ਚੰਡੀਗੜ੍ਹ, 1 ਨਵੰਬਰ (ਵਿਸ਼ਵ ਵਾਰਤਾ)-ਪੰਜਾਬ ਦੇ ਸਿੱਖਿਆ ਵਿਭਾਗ ਨੇ ਅੱਜ ਸਕੂਲਾਂ ਵਿਚ ਦਿਵਾਲੀ ਤਿਉਹਾਰ ਮੌਕੇ 2 ਨਵੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਕੂਲੀ ਬੱਚਿਆਂ ਵਿਚ ਦੀਵਾਲੀ ਦੇ ਤਿਉਹਾਰ ਲਈ ਵਿਸ਼ੇਸ ਉਤਸ਼ਾਹ ਹੁੰਦਾ ਹੈ। ਇਸ ਲਈ ਦੀਵਾਲੀ ਤੋ ਇੱਕ ਦਿਨ ਪਹਿਲਾਂ 2 ਨਵੰਬਰ (ਸ਼ਨੀਵਾਰ) ਨੂੰ ਪੰਜਾਬ ਰਾਜ ਵਿਚਲੇ ਸਾਰੇ ਸਰਕਾਰੀ, ਮਾਨਤਾ ਪ੍ਰਾਪਤ ਅਤੇ ਗੈਰ ਸਰਕਾਰੀ ਸਕੂਲਾਂ ਵਿੱਚ ਛੁੱਟੀ ਰਹੇਗੀ।