ਈਸਟ ਜ਼ੋਨ ਦੇ ਕਬੱਡੀ ਮੁਕਾਬਲਿਆਂ ’ਚ ਸਸਸ ਸਕੂਲ ਸ੍ਰੀ ਹਰਗੋਬਿੰਦਪੁਰ ਦੀ ਲੜਕੀਆਂ ਦੀ ਕਬੱਡੀ ਟੀਮ ਅੰਡਰ 14,17 ਅਤੇ 19 ’ਚ ਰਹੀ ਪਹਿਲੇ ਨੰਬਰ ’ਤੇ

ਕਾਦੀਆਂ, 31 ਅਗਸਤ (ਅਬਦੁਲ ਸਲਾਮ ਤਾਰੀ, ਰਾਜੂ ਖਹਿਰਾ)-ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਤੇ ਪੂਰੇ ਰਾਜ ਅੰਦਰ 70ਵੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਨੇੜਲੇ ਪਿੰਡ ਹਰਪੁਰਾ ਧੰਦੋਈ ਸਸਸ ਸਕੂਲ ਵਿਖੇ ਲੜਕੀਆਂ ਦੇ ਈਸਟ ਜੌਨ ਦੇ ਕਬੱਡੀ ਮੁਕਾਬਲੇ ਕਰਵਾਏ ਗਏ। ਇਸ ਮੌਕੇ ਤੇ ਪ੍ਰਿੰਸੀਪਲ ਰੰਜੀਵ ਅਰੌੜਾ ਵਲੌ ਰੱਸਮੀ ਤੌਰ ਤੇ ਮੁਕਾਬਲੇ ਸ਼ੁਰੂ ਕਰਵਾਏ ਗਏ। ਇਸ ਮੌਕੇ ਤੇ ਈਸਟ ਜੌਨ ਦੇ ਸਕੂਲਾਂ ਵਿੱਚ ਸਸਸ ਸਕੂਲ ਸ਼੍ਰੀ ਹਰਗੋਬਿੰਦਪੁਰ, ਮੀਰੀ ਪੀਰੀ ਅਕੈਡਮੀ, ਸਮਿਸ ਗਿਲ ਮੰਝ, ਇੰਟਰਨੈਸ਼ਨਲ ਸਕੂਲ ਘੁਮਾਣ, ਸਸਸ ਸਕੂਲ ਘੁਮਾਣ ਲੜਕੀਆਂ ,ਚੀਮਾ ਪਬਲਿਕ ਸਕੂਲ ਕਿਸ਼ਨ ਕੌਟ, ਆਦਿ ਸਕੂਲਾਂ ਨੇ ਭਾਗ ਲਿਆ। ਅੰਡਰ 14 ਚ ਸਸਸ ਸਕੂਲ ਸ਼੍ਰੀ ਹਰਗੋਬਿੰਦਪੁਰ ਪਹਿਲੇ ਅਤੇ ਸਮਿਸ ਗਿੱਲ ਮੰਝ ਦੂਜੇ ਨੰਬਰ ਤੇ ਰਿਹਾ ਇਸੇ ਤਰਾਂ ਅੰਡਰ 17 ਚ ਸ਼੍ਰੀ ਹਰਗੋਬਿੰਦਪੁਰ ਸਕੂਲ ਪਹਿਲੇ ਅਤੇ ਡੇਹਰੀਵਾਲ ਦਰੋਗਾ ਦੂਜੇ ਸਥਾਨ ਰਿਹਾ, ਅੰਡਰ 19 ਚ ਸ਼੍ਰੀ ਹਰਗੋਬਿੰਦਪੁਰ ਸਕੂਲ ਪਹਿਲੇ ਸਥਾਨ ਅਤੇ ਸਸਸ ਸਕੁਲ ਘੁਮਾਣ ਲੜਕੀਆਂ ਦੂਜੇ ਨੰਬਰ ਤੇ ਰਿਹਾ ।ਇਸ ਮੌਕੇ ਤੇ ਖਿਡਾਰੀਆਂ ਨੂੰ ਸੰਬੌਧਨ ਕਰਦੇ ਹੋਏ ਪ੍ਰਿੰਸੀਪਲ ਰੰਜੀਵ ਅਰੌੜਾ ਨੇ ਕਿਹਾ ਕਿ ਵਿਧਿਆਰਥੀਆਂ ਦੇ ਜੀਵਨ ਦਾ ਉਦੇਸ਼ ਪੜਾਈ ਹੈ ਪਰ ਮੁਕਾਬਲਿਆਂ ਦੇ ਇਸ ਯੁੱਗ ਵਿੱਚ ਵਿਧਾਰਥੀ ਦੇ ਸਰਵਪੱਖੀ ਵਿਕਾਸ ਲਈ ਖੇਡਾਂ ਬਹੁਤ ਜਰੂਰੀ ਹੈ।ਉਹਨਾਂ ਕਿਹਾ ਕਿ ਵਿਸ਼ੇਸ਼ ਤੌਰ ਤੇ ਲੜਕੀਆਂ ਨੂੰ ਸ਼ਰੀਰਿਕ ਅਤੇ ਮਾਨਸਿਕ ਤੌਰ ਤੇ ਸਿਹਤਮੰਦ ਰਹਿਣਾ ਚਾਹੀਦਾ ਹੈ ਤਾਂ ਜੌ ਉਹ ਆਪ ਹੀ ਆਪਣੀ ਸਮੱਸਿਆਂ ਦਾ ਹੱਲ ਕੱਢ ਸਕਣ। ਇਹਨਾਂ ਖੇਡਾਂ ਦਾ ਸੰਚਾਲਨ ਬਚਿੱਤਰ ਸਿੰਘ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ।
ਇਸ ਮੌਕੇ ਤੇ ਉਹਨਾਂ ਦੇ ਨਾਲ ਚੇਅਰਮੈਨ ਹਰਦੀਪ ਸਿੰਘ, ਡਾ ਅਸ਼ਵਨੀ ਕੁਮਾਰ, ਰਵਿੰਦਰ ਕੌਰ, ਜਸਵਿੰਦਰ ਕੌਰ, ਕਮਲਜੀਤ ਕੌਰ, ਸਰਪੰਚ, ਬਚਿੱਤਰ ਸਿੰਘ ਸੂਬਾ ਸਿੰਘ ਖੈਰਿਹਾ,ਰੂਪ ਸਿੰਘ ਗਗਨਦੀਪ ਸਿੰਘ, ਨਵਜੌਤ ਕੌਰ, ਰਮਿੰਦਰਦੀਪ ਕੋਰ,ਰੁਪਿੰਦਰ ਕੌਰ,ਜੋਗਾ ਸਿੰਘ, ਹਰਜੀਤ ਕੌਰ, ਹਰਜਿੰਦਰ ਕੁਮਾਰ, ਦਵਿੰਦਰ ਕੁਮਾਰੀ, ਗੁਬਖਸ਼ ਸਿੰਘ, ਸਵਿੰਦਰ ਸਿੰਘ ਦਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਬਿਕਰਮਜੀਤ ਸਿੰਘ, ਕਰਮਜੀਤ ਸਿੰਘ, ਬਲਵਿੰਦਰ ਸਿੰਘ, ਸਤਨਾਮ ਸਿੰਘ, ਨਿਰਮਲਜੀਤ ਸਿੰਘ, ਸੁਭੇਗ ਸਿੰਘ, ਆਦਿ ਮੌਜੂਦ ਸਨ।

Send this to a friend