May 23, 2026 3:36 am

ਡੇਰਾ ਪ੍ਰੇਮੀ ਮੁਖਧਾਰਾ ’ਚ ਸ਼ਾਮਿਲ ਹੋਣ : ਦਮਦਮੀ ਟਕਸਾਲ

ਅੰਮ੍ਰਿਤਸਰ, 28 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਦਮਦਮੀ ਟਕਸਾਲ ਦੇ ਮੁਖੀ ਸੰਤ ਹਰਨਾਮ ਸਿੰਘ ਖ਼ਾਲਸਾ ਨੇ ਡੇਰਾ ਸਿਰਸਾ ਦੇ ਮੁਖੀ ਨੂੰ ਸੀਬੀਆਈ ਅਦਾਲਤ ਵਲੋਂ ਸੁਣਾਈ ਗਈ ਸਜਾ ਦੇ ਫੈਸਲੇ ਉਪਰੰਤ ਕਿਹਾ ਕਿ ਡੇਰਾ ਮੁਖੀ ਦਾ ਸਚ ਸਭ ਦੇ ਸਾਹਮਣੇ ਆ ਗਿਆ ਹੈ। ਉਹਨਾਂ ਦਾ ਸਦਾ ਦਿਤਾ। ਉਹਨਾਂ ਸਿਖ ਪੰਥ ਦੀਆਂ ਧਾਰਮਿਕ ਅਤੇ ਰਾਜਸੀ ਜਥੇਬੰਦੀਆਂ ਨੂੰ ਡੇਰਾ ਪ੍ਰੇਮੀਆਂ ਨੂੰ ਪੰਥ ਦੀ ਮੁਖਧਾਰਾ ਵਿਚ ਲਿਆਉਣ ਪ੍ਰਤੀ ਹਰ ਤਰਾਂ ਦਾ ਯਤਨ ਅਤੇ ਕਾਰਜ ਅਰੰਭਣ ਦੀ ਵੀ ਅਪੀਲ ਕੀਤੀ ਹੈ।ਉਹਨਾਂ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਅਦਾਲਤੀ ਫੈਸਲਾ ਡੇਰਾ ਮੁਖੀ ਦੀਆਂ ਵਧੀਕੀਆਂ ਤੋਂ ਪੀੜਤ ਲੋਕਾਂ ਦੇ ਮਨਾਂ ਨੂੰ ਵੀ ਧਰਵਾਸ ਮਿਲਿਆ ਹੈ।ਅਤੇ ਸਿਖ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ। ਸਜਾ ਮਿਲਣ ਨਾਲ ਅਧਿਆਤਮਕ ਆਗੂ ਹੋਣ ਦਾ ਢੌਂਗ ਰਚਣ ਵਾਲੇ ਡੇਰਾ ਸਿਰਸਾ ਮੁਖੀ ਦਾ ਅਸਲੀ ਚਿਹਰਾ ਸਮਾਜ ਦੇ ਸਾਹਮਣੇ ਪੂਰੀ ਤਰਾਂ ਬੇਨਕਾਬ ਹੋਗਿਆ ਹੈ।ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸ਼ੋਸ਼ਣ ਕਰਨ ਅਤੇ ਸ਼ਰਧਾ ਦਾ ਨਜਾਇਜ਼ ਫਾਇਦਾ ਉਠਾਉਣ ਵਾਲੇ ਅਜਿਹੇ ਅਖੌਤੀ ਧਾਰਮਿਕ ਆਗੂਆਂ ਉਤੇ ਸਰਕਾਰਾਂ ਅਤੇ ਅਦਾਲਤਾਂ ਵਲੋਂ ਸਖ਼ਤ ਫੈਸਲੇ ਲੈ ਕੇ ਸ਼ਿਕੰਜਾ ਕਸਣ ਨਾਲ ਲੋਕਾਂ ‘ਚ ਵਿਸ਼ਵਾਸ ਦੀ ਭਾਵਨਾ ਪੈਦਾ ਹੋਈ ਹੈ।ਉਹਨਾਂ ਕਿਹਾ ਕਿ ਉਕਤ ਡੇਰਾ ਮੁਖੀ ਵਲੋਂ ਕੀਤੀਆਂ ਜਾਂਦੀਆਂ ਪੰਥ ਵਿਰੋਧੀ ਸਰਗਰਮੀਆਂ, ਪਾਖੰਡੀ ਅਤੇ ਇਤਰਾਜ਼ਯੋਗ ਗਤੀਵਿਧੀਆਂ ਪ੍ਰਤੀ ਸਿਖ ਪੰਥ ਨੇ ਹਮੇਸ਼ਾਂ ਵਿਰੋਧ ਕੀਤਾ ਅਤੇ ਲੋਕਾਂ ਨੂੰ ਸੁਚੇਤ ਕਰਦੀ ਆਈ ਹੈ।ਉਨ•ਾਂ ਕਿਹਾ ਕਿ ਅਠ ਸਾਲ ਪਹਿਲਾਂ ਡੇਰਾ ਮੁਖੀ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚ ਕੇ ਸਿਖ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾਈ ਗਈ ਸੀ।ਜਿਸ ਦਾ ਵਿਰੋਧ ਕਰਨ ‘ਤੇ ਡੇਰੇ ਵਲ਼ੋਂ ਤਿੰਨ ਸਿੰਘਾਂ ਨੂੰ ਸ਼ਹੀਦ ਵੀ ਕੀਤਾ ਗਿਆ ਜਿਸ ਪ੍ਰਤੀ ਕੇਸ ਨੂੰ ਮੁੜ ਖੋਲ ਦਿਆਂ ਕਾਨੂੰਨੀ ਪ੍ਰਕਿਰਿਆ ਮੁੜ ਚਾਲੂ ਕਰ ਕੇ ਪੀੜਤਾਂ ਨੂੰ ਇਨਸਾਫ਼ ਦਿਵਾਇਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਸਿਖ ਪੰਥ ਨੇ ਜ਼ਾਬਤੇ ਵਿਚ ਰਹਿ ਕੇ ਡੇਰਾ ਬਨਾਮ ਸਿਖ ਮਾਹੌਲ ਬਣਾਉਣ ਦੇ ਸ਼ਰਾਰਤੀ ਅਨਸਰਾਂ ਅਤੇ ਸਿਖ ਵਿਰੋਧੀ ਏਜੰਸੀਆਂ ਦੇ ਸਭ ਮਨਸੂਬੇ ਫੇਲ• ਕਰਦਿਤੇ ਹਨ। ਉਹਨਾਂ ਖਦਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਭਵਿਖ ਦੌਰਾਨ ਵੀ ਡੇਰਾ ਬਨਾਮ ਸਿਖ ਮਾਹੌਲ ਬਣਾਉਣ ਦੇ ਯਤਨਾਂ ਨੂੰ ਪੂਰੀ ਤਰਾਂ ਨਕਾਰਨ ਪ੍ਰਤੀ ਸਰਕਾਰ ਨੂੰ ਸਖ਼ਤ ਕਦਮ ਚੁਕਣੇ ਚਾਹੀਦੇ ਹਨ।

Send this to a friend