ਲੁਟੇਰਾ ਗਿਰੋਹ ਦੇ 3 ਬੰਦੇ ਕਾਬੂ-2 ਫਰਾਰ

ਜਲੰਧਰ, 30 ਅਗਸਤ (ਸੁਖਵਿੰਦਰ, ਅਮਿਤ)- ਹਥਿਆਰਾਂ ਦੇ ਜੋਰ ਤੇ ਆਮ ਲੋਕਾਂ ਕੋਲੋਂ ਲੁਟ-ਖੋਹ ਕਰਨ ਵਾਲੇ ਲੁਟੇਰਾ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕਰਨ ਵਿਚ ਥਾਣਾ ਲਾੰਬੜਾ ਪੁਲਿਸ ਨੂੰ ਵਡੀ ਸਫਲਤਾ ਪ੍ਰਾਪਤ ਹੋਈ ਹੈ,2 ਲੁਟੇਰੇ ਭਜਣ ਵਿਚ ਕਾਮਯਾਬ ਹੋ ਗਏ।ਇਹਨਾਂ ਕੋਲੋਂ ਪੁਲਿਸ ਦੁਆਰਾ 4 ਮੋਟਰਸਾਈਕਲ,16 ਮੋਬਾਇਲ ਫੋਨ,3 ਦਾਤਰ,1 ਬੇਸ ਬੈਟ ,ਇਕ ਲੋਹੇ ਦੀ ਰਾਡ ਅਤੇ ਨਸ਼ੀਲਾ ਪਦਾਰਥ ਬਰਾਮਦ ਕਰਨ ਸੰਬੰਧੀ ਖਬਰ ਪ੍ਰਾਪਤ ਹੋਈ ਹੈ।ਪਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਪੁਸ਼ਪ ਬਾਲੀ ਅਤੇ ਡੀ.ਐਸ. ਪੀ.ਸਰਬਜੀਤ ਰਾਏ ਨੇ ਦਸਿਆ ਕਿ ਮੁਖਬਿਰ ਦੁਆਰਾ ਦਿਤੀ ਗਈ ਸੂਚਨਾ ਦੇ ਆਧਾਰ ਤੇ ਪਿੰਡ ਪੁਆਰਾਂ ਨੇੜਲੀ ਪੁਲੀ ਤੇ ਨਾਕਾ ਲਗਾ ਕੇ ਉਕਤ ਮੁਲਜਮਾਂ ਨੂੰ ਪੁਲਿਸ ਦੁਆਰਾ ਕਾਬੂ ਕੀਤਾ ਗਿਆ। ਪੁਲਿਸ ਅਨੁਸਾਰ ਗਿਰੋਹ ਦੇ 3 ਮੈਂਬਰਾਂ ਸਰਬਜੀਤ ਸਿੰਘ ਵਾਸੀ ਪਿੰਡ ਮੀਰਪੁਰ ਜਟਾਂ ਨਵਾਂਸ਼ਹਿਰ,ਜੈ ਸਾਗਰ (ਬਿਹਾਰ) ਮੌਜੂਦਾ ਵਾਸੀ ਖੋਜੇਵਾਲ ਅਤੇ ਸੂਰਜ (ਬਿਹਾਰ) ਮੌਜੂਦਾ ਵਾਸੀ ਜੰਡੇ ਸਰਾਏ ਕਰਤਾਰਪੁਰ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ।ਪਰ ਇਹਨਾਂ ਦੇ 2 ਸਾਥੀ ਤਰਵਿੰਦਰ ਸਿੰਘ ਵਾਸੀ ਜਗਰਾਲ ਅਤੇ ਗੁਰਪ੍ਰੀਤ ਵਾਸੀ ਜਮਸ਼ੇਰ ਮੌਕੇ ਤੋਂ ਫਰਾਰ ਹੋਣ ਵਿਚ ਸਫਲ ਹੋ ਗਏ।ਅਫਸਰਾਂ ਨੇ ਦਸਿਆ ਕਿ ਲਗਭਗ ਇਹਨਾਂ ਸਾਰਿਆਂ ਤੇ ਪਹਿਲਾਂ ਵੀ ਵਖੋ-ਵਖ ਥਾਣਿਆਂ ਵਿਚ ਕੇਸ ਦਰਜ ਹਨ।ਪੁਲਿਸ ਦੁਆਰਾ ਫੜੇ ਗਏ ਮੁਲਜਮਾਂ ਤੋਂ ਪੁਛਗਿਛ ਕਰਕੇ ਗਿਰੋਹ ਦੇ ਬਾਕੀ ਮੈਂਬਰਾਂ ਨੂੰ ਫੜਨ ਸੰਬੰਧੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Send this to a friend