ਜਲੰਧਰ 14 ਸਤੰਬਰ (ਪੰਜਾਬ ਟਾਇਮਜ਼ ਬਿਊਰੋ)-ਕਾਲਜ ਦੇ ਜੋਗਰਫੀ ਅਤੇ ਐਨਵਾਇਰਮੈਂਟ ਸਟਡੀਜ਼ ਵਿਭਾਗ ਵੱਲੋਂ ਏਸ਼ਿਅਨ ਬ੍ਰਾਉਨ ਹੇਜ ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪ੍ਰੋ. ਦਲਜੀਤ ਸਿੰਘ-ਵਿਭਾਗਮੁਖੀ ਬਤੌਰ ਮੁੱਖ ਵਕਤਾ ਹਾਜਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਨਰੇਸ਼ ਕੁਮਾਰ ਧੀਮਾਨ ਅਤੇ 67 ਵਿਦਿਆਰਥੀਆਂ ਨੇ ਕੀਤਾ। ਪ੍ਰੋ. ਦਲਜੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਰੇ ਸਾਊਥ ਈਸਟ ਏਸ਼ਿਅਨ ਅਤੇ ਸਬ ਕਾਂਟੀਨੈਂਟ ਦੇ ਦੇਸ਼ਾਂ ਜਿਵੇਂ ਕਿ ਇੰਡੋਨੇਸ਼ੀਆ, ਮਲੇਸ਼ੀਆ, ਸਿੰਗਾਪੁਰ, ਫੀਲੀਪਿਨਸ, ਭਾਰਤ ਅਤੇ ਪਾਕਿਸਤਾਨ ਦੇ ਕੁਝ ਹਿੱਸਿਆੰ ਦੇ ਟਰੋਪੋਸਫੀਅਰ ਦੇ ਵਾਤਾਵਰਣ ਵਿੱਚ ਪਿਛਲੇ 20 ਸਾਲਾਂ ਵਿੱਚ ਇਕ ਖਤਰਨਾਕ ਕੈਮੀਕਲਸ ਅਤੇ ਪਲਯੂਟੈਂਟਸ ਦੀ ਬਦਲੀ ਏਸ਼ੀਅਨ ਬ੍ਰਾਊਨ ਹੇਜ ਤੈਰ ਰਹੀ ਹੈ ਜੋਕਿ ਇਨ੍ਹਾਂ ਦੇਸ਼ਾਂ ਵਿੱਚ ਮਜੂਦ ਜਨਸੰਖਿਆ ਨੂੰ ਸਾਹ ਲੈਣ ਅਤੇ ਅਖਾਂ ਦੀਆਂ ਬੀਮਾਰੀਆਂ ਪੈਦਾ ਕਰ ਰਹੀਆਂ ਹਨ, ਵਾਤਾਵਰਨ ਵਿੱਚ ਪਰਦੂਸ਼ਨ, ਏਸਿਡ ਰੇਨਫਾਲ ਦਾ ਪ੍ਰਚਲਨ ਅਤੇ ਬਾਇਓਡਾਇਵਰਸਿਟੀ ਨੂੰ ਨੁਕਸਾਨ ਕਰ ਰਹੀ ਹੈ। ਏਸ਼ਿਅਨ ਬ੍ਰਾਉਨ ਹੇਜ ਦੇ ਕਾਰਨ ਦੱਸਦੇ ਹੋਏ ਪ੍ਰੋ. ਦਲਜੀਤ ਨੇ ਕਿਹਾ ਕਿ ਇਹ ਇਨਸਾਨਾਂ ਵੱਲੋਂ ਕਈ ਦੇਸ਼ਾਂ ਵਿੱਚ ਫੋਰੈਸਟ ਫਾਇਰਸ-ਜੰਗਲਾਤ ਨੂੰ ਅੰਗ ਨਾਲ ਜਲਾ ਕੇ ਖੇਤੀ ਕਰਨ ਯੋਗ ਜਮੀਨ ਬਣਾਉਨ ਦੀ ਕੁਪ੍ਰਥਾ ਝੂਮਿੰਗ ਕਲਟੀਵੇਸ਼ਨ, ਸ਼ਿਫਟਿੰਗ ਐਗਰੀਕਲਚਰ ਪ੍ਰਥਾ, ਗੈਰਜਰੂਰੀ ਨੋਰਥ ਕੋਰੀਆ ਜਿਹੇ ਦੇਸ਼ਾਂ ਵੱਲੋਂ ਥਰਮੋਨਿਉਕਲੀਅਰ ਐਕਸਪਲੋਜਨ ਕਰਨਾ ਅਤੇ ਗੈਰਜਰੂਰੀ ਅਫਗਾਨੀਸਤਾਨ ਜਾ ਗਲਫ ਵਿੱਚ ਲੜਾਈ ਦੇ ਦੌਰਾਨ ਬੰਬਾਰੀ ਕਰਨਾ ਹੈ ਜਿਸ ਨਾਲ ਵਾਤਾਵਰਣ ਵਿੱਚ ਪ੍ਰਦੂਸ਼ਨ ਦੇ ਤਤਵਾਂ ਨੂੰ ਇਖੱਠੇ ਹੋ ਕੇ ਇਸ ਬ੍ਰਾਉਨ ਹੇਜ ਨੂੰ ਬਣਾਇਆ ਹੈ।
ਦੋਆਬਾ ਕਾਲਜ ’ਚ ਏਸ਼ੀਅਨ ਬਰਾਊਨ ਹੇਜ ’ਤੇ ਸੈਮੀਨਾਰ ਆਯੋਜਿਤ



