ਚੰਡੀਗੜ੍ਹ, 30 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਲੋਕ ਇਨਸਾਫ ਪਾਰਟੀ ਪ੍ਰਮੁਖ ਅਤੇ ਹਲਕਾ ਆਤਮ ਨਗਰ ਤੋ ਵਿਧਾਇਕ ਸਿਮਰਜੀਤ ਸਿੰਘ ਬੈਂਸ ਆਏ ਦਿਨ ਕਿਸੇ ਨਾ ਕਿਸੇ ਸਰਕਾਰੀ ਦਫਤਰ ਵਿਚ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਸੋਸ਼ਲ ਮੀਡੀਆ ਉਪਰ ਲਾਈਵ ਐਕਸ਼ਨ ਵਿਚ ਰਹਿੰਦੇ ਹਨ ਜਿਸਦੀ ਚਰਚਾ ਸਮੁਚੇ ਵਿਸ਼ਵ ਵਿਚ ਬੈਠੇ ਪੰਜਾਬੀਆਂ ਚ ਹਮੇਸ਼ਾ ਛਿੜੀ ਰਹਿੰਦੀ ਹੈ। ਕਲ? ਹਲਕਾ ਆਤਮ ਨਗਰ ਵਿਚ ਖੁਲ?ੇ ਪਾਸਪੋਰਟ ਦਫਤਰ ਵਿਚ ਏਜੰਟਾਂ ਵਲੋ ਫੈਲਾਈ ਜਾ ਰਹੀ ਰਿਸ਼ਵਤ ਖੋਰੀ ਵਿਰੁਧ ਜਿਵੇਂ ਹੀ ਵਿਧਾਇਕ ਬੈਂਸ ਨੇ ਆਪਣੀ ਟੀਮ ਨਾਲ ਛਾਪੇਮਾਰੀ ਕੀਤੀ ਤਿਓਂ ਹੀ ਇਸ ਲਾਈਵ ਐਕਸ਼ਨ ਦੀ ਵੀਡੀਓ ਸੋਸ਼ਲ ਮੀਡੀਆ ਦੇ ਉਪਰ ਅਗ ਵਾਂਗ ਫੈਲ ਗਈ। ਫੇਸਬੁਕ, ਵਾਟਸਐਪ ਅਤੇ ਟਵੀਟਰ ਉਤੇ ਫੈਲੀ ਇਹ ਵੀਡੀਓ ਜਿਥੇ ਵਿਦੇਸ਼ਾ ਵਿਚ ਵਸਦੇ ਪੰਜਾਬੀਆਂ ਵਿਚ ਚਰਚਾ ਦਾ ਵਿਸ਼ਾ ਬਣੀ ਰਹੀ ਉਥੇ ਹੀ ਦਿਲੀ ਦਰਬਾਰ ਵਿਚ ਵੀ ਬੈਂਸ ਦੇ ਇਸ ਐਕਸ਼ਨ ਪਲਾਨ ਨੇ ਸਰਕਾਰ ਦੇ ਕੰਨ ਖੋਲ ਦਿਤੇ। ਅਜ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਪੀ.ਏ ਨੇ ਵਿਧਾਇਕ ਬੈਂਸ ਨੂੰ ਖੁਦ ਫੋਨ ਕਰਕੇ ਇਸ ਐਕਸ਼ਨ ਪਲਾਨ ਲਈ ਹੌਸਲਾ ਅਫਜਾਈ ਕੀਤੀ ਉਥੇ ਹੀ ਵਧਾਈ ਵੀ ਦਿਤੀ ਅਤੇ ਬਿਨਾਂ ਕੋਈ ਵਕਤ ਜਾਇਆ ਕਰਦਿਆਂ ਇਸ ਬਾਬਤ ਫੌਰੀ ਜਾਂਚ ਦੇ ਹੁਕਮ ਦੇ ਦਿਤੇ।ਇਸ ਮੌਕੇ ਪਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਵਿਧਾਇਕ ਬੈਂਸ ਨੇ ਦਸਿਆ ਕਿ ਲੋਕ ਇਨਸਾਫ ਪਾਰਟੀ ਦੀ ਨੀਂਹ ਹੀ ਭ੍ਰਿਸ਼ਟਾਚਾਰ ਵਿਰੁਧ ਲੜਾਈ ਲੜਨ ਲਈ ਰਖੀ ਗਈ ਸੀ ਅਤੇ ਇਸ ਪਾਰਟੀ ਦਾ ਹਰ ਇਕ ਵਰਕਰ ਮਰਦੇ ਦਮ ਤਕ ਭ੍ਰਿਸ਼ਟਾਚਾਰ ਖਿਲਾਫ ਲੜਨ ਲਈ ਵਚਨਬਧ ਹੈ।ਉਨ੍ਹਾਂ ਨੂੰ ਪਾਸਪੋਰਟ ਦਫਤਰ ਵਿਚ ਫੈਲੇ ਭ੍ਰਿਸ਼ਟਾਚਾਰ ਬਾਰੇ ਕਈ ਦਿਨਾਂ ਤੋ ਸ਼ਿਕਾਇਤਾਂ ਮਿਲ ਰਹੀਆਂ ਸਨ ਅਤੇ ?ਿਸ ਬਾਬਤ ਕੇਂਦਰੀ ਮੰਤਰੀ ਦਾ ਫੌਰੀ ਐਕਸ਼ਨ ਲੈ ਕੇ ਜਾਂਚ ਦੇ ਹੁਕਮ ਦੇਣਾ ਆਪਣੇ ਆਪ ਵਿਚ ਇਕ ਮਿਸਾਲ ਹੈ। ਉਹਨਾਂ ਦਸਿਆ ਕਿ ਉਹਨਾਂ ਨੂੰ ਅਜੇ ਵੀ ਵਡੀ ਗਿਣਤੀ ਵਿਚ ਪਾਸਪੋਰਟ ਦਫਤਰ ਚ ਹੋਈ ਲੁਟ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਜਿਸ ਬਾਰੇ ਜਾਂਚ ਕਰਨ ਵਾਲੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾਵੇਗਾ। ਉਹਨਾਂ ਸੂਬਾ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਮਹਿਕਮੇ ਵਿਚ ਕਿਸੇ ਵੀ ਤਰਾਂ? ਦੀ ਰਿਸ਼ਵਤਖੋਰੀ ਚਲਦੀ ਹੈ ਤਾਂ ਲੋਕ ਇਨਸਾਫ ਪਾਰਟੀ ਦੇ ਦਫਤਰ ਸੰਪਰਕ ਕੀਤਾ ਜਾਵੇ ਜਿਸ ਤੇ ਸਖਤ ਐਕਸ਼ਨ ਲਿਆ ਜਾਵੇਗਾ।