ਸ਼ਾਹਕੋਟ, 25 ਅਗਸਤ (ਸੁਰਿੰਦਰ ਸਿੰਘ ਖਾਲਸਾ)-ਸੈਨਿਕ ਭਵਨ ਸ਼ਾਹਕੋਟ ਵਿਖੇ ਲੇਟ ਮੇਜਰ ਸੁਰਿੰਦਰ ਸਿੰਘ ਦੀ ਯਾਦ ਵਿੱਚ ਖੋਲ੍ਹੀ ਗਈ ਸੀ.ਐਸ.ਡੀ. ਕੰਟੀਨ ਦਾ ਸ਼੍ਰੀਮਤੀ ਨਵਨੀਤ ਕੌਰ ਬੱਲ ਐਸ.ਡੀ.ਐੱਮ. ਸ਼ਾਹਕੋਟ ਵੱਲੋਂ ਦੌਰਾ ਕੀਤਾ ਗਿਆ । ਇਸ ਮੌਕੇ ਐਕਸ ਸਰਵਿਸਮੈਨ ਵੈਲਫੇਅਰ ਸੁਸਾਇਟੀ ਸ਼ਾਹਕੋਟ ਦੇ ਪ੍ਰਧਾਨ ਸੁਰਿੰਦਰ ਸਿੰਘ ਵਿਰਦੀ ਦੀ ਅਗਵਾਈ ’ਚ ਕੰਟੀਨ ਦੇ ਸਟਾਫ਼ ਅਤੇ ਸਾਬਕਾ ਫੌਜੀਆਂ ਵੱਲੋਂ ਸ਼੍ਰੀਮਤੀ ਬੱਲ ਦਾ ਸਵਾਗਤ ਕੀਤਾ ਗਿਆ । ਇਸ ਮੌਕੇ ਐਸ.ਡੀ.ਐੱਮ. ਬੱਲ ਨੇ ਕੰਟੀਨ ਦੇ ਕੰਮ-ਕਾਜ ਬਾਰੇ ਜਾਣਕਾਰੀ ਹਾਸਲ ਕੀਤੀ । ਇਸ ਮੌਕੇ ਪ੍ਰਧਾਨ ਸੁਰਿੰਦਰ ਸਿੰਘ ਵਿਰਦੀ ਨੇ ਦੱਸਿਆ ਕਿ ਪਹਿਲਾ ਇਹ ਕੰਟੀਨ ਹਫ਼ਤੇ ਵਿੱਚ ਕੇਵਲ ਇੱਕ ਦਿਨ ਹੀ ਖੋਲ੍ਹੀ ਜਾਂਦੀ ਸੀ, ਪਰ ਹੁਣ ਇਹ ਕੰਟੀਨ ਹਫ਼ਤੇ ਵਿੱਚ ਪੂਰੇ ਸੱਤ ਦਿਨ ਖੋਲ੍ਹੀ ਜਾਂਦੀ ਹੈ । ਉਨ੍ਹਾਂ ਦੱਸਿਆ ਕਿ ਇਸ ਕੰਟੀਨ ਦੇ ਪਹਿਲਾ 500 ਮੈਂਬਰ ਸਨ, ਪਰ ਹੁਣ ਮੋਗਾ, ਧਰਮਕੋਟ ਆਦਿ ਸ਼ਹਿਰਾ ਤੋਂ ਫੌਜੀਆਂ ਅਤੇ ਸਾਬਕਾ ਫੌਜੀਆਂ ਦੇ ਪਰਿਵਾਰਕ ਮੈਂਬਰ ਦੇ ਆਉਣ ਨਾਲ ਕੰਟੀਨ ਦੇ ਮੈਂਬਰਾਂ ਦੀ ਗਿਣਤੀ ਇੱਕ ਹਜ਼ਾਰ ਦੇ ਕਰੀਬ ਹੋ ਗਈ ਹੈ । ਉਨ੍ਹਾਂ ਦੱਸਿਆ ਕਿ ਕੰਟੀਨ ਦੇ ਮੈਨੇਜਰ ਸੂਬੇਦਾਰ ਗੁਰਜੀਤ ਸਿੰਘ ਦੀ ਦੇਖ-ਰੇਖ ਹੇਠ ਕੰਟੀਨ ਸਫਲਤਾਪੂਰਵਕ ਚੱਲ ਰਹੀ ਹੈ ਅਤੇ ਕੰਟੀਨ ’ਚ ਫੌਜੀਆਂ ’ਤੇ ਸਾਬਕਾ ਫੌਜੀਆਂ ਦੀ ਸਹੂਲਤ ਲਈ ਕਾਰਡ ਤੇ ਸਾਰਾ ਘਰੇਲੂ ਸਮਾਨ ਕੰਟੀਨ ਵਿੱਚ ਉਪਲੱਬਧ ਕਰਵਾਇਆ ਜਾਂਦਾ ਹੈ ਅਤੇ ਕੰਟੀਨ ਖੁੱਲ੍ਹਣ ਨਾਲ ਫੌਜੀਆਂ ਅਤੇ ਸਾਬਕਾ ਫੌਜੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਵੱਡੀ ਸਹੂਲਤ ਮਿਲੀ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਵਾਇਸ ਪ੍ਰਧਾਨ ਗੁਰਨਾਮ ਸਿੰਘ, ਬਲਾਕ ਲੀਗ ਦੇ ਪ੍ਰਧਾਨ ਸੁਰਜੀਤ ਸਿੰਘ ਕੋਹਾੜ, ਚਰਨਜੀਤ ਸਿੰਘ, ਕਰਨੈਲ ਸਿੰਘ, ਰਮੇਸ਼ ਅਗਰਵਾਲ, ਸੂਬੇਦਾਰ ਗੁਰਜੀਤ ਸਿੰਘ ਮੈਨੇਜਰ ਕੰਟੀਨ, ਹਰਵਿੰਦਰ ਸਿੰਘ, ਰਿੰਕੂ ਸੰਧੂ, ਵਿਨੋਦ ਕੁਮਾਰ, ਸੁਰਿੰਦਰਪਾਲ ਸਿੰਘ, ਟਿੰਪੀ ਕੁਮਰਾ ਆਦਿ ਹਾਜ਼ਰ ਸਨ ।