ਮੋਰਿੰਡਾ, 10 ਸਤੰਬਰ (ਹਰਜਿੰਦਰ ਸਿੰਘ ਛਿੱਬਰ)- ਮਰਨ ਉਪਰੰਤ ਅੱਖਾਂ ਦਾਨ ਕਰਨ ਨਾਲ ਇੱਕ ਵਿਅਕਤੀ ਦੋ ਵਿਅਕਤੀਆਂ ਦੀ ਜਿੰਦਗੀ ’ਚ ਚਾਨਣ ਕਰ ਸਕਦਾ ਹੈ। ਉਪਰੋਤਕ ਸ਼ਬਦਾਂ ਦਾ ਪ੍ਰਗਟਾਵਾ ਡਾਕਟਰ ਰਸ਼ਮੀ ਬੇਦੀ ਐਸ.ਐਮ.ਓ. ਸਰਕਾਰੀ ਹਸਪਤਾਲ ਮੋਰਿੰਡਾ ਨੇ ਸਿਹਤ ਵਿਭਾਗ ਵੱਲੋ ਸਥਾਨਕ ਸਿਵਲ ਹਸਪਤਾਲ ਵਿੱਖੇ ਅੱਖਾਂ ਦਾਨ ਕਰਨ ਲਈ ਲਗਾਏ ਪੰਦਰਵਾੜੇ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਸ ਸਬੰਧੀ ਵਿਸਥਾਰ ਪੂਰਬਕ ਜਾਣਕਾਰੀ ਦਿੰਦਿਆਂ ਸੁਦੇਸ਼ ਕੁਮਾਰੀ ਨੇ ਦੱਸਿਆ ਕਿ ਅੱਖਾਂ ਦਾਨ ਕਰਨ ਲਈ ਲਗਾਇਆ ਇਹ ਪੰਦਰਵਾੜਾ 24 ਅਗਸਤ ਤੋਂ ਅਰੰਭ ਹੋ ਕੇ 8 ਸਤੰਬਰ ਤੱਕ ਚੱਲਿਆ। ਇਸ ਕੈਂਪ ਦੌਰਾਨ ਡਾ. ਸਨੇਹਪ੍ਰੀਤ ਅਤੇ ਡਾਕਟਰ ਸਵਦੀਪ ਕੌਰ ਨੇ ਲੋਕਾਂ ਨੂੰ ਅੱਖਾਂ ਦਾਨ ਕਰਨ ਲਈ ਵਿਸੇਸ ਤੌਰ ’ਤੇ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਇਸ ਕੈਂਪ ਨੂੰ ਸਫਲ ਬਣਾਉਣ ਲਈ ਸ਼ਹਿਰ ਨਿਵਾਸੀਆਂ ਤੋਂ ਇਲਾਵਾ ਸਮੂਹ ਸਟਾਫ ਮੈਬਰਾਂ ਨੇ ਸਹਿਯੋਗ ਕੀਤਾ। ਇਸ ਕੈਂਪ ਦੌਰਾਨ 35 ਲੋਕਾਂ ਨੇ ਮਰਨ ਉਪਰੰਤ ਅਪਣੀਆਂ ਅੱਖਾਂ ਦਾਨ ਕਰਨ ਲਈ ਪ੍ਰਣ ਪਤੱਰ ਭਰੇ। ਪੰਦਰਵਾੜ੍ਹੇ ਦੇ ਆਖਰੀ ਦਿਨ ਲੇਬਰ ਯੂਨੀਅਨ ਮੋਰਿੰਡਾ ਦੇ ਸਮੂਹ ਮੈਂਬਰਾਂ ਨੇ ਭਾਗ ਲਿਆ ਅਤੇ ਸ਼ਹਿਰ ’ਚ ਇਸ ਸਬੰਧੀ ਜਾਗਰੂਕਤਾ ਰੈਲੀ ਵੀ ਕੱਢੀ। ਅੱਖਾਂ ਦਾਨ ਕਰਨ ਲਈ ਲਗਾਏ ਇਸ ਪੰਦਰਵਾੜ੍ਹੇ ਦੌਰਾਨ ਅਪਥਾਲਮਿਕ ਅਫ਼ਸਰ ਡਾ. ਜਰਨੈਲ ਸਿੰਘ ਨੇ ਅੱਖਾਂ ਦਾਨ ਕਰਨ ਵਾਲਿਆਂ ਦੇ ਫਾਰਮ ਭਰੇ।
ਐਸ.ਐਮ.ਓ. ਡਾ. ਰਸ਼ਮੀ ਬੇਦੀ ਨੇ ਅੱਖਾਂ ਦਾਨ ਕਰਨ ਲਈ ਪ੍ਰੇਰਿਆ



