ਤਰਨ ਤਾਰਨ 30 ਅਗਸਤ (ਆਹਲੂਵਾਲੀਆ, ਖਾਰਾ) ਜ਼ਿਲ੍ਹਾ ਤਰਨ ਤਾਰਨ ਨੁੂੰ ਪੰਜਾਬ ਦਾ ਮਾਡਲ ਜ਼ਿਲ੍ਹਾ ਬਨਣ ਦਾ ਮਾਣ ਬਹੁਤ ਜਲਦੀ ਪ੍ਰਾਪਤ ਹੋ ਜਾਵੇਗਾ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਡਾ: ਧਰਮਵੀਰ ਅਗਨੀਹੋਤਰੀ ਹਲਕਾ ਵਿਧਾਇਕ, ਡਿਪਟੀ ਕਮਿਸ਼ਨਰ ਨਾਲ ਮੀਟਿੰਗ ਹੋਣ ਤੋ ਬਆਦ ਪੱਤਰਕਾਰਾਂ ਨਾਲ ਕੀਤਾ। ਉਨ੍ਹਾਂ ਕਿਹਾ ਕਿ ਸਵੱਛ ਭਾਰਤ ਅਭਿਆਨ ਹੇਠ ਖੁਲੇ ਵਿਚ ਸੋਚਾਲੇ ਜਾਣ ਤੋ ਮੁਕਤ ਕਰਨ ਲਈ ਵਿੱਢੀ ਗਈ ਮੁਹਿੰਮ ਨੂੰ ਇੱਕ ਮੂਵਮੈਂਟ ਬਣਾ ਕੇ ਇੱਕ ਮਾਡਲ ਜ਼ਿਲ੍ਹਾ ਬਣਾਇਆ ਜਾਵੇਗਾ। ਯਾਦ ਰੱਖਣ ਯੋਗ ਹੈ, ਕਿ ਤਰਨ ਤਾਰਨ ਸ਼ਹਿਰ ਚੰਡੀਗੜ੍ਹ ਤੋ ਬਆਦ ਪੰਜਾਬ ਦਾ ਪਹਿਲਾ ਸ਼ਹਿਰ ਹੈ, ਜਿਥੇ ਸਟਰੋਮ ਸੀਵਰੇਜ਼ ਪਾਇਆ ਗਿਆ ਹੈ। ਪੂਰੇ ਭਾਰਤ ਵਿਚ ਇਹ ਕਿਤੇ ਨਹੀ ਹੈ, ਜਿਵੇਂ ਮੁੰਬਈ ਸ਼ਹਿਰ ਦੋ ਦਿਨ ਵੱਰਖਾ ਹੋਣ ਨਾਲ ਡੁਬਿਆ ਪਿਆ ਹੈ। ਤਰਨ ਤਾਰਨ ਵਿਚ ਭਾਵੇਂ 1 ਮਹੀਨੇ ਮੀਹ ਪੈਦਾ ਰਹੇ ਇਥੇ ਸੜਕਾ ਤੇ ਇੱਕ ਬੂੰਦ ਪਾਣੀ ਵੀ ਜਮ੍ਹਾ ਨਹੀ ਹੋ ਸਕਦਾ ਕਿਉਕਿ ਇੱਕੇ ਸਟਰੌਂਮ ਸੀਵਰੇਜ਼ ਹੈ।