ਝਬਾਲ, 28 ਅਗਸਤ (ਹਰਦੀਪ ਸਿੰਘ ਜਤਿੰਦਰ ਸ਼ਰਮਾਂ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਦੇ ਜੱਦੀ ਪਿੰਡ ਮੂਸੇ ਕਲਾਂ (ਜ਼ਿਲ੍ਹਾ ਤਰਨ ਤਾਰਨ) ਵਿਖੇ ਹਰ ਸਾਲ ਦੀ ਤਰਾਂ ਬਾਦਲ ਪਰਿਵਾਰ ਵਲੋਂ ਆਪਣੇ ਵਡੇਰਿਆਂ ਦੇ ਪਿੰਡ ਮੂਸੇ ਵਿਖੇ ਬਾਬਾ ਨੰਦ ਸਿੰਘ ਦੀ ਸਲਾਨਾ ਬਰਸੀ ਮੌਕੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ,ਆਪਣੇ ਪੁੱਤਰ ਅਨੰਤਬੀਰ ੀਸੰਘ ਬਾਦਲ ਤੇ ਸਾਬਕਾ ਮਾਲ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ ਨੇ ਬਾਬਾ ਨੰਦ ਸਿੰਘ ਦੀ ਬਰਸੀ ਮੌਕੇ ਰਖਵਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਵਿੱਚ ਹਾਜ਼ਰੀ ਭਰੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਸਵੇਰੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਅਤੇ ਰਾਗੀ ਜਥਿਆਂ ਵੱਲੋਂ ਕੀਤੇ ਗਏ ਸ਼ਬਦ ਗਾਇਨ ਦਾ ਆਨੰਦ ਮਾਣਿਆ। ਇਸ ਮੌਕੇ ਬਾਬਾ ਗੁਰਸੇਵਕ ਸਿੰਘ ਗੁਰੂਵਾਲੀ ਵਾਲੇ,ਜਨਰਲ ਕੌਸਲ ਮੈਬਰ ਸ੍ਰੋਮਣੀ ਅਕਾਲੀ ਦਲ ਗੁਰਲਾਲ ਸਿੰਘ ਦੋਬਲੀਆਂ, ਡਾ: ਸੁਖਦੇਵ ਸਿੰਘ,ਸਾਬਕਾ ਯੂਥ ਸ੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਜਗਜੀਤ ਸਿੰਘ ਮਾਲੂਵਾਲ, ਅਰਵਿੰਦਰਪਾਲ ਸਿੰਘ ਰਾਜੂ ਝਬਾਲ ,ਸਾਬਕਾ ਸਰਪੰਚ ਬਲਵਿੰਦਰ ਸਿੰਘ ਬਾਬਾ ਲੰਗਾਹ, ਮਨਜੀਤ ਸਿੰਘ ਝਬਾਲ ਖੁਰਦ, ਪੂਰਨ ਸਿੰਘ ਝਬਾਲ, ਰਾਣਾ ਪ੍ਰਾਪਰਟੀ ਡੀਲਰ, ਡਾ: ਸੁਖਵੰਤ ਸਿੰਘ ਆੜਤੀ ਗੱਗੋਬੂਹਾ, ਸ੍ਰ ਗੁਰਿੰਦਰ ਸਿੰਘ ਬਾਬਾ ਲੰਗਾਹ ਅਤੇ ਵੱਡੀ ਗਿਣਤੀ ਵਿੱਚ ਪਿੰਡ ਮੂਸੇ ਦੇ ਲੋਕ ਹਾਜ਼ਿਰ ਸਨ।