ਏਅਰ ਇੰਡੀਆ ਦੇ ਵਿਨਿਵੇਸ਼ ’ਤੇ ਫੈਸਲਾ ਜਲਦ : ਜੇਤਲੀ

ਨਵੀਂ ਦਿੱਲੀ- ਵਿਤ ਮੰਤਰੀ ਅਰੁਣ ਜੇਤਲੀ ਨੇ ਬੁਧਵਾਰ ਨੂੰ ਸੰਕੇਤ ਦਿਤਾ ਕਿ ਰਾਸ਼ਟਰੀ ਜਹਾਜ਼ ਕੰਪਨੀ ਏਅਰ ਇੰਡੀਆ ਦੇ ਵਿਨਿਵੇਸ਼ ‘ਤੇ ਜਲਦ ਫੈਸਲਾ ਕੀਤਾ ਜਾਵੇਗਾ। ਰਸਮੀ ਤੌਰ ‘ਤੇ 2 ਪਖਾਂ ਨੇ ਇਸ ਜਹਾਜ਼ ਕੰਪਨੀ ‘ਚ ਹਿਸੇਦਾਰੀ ਖਰੀਦਣ ਦੀ ਰੁਚੀ ਦਿਖਾਈ ਹੈ। ਜੇਤਲੀ ਦੀ ਅਗਵਾਈ ‘ਚ ਮੰਤਰੀਆਂ ਦਾ ਇਕ ਸਮੂਹ ਕਰਜ਼ੇ ਦੇ ਬੋਝ ਨਾਲ ਦਬੀ ਇਸ ਸਰਕਾਰੀ ਏਅਰ ਲਾਇਨਜ਼ ਕੰਪਨੀ ਨੂੰ ਕਿਸੇ ਚੁਣਵੀ ਕੰਪਨੀ ਨੂੰ ਵੇਚਣ ਦੇ ਤੌਰ ਤਰੀਕਿਆਂ ‘ਤੇ ਕੰਮ ਕਰ ਰਿਹਾ ਹੈ। ਏਅਰ ਇੰਡੀਆ ਬਹੁਤ ਸਮੇਂ ਤੋਂ ਘਾਟੇ ‘ਚ ਹੈ ਸਰਕਾਰ ਦੀ ਸਹਾਇਤਾ ‘ਤੇ ਚਲ ਰਹੀ ਹੈ। ਏਅਰ ਇੰਡੀਆ ਦੀ ਵਿਕਰੀ ਪ੍ਰਕਿਰਿਆ ਨੂੰ ਲੈ ਕੇ ਪੁਛੇ ਗਏ ਸਵਾਲ ‘ਤੇ ਜੇਤਲੀ ਨੇ ਕਿਹਾ ਕਿ ਇਹ ਫੈਸਲੇ ਤੇਜ਼ੀ ਨਾਲ ਹੋਣੇ ਚਾਹੀਦੇ ਹਨ, ਪਰ ਇਹ ਕੰਮ ਆਮ ਢੰਗ ਨਾਲ ਹੋਣੇ ਚਾਹੀਦੇ ਹਨ।

Send this to a friend