲਦੇਵ ਸਿੰਘ ਕਲਿਆਣ, ਬਲਵਿੰਦਰ ਸਿੰਘ ਆਲੇਵਾਲ, ਮਦਨ ਲਾਲ ਅਰੋੜਾ, ਰਣਧੀਰ ਸਿੰਘ ਢੇਰੀਆ ਅਤੇ ਅਕਾਲੀ-ਭਾਜਪਾ ਲੀਡਰਸ਼ਿਪ ਵੱਡੀ ਗਿਣਤੀ ’ਚ ਹਾਜ਼ਰ ਸੀ।

WRITTEN BY