May 26, 2026 9:55 am

ਕੋਟਕਪੂਰਾ ਵਿਚ ਚੋਥੇ ਦਿਨ ਵੀ ਕਰਫ਼ਿਊ ਜਾਰੀ

ਕੋਟਕਪੂਰਾ, 28 ਅਗਸਤ (ਚਰਨਦਾਸ ਗਰਗ, ਚੰਦਰ ਗਰਗ, ਸਤਨਾਮ ਸਿੰਘ)- ਪੰਜਾਬ ਭਰ ਦੇ ਹੋਰਨਾਂ ਸ਼ਹਿਰਾਂ ਦੀ ਤਰਾਂ ਕੋਟਕਪੂਰੇ ਨੂੰ ਵੀ ਕਰਫ਼ਿਊ ਦਾ ਸਾਹਮਣਾ 4 ਦਿਨ ਵੀ ਕਰਨਾ ਪਿਆ। ਅੱਜ ਸਜਾ ਵਾਲੇ ਦਿਨ ਪੁਲਿਸ ਪ੍ਰਸ਼ਾਸ਼ਨ ਇਸ ਮਾਮਲੇ ’ਚ ਕਿਸੇ ਤਰਾਂ ਦੀ ਢਿੱਲ ਨਹੀਂ ਵਰਤਣਾ ਚਾਹੁੰਦਾ, ਇਸ ਲਈ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਭਾਰੀ ਫੋਰਸ ਤਾਇਨਾਤ ਕੀਤੀ ਗਈ, ਬਾਅਦ ’ਚ ਸਾਰੇ ਸ਼ਹਿਰ ਵਿਚ ਕੱਲ੍ਹ ਸ਼ਾਮ 6 ਵਜੇ ਤੋਂ ਅੱਜ ਸਵੇਰੇ 9 ਵਜੇ ਤੱਕ ਕਰਫੀਊ ਦਾ ਐਲਾਨ ਕੀਤਾ ਗਿਆ । ਡਿਪਟੀ ਕਮਿਸ਼ਨਰ ਅਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਅੱਜ ਕੀਤੇ ਗਏ ਐਲਾਨ ਅਨੁਸਾਰ ਕਰਫੀਊ ਦੇ ਸਮੇਂ ’ਚ ਅਣਮਿੱਥੇ ਸਮੇਂ ਲਈ ਵਾਧਾ ਕਰ ਦਿੱਤਾ ਗਿਆ ਜੋ 4 ਦਿਨ ਵੀ ਜਾਰੀ ਰਿਹਾ। ਅੱਜ ਸਵੇਰੇ 8 ਵਜੇ ਤੋਂ ਹੀ ਪੁਲਸ ਨੇ ਪੂਰੇ ਸ਼ਹਿਰ ਵਿਚ ਕਿਸੇ ਨੂੰ ਦੁਕਾਨਾਂ ਜਾ ਘਰੋ ਬਾਹਰ ਨਹੀ ਜਾਣ ਦਿੱਤਾ ਗਿਆ ਜਿਸ ਨਾਲ ਲੋਕ ਘਰਾਂ ਵਿਚ ਹੀ ਦੁਬਕੇ ਰਹੇ। ਜਿਲਾ ਪੁਲਿਸ ਮੁਖੀ ਫਰੀਦਕੋਟ ਡਾ. ਨਾਨਕ ਸਿੰਘ ਨੇ ਸਾਰੀ ਸਥਿਤੀ ਦਾ ਮੁਆਇਨਾ ਕੀਤਾ। ਸ਼ਹਿਰ ਦੇ ਬੱਤੀਆਂ ਵਾਲਾ ਚੌਂਕ ਸਮੇਤ ਹੋਰ ਮਹੱਤਵਪੂਰਨ ਸਥਾਨਾਂ ’ਤੇ ਭਾਰੀ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਹਨ। ਅੱਜ ਲਗਾਤਾਰ 4 ਦਿਨ ਵੀ ਬੱਸਾਂ ਅਤੇ ਰੇਲਗੱਡੀਆਂ ਦਾ ਆਉਣਾ ਜਾਣਾ ਬੰਦ ਰਿਹਾ। ਜਿਸ ਕਾਰਨ ਬਾਹਰ ਆਉਣ ਵਾਲੇ ਲੋਕਾਂ ਅਤੇ ਮਰੀਜ਼ਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦੀਆਂ ਮੁੱਖ ਸੜਕਾਂ, ਬਜ਼ਾਰ ਅਤੇ ਬੱਸ ਅੱਡੇ ਸੁੰਨਸਾਨ ਰਹੇ। ਸੁਰੱਖਿਆ ਕਰਮੀਆਂ ਵੱਲੋਂ ਸ਼ਹਿਰ ’ਚ ਆਉਣ ਵਾਲੇ ਸਾਰੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਥਾਨਕ ਨਵਾਂ ਬੱਸ ਅੱਡਾ ਵਿਖੇ ਸਰਕਾਰੀ ਕੰਮਾਂ ਲਈ ਰੋਕੀਆਂ ਗਈਆਂ ਪੀ.ਆਰ.ਟੀ.ਸੀ ਦੀਆਂ ਬੱਸਾਂ ਦੇ ਮੁਲਾਜ਼ਮ ਸਵੇਰ ਤੋਂ ਡਿਊਟੀ ’ਤੇ ਤਾਇਨਾਤ ਹਨ। ਬਜਾਰ ਅਤੇ ਸ਼ਹਿਰ ਦੀਆਂ ਹੋਰ ਅਹਿਮ ਥਾਵਾਂ ’ਤੇ ਭਾਂਵੇ ਸੁੰਨਸਾਨ ਪਸਰੀ ਰਹੀ ਪਰ ਗਲੀ-ਮੁਹੱਲਿਆਂ ’ਚ ਆਪੋ-ਆਪਣੇ ਸ਼ੋਂਕ ਮੁਤਾਬਿਕ ਤਾਸ਼ ਜਾਂ ਕ੍ਰਿਕਟ ਵਰਗੀਆਂ ਖੇਡਾਂ ਨਾਲ ਲੋਕ ਸਮਾਂ ਲੰਘਾਉਂਦੇ ਵੀ ਅੱਜ ਨਹੀ ਵੇਖੇ ਗਏ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਿੰਡ ਜਾਂ ਸ਼ਹਿਰ ’ਚ ਗਲਤ ਅਨਸਰਾਂ ਅਤੇ ਭੜਕਾਊ ਗੱਲਾਂ ਕਰਨ ਵਾਲਿਆਂ ਖਿਲਾਫ ਸਖਤੀ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਪਿੰਡਾਂ ਅਤੇ ਸ਼ਹਿਰਾਂ ’ਚ ਜਰੂਰੀ ਵਸਤੂਆਂ ਜਿਵੇਂ ਕਿ ਦੁੱਧ, ਸਬਜ਼ੀਆਂ ਆਦਿ ਵੇਚਣ ਤੇ ਖ੍ਰੀਦਣ ਵਾਲਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਲਾ ਪੁਲਸ ਮੁਖ਼ੀ ਤੇ ਕੋਟਕਪੂਰਾ ਵਿਖੇ ਤੈਨਾਤ ਡੀ ਐਸ ਪੀ ਸੁਖਦੇਵ ਸਿੰਘ ਬਰਾੜ ਨੇ ਦੱਸਿਆ ਕਿ 6 ਤੋ 9 ਤੱਕ ਖੁੱਲ ਦੇ ਦਿੱਤੀ ਗਈ ਹੈ।

Send this to a friend