ਰਿਜ਼ਰਵ ਬੈਂਕ ਦੀ ਸਾਲਾਨਾ ਰਿਪੋਰਟ ’ਚ 15.28 ਲੱਖ ਕਰੋੜ ਦੇ ਨੋਟ ਵਾਪਸੀ ਦਾ ਦਾਅਵਾ
ਨਵੀਂ ਦਿੱਲੀ, 30 ਅਗਸਤ- ਰਿਜ਼ਰਵ ਬੈਂਕ ਆਫ ਇੰਡੀਆ ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਹੈ ਕਿ ਨੋਟਬੰਦੀ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਪਿਛਲੇ ਸਾਲ ਰੱਦ ਕੀਤੇ ਗਏ 15.44 ਲੱਖ ਕਰੋੜ ਦੇ ਨੋਟਾਂ ’ਚੋਂ 15.28 ਲੱਖ ਕਰੋੜ ਦੇ ਨੋਟ ਬੈਂਕਾਂ ਵਿੱਚ ਵਾਪਿਸ ਆ ਗਏ ਹਨ। ਇਹ ਅੰਕੜਾ ਲਗਭਗ 99 ਫੀਸਦੀ ਬਣਦਾ ਹੈ। ਨੋਟਬੰਦੀ ਦੇ ਅੰਕੜੇ ਜਾਰੀ ਕਰਕੇ ਬੈਂਕ ਨੇ ਆਪਣੀ ਰਿਪੋਰਟ ‘ਚ ਦਸਿਆ ਕਿ ਨੋਟਬੰਦੀ ਦੌਰਾਨ 1000 ਰੁਪਏ ਦੇ 8.9 ਕਰੋੜ ਨੋਟ ਜਮਾ ਨਹੀਂ ਹੋ ਸਕਣਗੇ ਇਸ ਦੇ ਚਲਦੇ ਵਿਤ ਸਾਲ 17 ’ਚ ਨਵੇਂ ਨੋਟਾਂ ਦੀ ਪ੍ਰਿੰਟਿੰਗ ਕਾਸਟ ਦੋਗੁਣਾ ਤੋਂ ਜ਼ਿਆਦਾ ਵਧਾ ਕੇ 7,965 ਕਰੋੜ ਰੁਪਏ ਹੋ ਗਈ, ਜਦੋਂ ਕਿ ਵਿਤ ਸਾਲ 16 ‘ਚ ਇਸ ‘ਤੇ 3,421 ਕਰੋੜ ਰੁਪਏ ਖਰਚ ਹੋਇਆ ਸੀ। ਆਰ. ਬੀ. ਆਈ. ਦੇ ਅਨੁਸਾਰ ਮਾਰਚ 2017 ਤਕ 1000 ਰੁਪਏ ਦੇ ਕਰੀਬ 89 ਮਿਲਿਅਨ ਨੋਟ ਪ੍ਰਚਲਨ ‘ਚ ਸੀ, ਜਦੋਂ ਕਿ ਇਸ ਸਾਲ ਪਹਿਲਾਂ ਇਹ ਅੰਕੜੇ 6.33 ਵਿਲਿਅਨ ਦਾ ਰਿਹਾ ਸੀ।
ਕੇਂਦਰੀ ਬੈਂਕ ਨੇ ਕਿਹਾ ਕਿ ਨੋਟਬੰਦੀ ਤੋਂ ਬਾਅਦ ਹੁਣ ਕਰੰਸੀ ਡਿਮਾਡ ਨੂੰ 87 ਫੀਸਦੀ ਦੇ ਆਸਪਾਸ ਰਹੀ ਹੈ। ਮਾਰਚ 2017 ਤਕ ਸਾਲਾਨਾ ਆਧਾਰ ‘ਤੇ 86.4 ਫੀਸਦੀ ਕਰੰਸੀ ‘ਚੋਂ 73.4 ਫੀਸਦੀ ਹਿਸਾ 500 ਅਤੇ ਉਸ ‘ਤੋਂ ਉਪਰ ਦੇ ਮੂਲਵਰਗ ਵਾਲੇ ਨੋਟਾਂ ਦਾ ਸੀ ਇਸ ਦੇ ਨਾਲ ਹੀ ਮਾਰਚ 2017 ਤਕ 2000 ਹਜ਼ਾਰ ਦੇ ਨੋਟ ਕੁਲ ਸਰਕੁਲੇਸ਼ਨ ਦਾ 50.2 ਫੀਸਦੀ ਹਿਸਾ ਰਿਹਾ ਸੀ। ਆਰ. ਬੀ. ਆਈ. ਦਾ ਕਹਿਣਾ ਹੈ ਕਿ ਉਸ ਨੇ ਕੈਸ਼ਲੇਸ ਇਕਨਾਮੀ ਦੀ ਵਲ ਆਪਣੇ ਪ੍ਰਯਾਸਾਂ ‘ਚ ਤੇਜ਼ੀ ਦਿਖਾਈ ਹੈ। ਨਵੇਂ ਨੋਟ ਦੇ ਨਾਲ ਨਕਲੀ ਨੋਟ ਵੀ ਆਉਣਗੇ ਸਾਹਮਣੇ ਆਰ. ਬੀ. ਆਈ. ਦੀ ਰਿਪੋਰਟ ਦੇ ਮੁਤਾਬਕ ਸਿਸਟਮ ‘ਚ ਮਾਰਚ 2017 ਤਕ 7,62,072 ਨਕਲੀ ਨੋਟ ਫੜੇ ਗਏ। ਸਭ ਤੋਂ ਵਡੀ ਚਿੰਤਾ ਦੀ ਗਲ 2000 ਅਤੇ 500 ਰੁਪਏ ਦੀ ਨਵੇਂ ਡਿਜ਼ਾਇਨ ਦੇ ਵੀ ਨਕਲੀ ਨੋਟ ਵੀ ਸਾਹਮਣੇ ਆਉਣ ਦੀ ਵੀ ਹੈ। ਆਰ. ਬੀ. ਆਈ. ਦੇ ਮੁਤਾਬਕ 2000 ਰੁਪਏ ਦੇ ਨੋਟ ਦੀ ਨਵੀਂ ਡਿਜ਼ਾਇਨ ਦੇ 638 ਅਤੇ 500 ਰੁਪਏ ਦੇ ਨੋਟ ਦੀ ਨਵੇ ਡਿਜ਼ਾਇਨ ਦੇ 199 ਨਕਲੀ ਨੋਟ ਫੜੇ ਗਏ।