June 23, 2026 6:58 pm

ਇਰਾਨੀ ਕੱਟੜਪੰਥੀਆਂ ਨੇ ਕੀਤਾ ਅਮਰੀਕਾ ਵਿਰੋਧੀ ਪ੍ਰਦਰਸ਼ਨ

ਤਹਿਰਾਨ, 4 ਨਵੰਬਰ (ਵਿਸ਼ਵ ਵਾਰਤਾ)-ਇਰਾਨ ਦੇ ਕੱਟੜਪੰਥੀਆਂ ਨੇ ਤਹਿਰਾਨ ਸਥਿਤ ਅਮਰੀਕੀ ਦੂਤਾਵਾਸ ‘ਤੇ 1979 ਵਿਚ ਕਬਜ਼ਾ ਕੀਤੇ ਜਾਣ ਅਤੇ 52 ਅਮਰੀਕੀ ਰਾਜਨਾਇਕਾਂ ਨੂੰ ਬੰਦੀ ਬਣਾਉਣ ਦੀ ਘਟਨਾ ਦੀ ਵਰ੍ਹੇਗੰਢ ‘ਤੇ ਅੱਜ ਇਥੇ ਅਮਰੀਕਾ ਵਿਰੋਧੀ ਪ੍ਰਦਰਸ਼ਨ ਕੀਤਾ। ਦੱਸਿਆ ਜਾ ਰਿਹਾ ਹੈ ਕਿ ਕੱਟੜਪੰਥੀਆਂ ਦੇ ਇਸ ਪ੍ਰਦਰਸ਼ਨ ਦਾ ਉਦੇਸ਼ ਇਰਨ ਦੇ ਮੌਜੂਦਾ ਰਾਸ਼ਟਰਪਤੀ ਹਸਨ ਰੁਹਾਨੀ ਦੁਆਰਾ ਅਮਰੀਕਾ ਨਾਲ ਤਣਾਅ ਘੱਟ ਕਰਨ ਦੀ ਕੀਤੀ ਜਾ ਰਹੀ ਕੂਟਨੀਤਕ ਕੋਸ਼ਿਸ਼ ਨੂੰ ਨਾਕਾਮ ਕਰਨਾ ਹੈ। ਜ਼ਿਕਰਯੋਗ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਆਪਣੇ ਹੱਥਾਂ ਵਿਚ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ‘ਤੇ ਲਿਖਿਆ ਸੀ ਅਮਰੀਕਾ ਨੂੰ ਫਾਂਸੀ ਦੇਵੋ। ਪ੍ਰਦਰਸ਼ਨਕਾਰੀ ਆਪਣੇ ਹੱਥਾਂ ਵਿਚ ਝੰਡਾ ਫੜ ਕੇ ਨਾਅਰੇ ਲਗਾ ਰਹੇ ਸਨ। ਕੱਟੜਪੰਥੀਆਂ ਦੇ ਪ੍ਰਦਰਸ਼ਨ ਦਾ ਕਾਰਨ ਇਰਾਨ ਦੇ ਰਾਸ਼ਟਰਪਤੀ ਵਾਸ਼ਿੰਗਟਨ ਨਾਲ ਸਬੰਧਾਂ ਨੂੰ ਸੁਧਾਰਨਾ ਹੈ।

Send this to a friend