June 23, 2026 8:03 pm

ਰਾਹੁਲ ਗਾਂਧੀ ਨੇ ਨੋਟਿਸ ਦਾ ਜਵਾਬ ਦੇਣ ਲਈ ਸੱਤ ਦਿਨਾਂ ਦਾ ਹੋਰ ਸਮਾਂ ਮੰਗਿਆ

ਨਵੀਂ ਦਿੱਲੀ, 4 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕੁਝ ਦਿਨ ਪਹਿਲਾਂ ਆਈ.ਐਸ.ਆਈ ਸਬੰਧੀ ਦਿੱਤੇ ਭਾਸ਼ਣ ‘ਤੇ ਨੋਟਿਸ ਦਾ ਜਵਾਬ ਦੇਣ ਲਈ ਚੋਣ ਕਮਿਸ਼ਨ ਤੋਂ ਹੋਰ ਸੱਤ ਦਿਨਾਂ ਦਾ ਜਵਾਬ ਮੰਗਿਆ ਹੈ। ਦਰਅਸਲ ਇਕ ਭਾਸ਼ਣ ਦੌਰਾਨ ਰਾਹੁਲ ਗਾਂਧੀ ਨੇ ਆਖਿਆ ਸੀ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ.ਆਈ ਮੁਜ਼ੱਫਰਨਗਰ ਦੇ ਦੰਗਾ ਪੀੜਤਾਂ ਦੇ ਸੰਪਰਕ ਵਿਚ ਹੈ।  ਚੋਣ ਕਮਿਸ਼ਨ ਵੱਲੋਂ ਉਨ੍ਹਾਂ ਦੇ ਇਸ ਬਿਆਨ ‘ਤੇ ਪਿਛਲੇ ਹਫ਼ਤੇ ਨੋਟਿਸ ਜਾਰੀ ਕਰਕੇ 4 ਨਵੰਬਰ 2013 ਤੱਕ ਜਵਾਬ ਦੇਣ ਲਈ ਆਖਿਆ ਸੀ। ਕਮਿਸ਼ਨ ਨੇ ਰਾਹੁਲ ਨੂੰ ਕਿਹਾ ਸੀ ਕਿ ਉਹ ਇਸ ਦਾ ਸਪਸ਼ਟੀਕਰਨ ਦੇਣ ਕਿ ਪਹਿਲੀ ਨਜ਼ਰ ਵਿਚ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨੂੰ ਲੈ ਕੇ ਉਨ੍ਹਾਂ ਖਿਲਾਫ਼ ਕਾਰਵਾਈ ਕਿਉਂ ਨਾ ਸ਼ੁਰੂ ਕੀਤੀ ਜਾਵੇ।

Send this to a friend