ਤਲਵੰਡੀ ਸਾਬੋ, 10 ਸਤੰਬਰ (ਰਾਮ ਰੇਸ਼ਮ ਨਥੇਹਾ)- ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਨਵੀਨ ਸਿੰਗਲਾ ਦੇ ਹੁਕਮਾਂ ‘ਤੇ ਬੀਤੇ ਸਮੇਂ ਤੋਂ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਆਰੰਭੀ ਮੁਹਿੰਮ ਤਹਿਤ ਨਾਰਕੋਟਿਕ ਸੈ¤ਲ ਨੂੰ ਅੱਜ ਇੱਕ ਸਫਲਤਾ ਉਦੋਂ ਮਿਲੀ ਜਦੋਂ ਹਰਿਆਣਾ ਤੋਂ 13 ਪੇਟੀਆਂ ਸ਼ਰਾਬ ਲਿਆ ਰਹੇ ਇੱਕ ਕਥਿਤ ਨਸ਼ਾ ਤਸਕਰ ਨੂੰ ਗੱਡੀ ਸਮੇਤ ਕਾਬੂ ਕਰ ਲਿਆ ਜਦੋਂਕਿ ਉਸਦਾ ਸਾਥੀ ਭੱਜਣ ਵਿੱਚ ਸਫਲ ਰਿਹਾ। ਦਰਜ ਮਾਮਲੇ ਅਨੁਸਾਰ ਨਾਰਕੋਟਿਕ ਸੈ¤ਲ ਦੇ ਏ. ਐ¤ਸ. ਆਈ ਗੋਰਾ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਪਿੰਡ ਤਿਉਣਾ ਪੁਜਾਰੀਆਂ ਕੋਲ ਹਰਿਆਣਾ ਦੇ ਸਿੰਘਪੁਰਾ ਵੱਲੋਂ ਆਉਂਦੀ ਸੜਕ ‘ਤੇ ਨਾਕੇਬੰਦੀ ਕੀਤੀ ਹੋਈ ਸੀ ਕਿ ਹੱਥ ਦੇਣ ਤੇ ਬਾਵਜੂਦ ਇੱਕ ਮਾਰੂਤੀ ਗੱਡੀ ਨੰ: ਡੀ. ਐ¤ਲ-6 ਸੀ. ਬੀ-1249 ਦਾ ਚਾਲਕ ਨਾਕਾ ਕਰਾਸ ਕਰ ਕੇ ਭੱਜਣ ਲੱਗਾ ਤਾਂ ਪੁਲਿਸ ਪਾਰਟੀ ਨੇ ਪਿੱਛਾ ਕਰਕੇ ਕਾਰ ਚਾਲਕ ਨੂੰ ਰੋਕਿਆ ਤਾਂ ਗੱਡੀ ਵਿੱਚੋਂ ਇੱਕ ਵਿਅਕਤੀ ਭੱਜ ਕੇ ਨਿੱਕਲਣ ਵਿੱਚ ਸਫਲ ਰਿਹਾ ਜਦੋਂਕਿ ਦੂਜੇ ਨੂੰ ਕਾਬੂ ਕਰ ਲ਼ਿਆ ਗਿਆ।
ਤਲਾਸ਼ੀ ਲੈਣ ਤੇ ਗੱਡੀ ਵਿੱਚੋਂ ਹਰਿਆਣਾ ਮਾਰਕਾ ਸ਼ਰਾਬ 10 ਪੇਟੀਆਂ ਸ਼ਹਿਨਾਈ ਤੇ 3 ਪੇਟੀਆਂ ਮਾਲਟਾ ਬਰਾਮਦ ਹੋਈਆਂ। ਕਥਿਤ ਦੋਸ਼ੀ ਦੀ ਪਛਾਣ ਵਿੱਕੀ ਸਿੰਘ ਵਾਸੀ ਰਾਮਗੜ੍ਹ ਭੂੰਦੜ ਵਜੋਂ ਹੋਈ ਹੈ। ਜਾਂਚ ਅਧਿਕਾਰੀ ਗੋਰਾ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਜਦੋਂਕਿ ਫਰਾਰ ਦੂਜੇ ਵਿਅਕਤੀ ਦੀ ਵੀ ਸ਼ਿਨਾਖਤ ਕੀਤੀ ਜਾ ਰਹੀ ਹੈ।
ਤਸਕਰ ਸ਼ਰਾਬ ਤੇ ਗੱਡੀ ਸਮੇਤ ਕਾਬੂ-ਸਾਥੀ ਫਰਾਰ



