ਨਵੀਂ ਦਿੱਲੀ, 1 ਨਵੰਬਰ (ਵਿਸ਼ਵ ਵਾਰਤਾ) : ਬਲਾਤਕਾਰ ਦੇ ਦੋਸ਼ ‘ਚ ਜੇਲ੍ਹ ਵਿਚ ਬੰਦ ਆਸਾਰਾਮ ਦੇ ਵਕੀਲ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਉਸ ਨੂੰ ਬੱਚਿਆਂ ਦਾ ਖੂਨ ਪੀਣ ਵਾਲੇ ਇਕ ਡ੍ਰੈਕੁਲਾ ਦੀ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ। ਇਹ ਗੱਲ ਮੀਡੀਆ ਕਵਰੇਜ ‘ਤੇ ਰੋਕ ਲਈ ਲਗਾਈ ਗਈ ਪਟੀਸ਼ਨ ‘ਤੇ ਸੁਣਵਾਈ ਦੌਰਾਨ ਕਹੀ ਗਈ। ਪ੍ਰੰਤੂ ਸੁਪਰੀਮ ਕੋਰਟ ਨੇ ਆਸਾਰਾਮ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ। ਸੁਪਰੀਮ ਕੋਰਟ ਨੇ ਕਿਹਾ ਕਿ ਉਹ ਮੀਡੀਆ ਨੂੰ ਕਿਸੇ ਵੀ ਮਾਮਲੇ ਦੀ ਕਰਵੇਜ ਲਈ ਨਹੀਂ ਰੋਕ ਸਕਦੀ, ਜੋ ਸੂਚਨਾਵਾਂ ਉਹ ਪੁਲਿਸ ਅਤੇ ਹੋਰ ਸਰੋਤਾਂ ਰਾਹੀਂ ਪ੍ਰਾਪਤ ਕਰਦੀ ਹੈ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਇਸ ਬੈਂਚ ਨੂੰ ਚੀਫ਼ ਜਸਟਿਸ ਪੀ ਸਤਿਆਸ਼ਿਵਮ ਹੇਡ ਕਰ ਰਹੇ ਹਨ। ਆਸਾਰਾਮ ਦੇ ਵਕੀਲ ਦਾ ਕਹਿਣਾ ਹੈ ਕਿ ਅਧਿਆਤਮਕ ਗੁਰੂ ਆਸਾਰਾਮ ਨੂੰ ਇਕ ਡ੍ਰੈਕੁਲਾ ਦੀ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਵਕੀਲ ਦਾ ਕਹਿਣਾ ਹੈ ਕਿ ਮੀਡੀਆ ਇਹ ਦਿਖਾ ਰਿਹਾ ਹੈ ਕਿ ਆਸਾਰਾਮ ਨੂੰ ਉਨ੍ਹਾਂ ਦੀ ਪਤਨੀ ਅਤੇ ਬੇਟੀ ਲੜਕੀਆਂ ਸਪਲਾਈ ਕਰਦੀਆਂ ਸਨ।