ਜਲੰਧਰ, 8 ਸਤੰਬਰ (ਪੰਜਾਬ ਟਾਇਮਜ਼ ਬਿਊਰੋ)-ਨਿਸ਼ਕਾਮ ਸੇਵਾ ਭਾਰਤੀ ਟਰੱਸਟ ਗੁਜਰਾਲ ਨਗਰ ਹਰ ਸਾਲ ਦੀ ਤਰਾਂ ਇਸ ਵਾਰ ਵੀ ਜ਼ਰੂਰਤਮੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਵਜੀਫੇ ਵੰਡੇਗਾ।
ਬੀਤੇ ਦਿਨ ਟਰੱਸਟ ਦੀ ਕਾਰਜਰਾਕਨੀ ਦੀ ਮੀਟਿੰਗ ਵਿੱਚ ਲਏ ਫੈਸਲੇ ਸਬੰਧੀ ਜਾਣਕਾਰੀ ਦਿੱਦੇ ਹਏ ਪ੍ਰਧਾਨ ਡਾ. ਰਵਿੰਦਰ ਸ਼ਰਮਾ ਨੇ ਦੱਸਿਆ ਕਿ ਵਜੀਫੇ ਲੈਣ ਦੇ ਇੱਛੁਕ ਸਕੂਲਾਂ ਅਤੇ ਕਾਲਜਾਂ ਦੇ ਜ਼ਰੂਰਤਮੰਦ ਵਿਦਿਆਰਥੀ ਟਰੱਸਟ ਦੇ ਦਫਤਰ 11 ਗੁਜਰਾਲ ਨਗਰ ਤੋਂ ਫਾਰਮ ਲੈ ਕੇ 15 ਦਿਨਾਂ ਦੇ ਅੰਦਰ ਜਮਾਂ ਕਰਵਾਉਣ। ਉਨਾਂ ਨੇ ਦੱਸਿਆ ਕਿ ਇਸ ਸਮਾਰੋਹ ਦੌਰਾਨ ਅਧਿਆਪਕ ਅਤੇ ਖਿਡਾਰੀ ਅਤੇ ਪੱਤਰਕਾਰਾਂ ਨੂੰ ਵਿਸ਼ੇਸ਼ ਸਨਾਮਨ ਦਿੱਤਾ ਜਾਵੇਗਾ।
ਨਿਸ਼ਕਾਮ ਸੇਵਾ ਭਾਰਤੀ ਟਰੱਸਟ ਇਸ ਸਾਲ ਵੀ ਵੰਡੇਗਾ ਵਜੀਫ਼ੇ



