ਸਮਝਦਾਰੀ ਨਾਲ ਮੁਸਤੈਦੀ ਵਰਤ ਕੇ ਪਾਤੜਾਂ ਇਲਾਕੇ ’ਚ ਸ਼ਾਂਤੀ ਦੇ ਮਸੀਹਾ ਬਣੇ ਡੀ.ਐਸ.ਪੀ. ਤੇ ਉਪ ਮੰਡਲ ਮਜਿਸਟ੍ਰੇਟ ਪਾਤੜਾਂ

ਪਾਤੜਾਂ, 28 ਅਗਸਤ (ਹਰਭਜਨ ਮਹਿਰੋਕ)- ਡੇਰਾ ਮੁਖੀ ਨੂੰ ਸੀ.ਬੀ.ਆਈ ਦੀ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਪੰਜਾਬ ਅਤੇ ਹਰਿਆਣਾਂ ਵਿੱਚ ਵੱਡੀ ਪਧਰ ਤੇ ਹੋਈਆਂ ਹਿੰਸਕ ਵਾਰਦਾਤਾਂ ਅਤੇ ਅੱਗਜਨੀ ਦੀਆਂ ਘਟਨਾਵਾਂ ਨਾਲ ਜਿੱਥੇ ਜਾਨੀ ਨੁਕਸਾਨ ਹੋਇਆ ਉਥੇ ਹੀ ਕਰੋੜਾਂ ਰੁਪਏ ਦਾ ਮਾਲੀ ਨੁਕਸਾਨ ਵੀ ਹੋਇਆ ਹੈ ਪਰ ਪਾਤੜਾਂ ਇਲਾਕੇ ਵਿੱਚ ਉਪ ਪੁਲਿਸ ਕਪਤਾਨ ਦਵਿੰਦਰ ਸਿੰਘ ਅਤਰੀ , ਉਪ ਮੰਡਲ ਮਸਿਟੇਟ ਪਾਤੜਾਂ ਕਾਲਾ ਰਾਮ ਕਾਂਸਲ ਅਤੇ ਥਾਣਾਂ ਮੁਖੀ ਪਾਤੜਾਂ ਅਮਨਪਾਲ ਸਿੰਘ ਵਿਰਕ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਵਰਤੀ ਗਈ ਦਿਨ ਰਾਤ ਦੀ ਮੁਸਤੈਦੀ ਦੀ ਬਦੋਲਤ ਪਾਤੜਾਂ ਇਲਾਕੇ ਵਿੱਚ ਸ਼ਾਂਤੀ ਰਹਿਣ ਕਾਰਨ ਲੋਕਾਂ ਵੱਲੋਂ ਪ੍ਰਸ਼ਾਸ਼ਨ ਦੀ ਪ੍ਰਸੰਸਾਂ ਕੀਤੀ ਜਾ ਰਹੀ ਹੈ। ਦੱਸਣ ਯੋਗ ਹੈ ਕਿ ਡੇਰਾ ਸਿਰਸਾ ਦੇ ਪ੍ਰੇਮੀਆਂ ਚੋਂ ਪਾਤੜਾਂ ਇਲਾਕਾ ਵੀ ਇੱਕ ਵੱਡਾ ਇਨ੍ਹਾਂ ਦਾ ਗੜ੍ਹ ਰਿਹਾ ਹੈ ਇਸ ਤੋਂ ਇਲਾਵਾ ਇਸ ਇਲਾਕੇ ਦੀ ਹੱਦ ਹਰਿਆਣਾਂ ਨਾਲ ਲੱਗਣ ਕਾਰਨ ਇਸ ਇਲਾਕੇ ਵਿੱਚ ਸ਼ਾਤੀ ਕਾਇਮ ਰੱਖਣਾਂ ਵੱਡੀ ਚਣੌਤੀ ਬਣੀ ਹੋਈ ਸੀ ।ਡੇਰਾ ਮੁਖੀ ਦੇ ਚੱਲ ਰਹੇ ਇਸ ਮਾਮਲੇ ਨੂੰ ਲੈ ਕੇ ਪਾਤੜਾਂ ਇਲਾਕੇ ਦੇ ਰਾਜਨੀਤਕ ਆਗੂਆਂ ਅਤੇ ਸਾਰੇ ਧਾਰਮਿਕ ਆਗੂਆਂ ਨਾਲ ਉਪ ਪੁਲਿਸ ਕਪਤਾਨ ਪਾਤੜਾਂ ਵੱਲੋਂ ਮੀਟਿੰਗਾਂ ਕੀਤੀਆਂ ਗਈਆਂ ਅਤੇ ਪੁਲਿਸ ਦੀ ਇਸ ਪਹਿਲ ਕਦਮੀ ਦਾ ਸਾਰਥਿਕ ਹੁੰਗਾਰਾਂ ਦਿੰੰਿਦਆਂ ਲੋਕਾਂ ਨੇ ਇਲਾਕੇ ਵਿੱਚ ਸ਼ਾਤੀ ਬਣਾਈ ਰੱਖਣ ਲਈ ਹਰ ਤਰਾਂ ਸਾਥ ਦੇਣ ਦਾ ਯਕੀਨ ਦਵਇਆ ।25 ਅਗਸਤ ਨੂੰ ਡੇਰਾ ਮੁਖੀ ਦੇ ਫੈਸਲੇ ਨੂੰ ਲੈ ਕੇ ਡੇਰਾ ਸਿਰਸਾ ਦੇ ਪਾਤੜਾਂ ਨਾਮ ਚਰਚਾ ਘਰ ਵਿੱਚ ਵੀ ਬਹੁਤ ਸਾਰੇ ਡੇਰਾ ਪ੍ਰੇਮੀ ਮਰਦ ਤੇ ਔਰਤਾਂ ਇਕੱਠੀਆਂ ਹੋ ਗਈਆਂ ਜਿਸ ਦਾ ਪਤਾ ਲੱਗਦੇ ਹੀ ਇੱਥੇ ਪੁਲਿਸ ਫੋਰਸ ਸਮੇਤ ਪਹੁੰਚੇਂ ਉਪ ਪੁਲਿਸ ਕਪਤਾਨ ਦਵਿੰਦਰ ਸਿੰਘ ਅਤਰੀ ਨੇ ਡੇਰੇ ਦੇ ਪ੍ਰਬੰਧਕਾਂ ਨੂੰ ਸਮਝਾ ਕੇ ਆਪੋ ਆਪਣੀ ਘਰਾਂ ਨੂੰ ਭੇਜ ਦਿੱਤਾ ਅਤੇ ਜਿਉ ਹੀ ਡੇਰਾ ਮੁਖੀ ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ ਤਾਂ ਪ੍ਰਸ਼ਾਸ਼ਨ ਵੱਲੋਂ ਡੇਰੇ ਨੂੰ ਆਉਦੇ ਸਾਰੇ ਰਸਤੇ ਸੀਲ ਕਰ ਦਿੱਤੇ ਗਏ ਜਿਸ ਕਰਕੇ ਪਾਤੜਾਂ ਇਲਾਕੇ ਵਿੱਚ ਸ਼ਾਤੀ ਦਾ ਮਾਹੌਲ ਬਣਿਆ ਰਿਹਾ ਪਰ ਪਾਤੜਾਂ ਦੇ ਨਾਲ ਲੱਗਦੇ ਹੋਰ ਕਈ ਸ਼ਹਿਰਾਂ ਵਿੱਚ ਡੇਰਾ ਪ੍ਰੇਮੀਆਂ ਨੇ ਅਗਜ਼ਨੀ ਨਾਲ ਬਹੁਤ ਸਾਰਾ ਮਾਲੀ ਨੁਕਸਾਨ ਕੀਤਾ। ਪਾਤੜਾਂ ਇਲਾਕੇ ਦੇ ਲੋਕਾਂ ਨੇ ਪਾਤੜਾਂ ਇਲਾਕੇ ਵਿੱਚ ਅਮਨ ਅਮਾਨ ਬਣਾਈ ਰੱਖਣ ਲਈ ਉਪ ਪੁਲਿਸ ਕਪਤਾਨ ਪਾਤੜਾਂ ਦੀ ਪ੍ਰਸੰਸਾਂ ਕਰਦਿਆਂ ਕਿਹਾ ਹੈ ਕਿ ਜੇਕਰ ਇਸੇ ਤਰਾਂ ਹੀ ਹਰਿਆਣਾਂ ਅਤੇ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਪ੍ਰਸ਼ਾਸ਼ਨ ਵੱਲੋਂ ਮੁਸਤੈਦੀ ਵਰਤੀ ਗਈ ਹੁੰਦੀ ਤਾਂ ਜਾਨੀ ਮਾਲੀ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ।

Send this to a friend