ਜਲੰਧਰ, 31 ਅਗਸਤ (ਪੰਜਾਬ ਟਾਇਮਜ਼ ਬਿਊਰੋ)–ਦੋਆਬਾ ਕਾਲਜ ਦੇ ਯੋਗ ਅਤੇ ਧਿਆਨ ਕੇਂਦਰ ਵੱਲੋਂ ਆਤਮਨਿਰੀਖਣ ਅਤੇ ਆਤਮਨਿਯੰਤਰਨ ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਅਚਾਰਿਆ ਸਾਨੰਦ ਮੁਖ ਵਕਤਾ ਹਾਜਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਸ਼੍ਰੀ ਧਰੁਵ ਮਿਤੱਲ-ਸਹਖਚਾਨਚੀ ਕਾਲਜ ਪ੍ਰਬੰਧਕੀ ਸਮੀਤਿ, ਪ੍ਰਿੰ. ਡਾ. ਨਰੇਸ਼ ਕੁਮਾਰ ਧੀਮਾਨ, ਡਾ. ਰਘਬੀਰ ਸਿੰਘ-ਸੰਯੋਜਕ, ਪ੍ਰੋ. ਸੁਰੇਸ਼ ਮਾਗੋ, ਪ੍ਰੋ. ਪੁਨੀਤ ਕਾਲੜਾ, ਪ੍ਰਾਧਿਆਪਕਾਂ ਅਤੇ 70 ਵਿਦਿਆਰਥੀਆਂ ਨੇ ਕੀਤਾ। ਅਚਾਰਿਆ ਸਾਨੰਦ ਨੇ ਵਿਦਿਆਰਥੀਆਂ ਨੂੰ ਧਿਆਨ ਅਤੇ ਯੋਗ ਦੀ ਸਹਾਇਤਾ ਨਾਲ ਆਤਮਨਿਰੀਖਣ ਅਤੇ ਆਤਮਨਿਯੰਤਰਣ ਦੀ ਵਿਧੀ ਸਿਖਾਂਦੇ ਹੋਏ ਕਿਹਾ ਕਿ ਜੇਕਰ ਅਸੀਂ ਰੋਜ 10 ਮਿਨਟ ਸਵੇਰੇ ਸ਼ਾਮ ਧਿਆਨ ਦੀ ਅਵਸਥਾ ਵਿੱਚ ਬੈਠਿਏ ਅਤੇ ਸਾਹ ਯੋਗ ਦੀ ਪ੍ਰਕ੍ਰਿਆ ਦੁਆਰਾ ਲਈਏ ਤਾਂ 10 ਦਿਨਾਂ ਦੀ ਅੰਦਰ ਅਸੀਂ ਆਤਮਨਿਯੰਤਰਣ ਕਰਕੇ ਆਪਣੇ ਅੰਦਰ ਦੀ ਨਕਾਰਾਤਮਕ ਉਰਜਾ ਨੂੰ ਖਤਮ ਕਰ ਸਕਦੇ ਹਾਂ। ਉਨ੍ਹਾਂ ਉਦਾਹਰਣ ਦਿੰਦਿਆਂ ਕਿਹਾ ਕਿ ਜਿਨ੍ਹਾਂ ਨੂੰ ਗੁੱਸਾ ਆਉਂਦਾ ਹੈ ਉਹ ਇਕ ਪਰਚੀ ਤੇ ਗੁੱਸਾ ਸ਼ਬਦ ਲਿਖ ਕੇ ਆਪਣੀ ਕਮੀਜ ਦੀ ਜੇਬ ਵਿੱਚ ਰਖ ਲੈਣ ਅਤੇ ਇਸ ਪਰਚੀ ਨੂੰ ਦਿਨ ਵਿੱਚ ਪੰਜ ਬਾਰ ਜਰੂਰ ਦੇਖਣ, ਅਜਿਹਾ ਕਰਨ ਨਾਲ ਇਕ ਮਹੀਨੇ ਦੇ ਅੰਦਰ ਹੀ ਗੁੱਸੇ ਤੋਂ ਛੁਟਕਾਰਾ ਪਾ ਲਿਆ ਜਾਵੇਗਾ। ਸ਼੍ਰੀ ਧਰੁਵ ਮਿਤੱਲ ਨੇ ਵਿਦਿਆਰਥੀਆਂ ਨੂੰ ਦਿਨ ਵਿੱਚ ਘੱਟ ਤੋਂ ਘੱਟ ਇਕ ਬਾਰ ਧਿਆਨ ਅਤੇ ਯੋਗ ਕਰਨ ਲਈ ਪ੍ਰੇਰਿਆ। ਪ੍ਰਿੰ. ਡਾ. ਨਰੇਸ਼ ਕੁਮਾਰ ਧੀਮਾਨ ਨੇ ਵਿਦਿਆਰਥੀਆਂ ਨੂੰ ਭੁੱਖ ਅਤੇ ਤ੍ਰਿਪਤੀ ਭਾਵ ਦਾ ਅੰਤਰ ਸਮਝਾਇਆ। ਇਸਮ ੌਕੇ ਤੇ ਡਾ. ਨਰੇਸ਼ ਮਲਹੋਤਰਾ ਹਾਜਰ ਸਨ।