Skip to content
Independent perspectives. Global stories.
BREAKING

ਮਾਲਵਾ ਪੌਲੀਟੈਕਨਿਕ ਕਾਲਜ ਵਿਖੇ ਸਮਾਰਟ ਰੂਮ ਦਾ ਉਦਘਾਟਨ ਕਰਕੇ ਮਨਾਇਆ ਅਧਿਆਪਕ ਦਿਵਸ

Share this story

ਫਰੀਦਕੋਟ, 8 ਸਤੰਬਰ (ਗੁਰਜੀਤ ਰੋਮਾਣਾ)-ਮਾਲਵਾ ਪੌਲੀਟੈਕਨਿਕ ਕਾਲਜ ਵਿਖੇ ਭਾਰਤ ਦੇ ਭੂਤਪੂਰਵ ਰਾਸ.ਟਰਪਤੀ ਡਾ ਸਰਵਪਾਲੀ ਰਾਧਾਕ੍ਰਿਸਣਨ ਦੇ ਜਨਮ ਦਿਨ ਨੂੰ ਸਮਰਪਿਤ ਅਧਿਆਪਕ ਦਿਵਸ ਸਾਨਦਾਰ ਢੰਗ ਨਾਲ ਮਨਾਇਆ ਗਿਆ ਇਸ ਮੌਕੇ ਕਾਲਜ ਦੇ ਇਲੈਕਟ੍ਰੀਕਲ ਇੰਜ: ਵਿਭਾਗ ਵ¤ਲੋਂ ਤਿਆਰ ਕੀਤੇ ਗਏ ਸਮਾਰਟ ਰੂਮ ਦਾ ਉਧਘਾਟਨ ਇਸ ਸਮਾਗਮ ਦੇ ਮੁਖ ਮਹਿਮਾਨ, ਕਾਲਜ ਦੇ ਪ੍ਰਿੰਸੀਪਲ ਇੰਜ: ਬਲਕਾਰ ਸਿੰਘ ਬਰਾੜ ਵ¤ਲੋਂ ਕੀਤਾ ਗਿਆ ਇੰਜ: ਗੁਰਜੀਤ ਸਿੰਘ ਗਾਂਧੀ ਨੇ ਸੰਬੋਧਨ ਕਰਦਿਆਂ ਸਭ ਤੋਂ ਪਹਿਲਾਂ ਮੁ¤ਖ ਮਹਿਮਾਨ ਅਤੇ ਕਾਲਜ ਦੇ ਸਟਾਫ ਮੈਂਬਰਾਂ ਦਾ ਸਵਾਗਤ ਕਰਦਿਆਂ ਜੀ ਆਇਆਂ ਕਿਹਾ ਅਤੇ ਇਸ ਤੋਂ ਬਾਅਦ ਇਲੈਕਟ੍ਰੀਕਲ ਵਿਭਾਗ ਦੀਆਂ ਪ੍ਰਾਪਤੀਆਂ ਅਤੇ ਸਮਾਰਟ ਰੂਮ ਵਿ¤ਚ ਵਿਦਿਆਰਥੀਆਂ ਲਈ ਲਗਾਈਆਂ ਸੁਵੀਧਾਵਾਂ ਬਾਰੇ ਸਭ ਨੂੰ ਜਾਣੂ ਕਰਵਾਇਆ ਉਹਨਾ ਦ¤ਸਿਆ ਕਿ ਸਮਾਰਟ ਰੂਮ ਵਿ¤ਚ ਅਤਿ ਅਧੁਨਿਕ ਸੁਵਿਧਾਵਾਂ ਹਨ, ਜਿਸ ਵਿ¤ਚ ਪ੍ਰੋਜੈਕਟਰ, ਸਾਊਂਡ ਸਿਸਟਮ, ਵਾਈ ਫਾਈ ਆਦਿ ਸਾਮਿਲ ਹਨ, ਜੋ ਕਿ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਹੋਰ ਦਿਲਚਸਪ ਬਨਾਉਣ ਲਈ ਸਹਾਈ ਸਿ¤ਧ ਹੋਣਗੀਆਂ ਪ੍ਰਿੰਸੀਪਲ ਇੰਜ: ਬਲਕਾਰ ਸਿੰਘ ਬਰਾੜ ਨੇ ਇਲੈਕਟ੍ਰੀਕਲ ਇੰਜ: ਵਿਭਾਗ ਦੇ ਮੁਖੀ, ਸਟਾਫ, ਅਤੇ ਵਿਦਿਆਰਥੀਆਂ ਨੂੰ ਇਸ ਸਮਾਰਟ ਰੂਮ ਦੀ ਵਧਾਈ ਦਿ¤ਤੀ ਅਤੇ ਵਿਦਿਆਰਥੀਆਂ ਨੂੰ ਇਹਨਾਂ ਸਹੂਲਤਾਂ ਦਾ ਪੂਰਨ ਫਾਇਦਾ ਲੈ ਕੇ ਸਫਲਤਾ ਦੀਆਂ ਬੁਲੰਦੀਆਂ ਨੂੰ ਛੂਹਣ ਦੀ ਪ੍ਰੇਰਨਾ ਦਿ¤ਤੀ। ਇਸ ਮੌਕੇ ਇੰਜ: ਬਲਰਾਮ ਦਾਸ ਦੇਵਗਨ, ਇੰਜ: ਰਾਜਨ ਸਿੰਗਲਾ, ਇੰਜ: ਮਨਿੰਦਰ ਸਿੰਘ, ਇੰਜ: ਨਵਦੀਪ ਅਸੀਜਾ, ਇੰਜ: ਹਰਕੀਰਤ ਸਿੰਘ, ਇੰਜ: ਨਵੀਨ ਕੁਮਾਰ, ਇੰਜ: ਰਾਜਵਿੰਦਰ ਸਿੰਘ, ਇੰਜ: ਲਾਲਜੀਤ ਸਿੰਘ, ਇੰਜ: ਗੁਰਪ੍ਰੀਤ ਸਿੰਘ, ਇੰਜ: ਨਿਰਮਲ ਸਿੰਘ, ਇੰਜ: ਦਵਿੰਦਰ ਸਿੰਘ, ਅਤੇ ਸੁਪਰਡੈ¤ਟ ਜੀਤ ਸਿੰਘ ਆਦਿ ਹਾਜਰ ਸਨ।

WRITTEN BY