Skip to content
Independent perspectives. Global stories.
BREAKING

ਰੂਪਨਗਰ ਪੁਲਿਸ ਵੱਲੋਂ ਨਸ਼ਿਆਂ ਸਬੰਧੀ 6 ਮੁੱਕਦਮੇ ਦਰਜ਼ : ਐਸ.ਐਸ.ਪੀ

Share this story

ਰੂਪਨਗਰ, 3 ਸਤੰਬਰ (ਗੁਰਸ਼ਰਨ ਸਿੰਘ ਗੁਲਸ਼ਨ)- ਰਾਜ ਬਚਨ ਸਿੰਘ ਸੰਧੂ, ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਰੂਪਨਗਰ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਚਲਾਈ ਗਈ ਮੁਹਿੰਮ ਨੂੰ ਹੋਰ ਤੇਜ਼ ਕੀਤਾ ਗਿਆ ਹੈ, ਜਿਸ ਦੇ ਫਲਸਵਰੂਪ ਇਸ ਹਫ਼ਤੇ ਦੌਰਾਨ 6 ਮੁੱਕਦਮੇ ਦਰਜ਼ ਕੀਤੇ ਗਏ ਹਨ ਅਤੇ 8 ਵਿਅਕਤੀਆਂ ਨੂੰ ਗਿਫ਼ਤਾਰ ਕੀਤਾ ਗਿਆ ਹੈ। ਜਿਹਨਾਂ ਪਾਸੋ 1 ਕਿੱਲੋਗ੍ਰਾਮ ਗਾਂਜਾ, 77.60 ਗ੍ਰਾਮ ਨਸ਼ੀਲਾ ਪਾਊਡਰ ਅਤੇ 43 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਜਾਣਕਾਰੀ ਦੱਸਿਆ ਕਿ ਨਸ਼ਿਆਂ ਖਿਲਾਫ ਇਸ ਮੁਹਿੰਮ ਤਹਿਤ ਮਨਵੀਰ ਸਿੰਘ ਬਾਜਵਾ, ਉ¤ਪ-ਕਪਤਾਨ ਪੁਲਿਸ (ਸਥਾਨਕ) ਰੂਪਨਗਰ ਦੇ ਦਿਸ਼ਾ ਨਿਰਦੇਸ਼ ਨਿਰਦੇਸ਼ਾਂ ਹੇਠ 2 ਸਤੰਬਰ ਨੂੰ ਸਹਾਇਕ ਥਾਣੇਦਾਰ ਤਰਲੋਚਨ ਸਿੰਘ 134/ਆਰ ਸਮਤ ਪੁਲਿਸ ਪਾਰਟੀ ਵੱਲੋਂ ਪੁਰਾਣੇ ਬਸ ਸਟੈਂਡ ਰੂਪਨਗਰ ਦੇ ਨਜ਼ਦੀਕ ਨਾਕਾਬੰਦੀ ਦੌਰਾਨ ਦੋਸ਼ੀ ਸੰਨੀ ਸਿੰਘ ਉਰਫ ਏਕਮ ਪੁੱਤਰ ਸੰਤੋਖ ਸਿੰਘ ਵਾਸੀ ਮਕਾਨ ਨੰ. ਜੀ.ਐਚ 5,7/194 ਗੇਟ ਨੰਬਰ 3, ਨੇੜੇ ਐਸ.ਟੀ. ਮਾਰਕਸ ਗਰਲ ਸਕੂਲ ਪੱਛਮੀ ਬਿਹਾਰ ਵੈਸਟ ਦਿੱਲੀ ਪਾਸੋ 43 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ ਹੈ, ਜਿਸ ਖਿਲਾਫ ਮੁਕੱਦਮਾ ਨੰ. 147 ਮਿਤੀ 02.09.2017 ਅ/ਧ 21-61-85 ਐਨ.ਡੀ.ਪੀ.ਐਸ.ਐਕਟ ਥਾਣਾ ਸਿਟੀ ਰੂਪਨਗਰ ਦਰਜ ਰਜਿਸਟਰ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਇਹ ਹੈਰੋਇਨ ਉਹ ਦਿੱਲੀ ਤੋਂ ਲੈ ਕੇ ਆਉਂਦਾ ਸੀ ਅਤੇ ਕਾਲਜਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਵੇਚਦਾ ਸੀ। ਦੋਸ਼ੀ ਨੂੰ ਅੱਜ 3 ਸਤੰਬਰ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਸ ਪਾਸੋ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।

WRITTEN BY