ਅਗਰਗੜ੍ਹ, 2 ਸਤੰਬਰ (ਸੁਖਵਿੰਦਰ ਸਿੰਘ ਅਟਵਾਲ)- ਪੂਰੇ ਦੇਸ ਅੰਦਰ ਮੁਸਲਿਮ ਭਾਈਚਾਰੇ ਵੱਲੋਂ ਈਦ-ਉਲ-ਜ਼ੂਹਾ ਯਾਨੀ ਬਕਰਾਈਦ ਦਾ ਤਿਉਹਾਰ ਪੂਰੇ ਜਾਹੋ-ਜਲਾਲ ਅਤੇ ਉਤਸਾਹ ਨਾਲ਼ ਮਨਾਇਆ ਗਿਆ, ਜਿਸ ਦੌਰਾਨ ਮੁਸਲਿਮ ਭਾਈਚਾਰੇ ਦੇ ਲੋਕਾਂ ਨੇਂ ਇੱਕ ਦੂਜੇ ਦੇ ਗਲੇ ਮਿਲਕੇ ਈਦ ਮੁਬਾਰਕ ਕਹਿੰਦਿਆਂ ਜਿੱਥੇ ਈਦ ਦੀਆਂ ਖੁਸੀਆਂ ਨੂੰ ਸਾਂਝਾ ਕੀਤਾ ਉਥੇ ਹੀ ਉਨ੍ਹਾਂ ਆਪਸੀ ਭਾਈਚਾਰਕ ਸਾਂਝ ਅਤੇ ਸਾਂਝੀਵਾਲਤਾ ਦਾ ਸੰਦੇਸ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਇੱਕ ਗੁਲਦਸ਼ਤੇ ਵਿੱਚ ਵੱਖ-ਵੱਖ ਤਰ੍ਹਾਂ ਦੇ ਫੁੱਲ ਹੁੰਦੇ ਹਨ, ਪਰ ਸਾਰਿਆਂ ਦਾ ਕੰਮ ਸੁਗੰਧੀਆਂ ਵੰਡਣਾ ਹੀ ਹੁੰਦਾ ਹੈ ਬਿਲਕੁੱਲ ਉਸੇ ਤਰ੍ਹਾਂ ਹੀ ਭਾਂਵੇ ਕਿ ਦੇਸ ਅੰਦਰ ਵੱਖ-ਵੱਖ ਧਰਮਾਂ, ਮਜ੍ਹਬਾ ਦੇ ਲੋਕ ਰਹਿੰਦੇ ਹਨ ਪਰ ਸਾਰੇ ਧਰਮ ਇਨਸਾਨ ਨੂੰ ਇਨਸਾਨ ਨਾਲ਼ ਪਿਆਰ ਅਤੇ ਬਹੁਤ ਹੀ ਪੁਰ-ਖਲੂਸ ਰਲ਼-ਮਿਲਕੇ ਰਹਿਣ ਦੀ ਹੀ ਪ੍ਰੇਰਨਾ ਦਿੰਦੇ ਹਨ।ਇਸ ਮੌਕੇ ਮੁਹੰਮਦ ਬਿਲਾਲ ਭੋਲਾ, ਗਾਇਕ ਅਕਬਰ ਆਲਮ, ਮੁਹੰਮਦ ਦਾਨਿਸ਼, ਮੁਹੰਮਦ ਤਾਰਿਕ, ਮੁਹੰਮਦ ਕਾਸ਼ਿਮ, ਮੁਨਸੀ ਫਾਰੂਕ, ਮੁਹੰਮਦ ਰਫ਼ੀਕ, ਜਗਰਾਜ ਖ਼ਾਨ, ਜਗਸੀਰ ਖ਼ਾਨ, ਮੁਹੰਮਦ ਮਾਰੂਫ਼ ਥਿੰਦ, ਫ਼ਾਰੂਖ ਖ਼ਾਨ, ਮੁਹੰਮਦ ਆਰਿਫ਼, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਾਜ਼ਰ ਮੁਸ਼ਲਿਮ ਭਾਈਚਾਰੇ ਦ ਲੋਕਾਂ ਨੇਂ ਨਮਾਜ਼ ਅਦਾ ਕੀਤੀ।